ਚੰਡੀਗੜ੍ਹ : ਪੰਜਾਬ ਦੀ ਅਮਨ ਕਾਨੂੰਨ ਸਥਿਤੀ ਦੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਲੋਂ ਨਿਊਜ਼-18 ਦੇ ਮੰਚ ਤੇ ਇੰਟਰਵਿਉ ਦੇ ਦੌਰਾਨ ਵੱਡਾ ਬਿਆਨ ਦਿੱਤਾ ਗਿਆ। ਅਮਿਤ ਸ਼ਾਹ ਨੇ ਕਿਹਾ ਕਿ, ਪੰਜਾਬ ਦੇ ਅੰਦਰ ਨਿੱਤ ਦਿਨ ਕਤਲ ਹੋ ਰਹੇ ਹਨ, ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਨਜ਼ਰੀ ਆ ਰਹੀ ਹੈ। ਉਨ੍ਹਾਂ ਕਿਹਾ ਕਿ, ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਜਿਆਦਾ ਖ਼ਰਾਬ ਹੋ ਚੁੱਕੀ ਹੈ, ਪਰ ਸਰਹੱਦੀ ਸਟੇਟ ਹੋਣ ਕਾਰਨ ਅਸੀਂ ਸਖ਼ਤ ਕਦਮ ਚੁੱਕ ਰਹੇ ਹਾਂ। ਦੱਸ ਦਈਏ ਕਿ, ਅਮਿਤ ਸ਼ਾਹ ਦੇ ਵਲੋਂ ਇੰਟਰਵਿਊ ਦੇ ਦੌਰਾਨ ਭਾਰਤ ਦੇ ਅੰਦਰ ਜਲਦ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਦੀ ਵੀ ਗੱਲ ਕਹੀ।