ਬਰਾਵਨੀ, 20 ਮਈ : ਮੱਧ ਪ੍ਰਦੇਸ਼ ਦੇ ਬਰਵਾਨੀ ‘ਚ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਪਤੀ-ਪਤਨੀ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਸੇਂਧਵਾ-ਖੇਟੀਆ ਰਾਜ ਮਾਰਗ ਤੇ ਮੇਗੜੀ ਖੇੜਾ ਨੇੜੇ ਵਾਪਰਿਆ, ਇਸ ਹਾਦਸੇ ਦੇ ਮ੍ਰਿਤਕਾਂ ਦੀ ਪਹਿਚਾਣ ਸੁਦਾਮ (28), ਪਤਨੀ ਮਨੀਸ਼ਾ (23) ਅਤੇ ਪੁੱਤਰ ਭਰਤ (6) ਵਜੋਂ ਹੋਈ ਹੈ, ਜੋ ਪਿੰਡ ਕੰਨੜਗਾਓਂ ਦੇ ਰਹਿਣ ਵਾਲੇ ਸਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰ ਰਾਤ 9:30 ਵਜੇ ਵਾਪਰਿਆ, ਪੁਲਿਸ ਵੱਲੋਂ ਕਾਰ ਨੂੰ ਕਬਜੇ ‘ਚ ਲੈ ਲਿਆ ਹੈ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਸੇਂਧਵਾ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ਾਂ ਨੁੰ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ। ਮ੍ਰਿਤਕਾਂ ਦੇ ਨਜਦੀਕੀਆਂ ਨੇ ਦੱਸਿਆ ਕਿ ਸੁਦਾਮ ਆਪਣੀ ਪਤਨੀ ਅਤੇ ਬੱਚੇ ਨਾਲ ਨਿਵਾਲੀ ਵਿਖੇ ਹਸਪਤਾਲ ‘ਚ ਗਿਆ ਸੀ, ਜਦੋਂ ਵਾਪਸ ਆ ਰਿਹਾ ਸੀ ਤਾਂ ਉਨ੍ਹਾਂ ਨਾਲ ਇਹ ਅਣਹੋਣੀ ਹੋ ਗਈ।