ਯਮੁਨਾਨਗਰ : ਸ੍ਰੀ ਸਨਾਤਨ ਧਰਮ ਸਭਾ ਮਾਡਲ ਟਾਊਨ ਨੇ ਰਾਵਣ ਦਾ 80 ਫੁੱਟ ਦਾ ਪੁਤਲਾ ਤਿਆਰ ਕਰਾਇਆ ਸੀ। ਪੁਤਲਾ ਸਾੜਨ ਦੇ ਬਾਅਦ ਧਾਰਮਿਕ ਮਾਨਤਾ ਦੇ ਮੁਤਾਬਕ ਲੋਕ ਸੜੀ ਹੋਈ ਲੱਕੜ ਲੈਣ ਲਈ ਪੁਤਲੇ ਦੇ ਨਜ਼ਦੀਕ ਪਹੁੰਚੇ। ਤਦੇ ਰਾਵਣ ਦਾ ਪੁਤਲਾ ਲੋਕਾਂ ਦੇ ਉੱਪਰ ਡਿੱਗ ਗਿਆ ਤੇ ਕਈ ਲੋਕ ਉਸ ਹੇਠਾਂ ਦੱਬ ਗਏ। ਪੁਲਿਸ ਤੇ ਲੋਕਾਂ ਨੇ ਉਨ੍ਹਾਂ ਨੂੰ ਪੁਤਲੇ ਦੇ ਥੱਲਿਓਂ ਕੱਢਿਆ। ਹਾਲਾਂਕਿ ਕਿਸੇ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਯਮੁਨਾਨਗਰ 'ਚ ਦੁਸਹਿਰਾ ਸਮਾਰੋਹ 'ਚ ਕਈ ਲੋਕ ਰਾਵਣ ਦਾ ਪੁਤਲਾ ਫੂਕਣ ਦੇ ਨੇੜੇ ਗਏ ਸਨ। ਅੱਗੋਂ ਪੁਤਲਾ ਫੂਕਦੇ ਹੋਏ ਨੇੜੇ ਖੜ੍ਹੇ ਲੋਕਾਂ 'ਤੇ ਡਿੱਗ ਪਿਆ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਰ ਸਾਲ, ਦੁਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਭਗਵਾਨ ਰਾਮ ਨੇ ਰਾਵਣ ਨੂੰ ਮਾਰਿਆ ਸੀ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਇਹ ਤਿਉਹਾਰ ਪੂਰੇ ਦੇਸ਼ ਵਿੱਚ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ।