ਹਾਜ਼ੀਪੁਰ, ਜੇਐੱਨਐੱਨ : ਬਿਹਾਰ ਦੇ ਵੈਸ਼ਾਲੀ ਵਿਚ ਇਕ ਵਾਰ ਫਿਰ ਵੱਡਾ ਹਾਦਸਾ ਵਾਪਰਿਆ ਹੈ। ਹਾਜ਼ੀਪੁਰ-ਮੁਜ਼ੱਫਰਪੁਰ ਐੱਨਐੱਚ 22 ’ਤੇ ਗੋੜੀਆ ਪੁਲ ਨੇੜੇ ਬੁੱਧਵਾਰ ਨੂੰ ਵੈਲਡਿੰਗ ਦੌਰਾਨ ਤੇਲ ਟੈਂਕਰ ’ਚ ਧਮਾਕਾ ਹੋਣ ਕਾਰਨ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਈ ਹੋਰ ਜ਼ਖਮੀ ਹੋ ਗਏ। ਘਟਨਾ ਵੈਸ਼ਾਲੀ ਜ਼ਿਲ੍ਹੇ ਦੇ ਗੋਰੌਲ ਥਾਣਾ ਖੇਤਰ ਦੀ ਹੈ। ਮਿ੍ਰਤਕਾਂ ਵਿਚ ਟੈਂਕਰ ਦਾ ਡਰਾਈਵਰ ਤੇ ਹੈਲਪਰ ਤੋਂ ਇਲਾਵਾ ਇਕ ਦੁਕਾਨਦਾਰ-ਵਕੀਲ ਵੀ ਸ਼ਾਮਿਲ ਹੈ। ਜਾਣਕਾਰੀ ਮੁਤਾਬਿਕ ਗੋਰੌਲ ਥਾਣਾ ਖੇਤਰ ਦੇ ਗੋੜੀਆ ਚੌਕ ’ਚ ਸਥਿਤ ਖਾਲੀ ਟੈਂਕ ’ਚ ਬੁੱਧਵਾਰ ਨੂੰ ਦਿਨ ਵੇਲੇ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਗੈਸ ਵੈਲਡਿੰਗ ਕਰਦੇ ਸਮੇਂ ਟੈਂਕਰ ’ਚ ਧਮਾਕਾ ਹੋ ਗਿਆ। ਧਮਾਕੇ ਕਾਰਨ ਉਸ ਦਾ ਪਿਛਲਾ ਹਿੱਸਾ ਦੂਰ ਜਾ ਕੇ ਡਿੱਗਿਆ। ਲੋਕ ਹਵਾ ਵਿਚ ਉਛਲ ਗਏ। ਵੈਲਡਿੰਗ ਦੁਕਾਨਦਾਰ, ੁਇਸ ਥਾਣਾ ਖੇਤਰ ਦੇ ਬੇਲਵਾਰ ਪਿੰਡ ਦਾ ਵਕੀਲ ਸਾਹਨੀ ਸਮੇਤ ਟੈਂਕਰ ਦੇ ਡਰਾਈਵਰ ਅਤੇ ਹੈਲਪਰ ਦੀਆਂ ਲਾਸ਼ਾਂ ਦੇ ਚਿੱਥੜੇ ਉੱਡ ਗਏ। ਦੱਸਿਆ ਜਾਂਦਾ ਹੈ ਕਿ ਧਮਾਕੇ ਦੌਰਾਨ ਵਕੀਲ ਸਾਹਨੀ ਹਵਾ ਵਿਚ ਕਰੀਬ 10 ਫੁੱਟ ਤੱਕ ਉੱਡ ਗਿਆ। ਜ਼ੋਰਦਾਰ ਆਵਾਜ਼ ਪੈਣ ਕਾਰਨ ਹਫੜਾ-ਦਫੜੀ ਮਚ ਗਈ। ਲੋਕ ਦੌੜ ਗਏ ਉੱਥੋਂ ਦੇ ਲੋਕਾਂ ਦੀ ਰੂਹ ਕੰਬ ਗਈ। ਸੂਚਨਾ ਮਿਲਣ ’ਤੇ ਪੁਲਿਸ ਪਹੁੰਚ ਗਈ ਤੇ ਜਾਂਚ ਚੱਲ ਰਹੀ ਹੈ। ਦੱਸਿਆ ਜਾਂਦਾ ਹੈ ਕਿ ਐੱਨਐੱਚ ਦੇ ਕੰਢੇ ਸਥਿਤ ਕਈ ਲਾਈਨ ਵਾਲੇ ਹੋਟਲਾਂ ’ਤੇ ਪੈਟਰੋਲ ਅਤੇ ਡੀਜ਼ਲ ਦੇ ਟੈਂਕਰਾਂ ਤੋਂ ਤੇਲ ਚੋਰੀ ਕਰਨ ਦੀ ਖੇਡ ਚੱਲ ਰਹੀ ਹੈ। ਤੇਲ ਕੱਢਣ ਤੋਂ ਬਾਅਦ ਟੈਂਕਰ ਦੀ ਵੈਲਡਿੰਗ ਕਰਵਾਈ ਜਾਂਦੀ ਹੈ।