ਨਵੀਂ ਦਿੱਲੀ, 29 ਮਾਰਚ : ਪੰਜਾਬ ਅਤੇ ਯੂਪੀ ਸਮੇਤ 4 ਰਾਜਾਂ ਦੀਆਂ 5 ਸੀਟਾਂ 'ਤੇ 10 ਮਈ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ। ਨਤੀਜੇ 13 ਮਈ ਨੂੰ ਆਉਣਗੇ। ਪੰਜਾਬ ਦੀ ਜਲੰਧਰ ਲੋਕ ਸਭਾ ਉਪ ਚੋਣ, ਓਡੀਸ਼ਾ ਦੀ ਝਾਰਸੁਗੁਡਾ, ਉੱਤਰ ਪ੍ਰਦੇਸ਼ ਦੀ ਛਨਬੇ ਅਤੇ ਸਵਾਰ, ਮੇਘਾਲਿਆ ਦੀ ਸੋਹੀਓਂਗ ਸੀਟਾਂ 'ਤੇ ਉਪ ਚੋਣਾਂ ਹੋਣਗੀਆਂ। ਹਾਲਾਂਕਿ, ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੀ ਵਾਇਨਾਡ ਲੋਕ ਸਭਾ ਸੀਟ ਲਈ ਉਪ ਚੋਣ ਦਾ ਐਲਾਨ ਨਹੀਂ ਕੀਤਾ। ਕਰਨਾਟਕ 'ਚ ਵੀ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਨਤੀਜੇ 13 ਮਈ ਨੂੰ ਆਉਣਗੇ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਬੁੱਧਵਾਰ ਨੂੰ ਕਿਹਾ ਕਿ ਵੋਟਿੰਗ ਇੱਕ ਪੜਾਅ ਵਿੱਚ ਹੋਵੇਗੀ। ਕਰਨਾਟਕ 'ਚ 5.21 ਕਰੋੜ ਵੋਟਰ ਹਨ, ਜੋ 224 ਵਿਧਾਨ ਸਭਾ ਸੀਟਾਂ 'ਤੇ ਵੋਟ ਪਾਉਣਗੇ। 9.17 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ।