ਨਵੀਂ ਦਿੱਲੀ, 11 ਨਵੰਬਰ 2024 : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਤੋਂ ਬਾਅਦ ਹੁਣ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਵੀ ਧਮਕੀਆਂ ਮਿਲੀਆਂ ਹਨ। ਇਕ ਸਮਾਗਮ ਦੌਰਾਨ ਦਿੱਤੇ ਗਏ ਮਿਥੁਨ ਚੱਕਰਵਰਤੀ ਦੇ ਬਿਆਨ ‘ਤੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਉਨਾਂ ਨੂੰ ਦੋ ਵੀਡੀਓ ਜਾਰੀ ਕੇ ਧਮਕੀਆਂ ਦਿਤੀਆਂ ਹਨ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ‘ਚ ਭੱਟੀ ਨੇ ਕਿਹਾ ਕਿ ਮਿਥੁਨ ਨੂੰ 10 -15 ਦਿਨਾਂ ‘ਚ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਨੂੰ ਇਸ ਲਈ ਪਛਤਾਉਣਾ ਪੈ ਸਕਦਾ ਹੈ। ਭੱਟੀ ਨੇ 2 ਵੀਡੀਓ ਜਾਰੀ ਕੀਤੇ ਹਨ। ਪਹਿਲੇ ਵੀਡੀਓ ‘ਚ ਉਹ ਖੁਦ ਮਿਥੁਨ ਨੂੰ ਧਮਕੀ ਦੇ ਰਿਹਾ ਹੈ। ਜਦਕਿ ਦੂਜੇ ਵੀਡੀਓ ‘ਚ ਮਿਥੁਨ ਦਾ ਸਮਾਗਮ ਦੌਰਾਨ ਦਿੱਤਾ ਬਿਆਨ ਚੱਲ ਰਿਹਾ ਹੈ ਅਤੇ ਪਿੱਛੇ ਤੋਂ ਭੱਟੀ ਬੋਲ ਰਿਹਾ ਹੈ। ਦਰਅਸਲ, ਮਿਥੁਨ ਚੱਕਰਵਰਤੀ ਨੇ ਪਿਛਲੇ ਮਹੀਨੇ ਉੱਤਰੀ 24 ਪਰਗਨਾ ਜ਼ਿਲੇ ‘ਚ ਪਾਰਟੀ ਪ੍ਰੋਗਰਾਮ ਦੌਰਾਨ ਕਥਿਤ ਤੌਰ ‘ਤੇ ਭੜਕਾਊ ਭਾਸ਼ਣ ਦਿੱਤਾ ਸੀ। ਜਿਸ ਤੋਂ ਬਾਅਦ ਉਸ ਦੇ ਖਿਲਾਫ ਐੱਫ.ਆਈ.ਆਰ. ਵੀ ਦਰਜ ਹੋਈ ਸੀ। ਅਤੇ ਹੁਣ ਓਸੇ ਕਾਰਨ ਹੀ ਮਿਥੁਨ ਚੱਕਰਵਰਤੀ ਨੂੰ ਧਮਕੀਆਂ ਮਿਲੀ ਰਹੀਆਂ ਹਨ।