ਨਵੀਂ ਦਿੱਲੀ,18 ਜੂਨ 2024 : ਸੁਪਰੀਮ ਕੋਰਟ ਨੇ ਗੰਭੀਰ ਬੇਨੇਮੀਆਂ ਨਾਲ ਘਿਰੀ ਮੈਡੀਕਲ ਪ੍ਰਵੇਸ ਪ੍ਰੀਖਿਆ ਨੀਟ ਯੂਜੀ 2024 ਨੂੰ ਰੱਦ ਕਰੋ। ਇਸ ਨੂੰ ਮੁੜ ਕਰਵਾਉਣ ਵਾਲੀ ਇੱਕ ਪਟੀਸ਼ਨ ’ਤੇ ਮੰਗਲਵਾਰ ਨੂੰ ਕੇਂਦਰ ਸਰਕਾਰ ਅਤੇ ਕੌਮੀ ਪ੍ਰੀਖਿਆ ਏਜੰਸੀ (ਐਨਟੀਏ) ਨੂੰ ਕਿਹਾ ਕਿ ਭਾਵੇਂ ਕਿਸੇ ਵੱਲੋਂ ਵੀ 0.001 ਫੀਸਦੀ ਵੀ ਲਾਪਰਵਾਹੀ ਹੋਈ ਹੋਵੇ, ਉਸ ਨੂੰ ਸਵੀਕਾਰ ਕਰੇ ਅਤੇ ਵਿਦਿਆਰਥੀਆਂ ’ਚ ਆਤਮਵਿਸ਼ਵਾਸ ਜਗਾਉਣ ਲਈ ਸਹੀ ਸਮੇਂ ਸਹੀ ਕਾਰਵਾਈ ਕਰਕੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਨਿਪਟਾਇਆ ਜਾਵੇ। ਜਸਟਿਸ ਵਿਕਰਮ ਨਾਥ ਤੇ ਜਸਟਿਸ ਐਸ. ਵੀ ਐਨ. ਭੱਟੀ ਦੀ ਛੁੱਟੀ ਪ੍ਰਾਪਤ ਬੈਂਚ ਨੇ ਇਹ ਟਿੱਪਣੀਆਂ ਕਰਦਿਆਂ ਕੇਂਦਰ ਅਤੇ ਐਨਟੀਏ ਦੇ ਵਕੀਲ ਨੂੰ ਅੱਗੇ ਕਿਹਾ, ‘ਅਜਿਹੀ ਸਥਿਤੀ ਦੀ ਕਲਪਨਾ ਕਰੋ, ਜੇਕਰ ਧੋਖਾਧੜੀ ਕਰਨ ਵਾਲਾ ਕੋਈ ਵਿਅਕਤੀ ਡਾਕਟਰ ਬਣ ਜਾਏ ਤਾਂ ਉਹ ਸਮਾਜ ਲਈ ਹੋਰ ਹਾਨੀਕਾਰਕ ਹੋਵੇਗਾ। ਅਸੀਂ ਜਾਣਦੇ ਹਾਂ ਕਿ ਅਜਿਹੀ ਪ੍ਰੀਖਿਆ ਦੀ ਤਿਆਰੀ ’ਚ ਕਿੰਨੀ ਮਿਹਨਤ ਲੱਗਦੀ ਹੈ। ਅਸੀਂ ਸਮੇਂ ਸਿਰ ਕਰਵਾਈ ਚਾਹੁੰਦੇ ਹਾਂ। ਸੁਪਰੀਮ ਕੋਟਰ ਨੇ ਪੰਜ ਮਈ 2023 ਨੂੰ ਪ੍ਰੀਖਿਆ ਕਰਵਾ ਕੇ ਜੂਨ 2024 ਨੂੰ ਨਤੀਜੇ ਐਲਾਨ ਕਰਨ ਵਾਲੀ ਐਨਟੀਏ ਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਇੱਕ ਏਜੰਸੀ ਵਜੋਂ ਤੁਹਾਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ। ਜੇਕਰ ਕੋਈ ਗਲਤੀ ਹੋਈ ਹੈ ਤਾਂ ‘ਹਾਂ ਕਹੋ’ ਇਹ ਇੱਕ ਗਲਤੀ ਹੈ ਅਤੇ ਅਸੀਂ ਇਹ ਕਾਰਵਾਈ ਕਰਨ ਜਾ ਰਹੇ ਹਾਂ। ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਰ ਸੰਬੰਧਿਤ ਪਟੀਸ਼ਨਾਂ ਦੇ ਨਾਲ ਅੱਠ ਜੁਲਾਈ ਨੂੰ ਕਰੇਗੀ।