ਲਖਨਊ, 12 ਮਈ : ਲਖਨਊ ‘ਚ ਈ-ਰਿਕਸਾ ਦੀ ਬੈਟਰੀ ਫਟਣ ਕਾਰਨ 3 ਲੋਕਾਂ ਦੀ ਮੌਤ ਅਤੇ 2 ਦੀ ਹਾਲਤ ਨਾਜੁਕ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨਿਵਾਜਪੁਰਾ-ਜੁਗੌਰ ਵਿੱਚ ਰਹਿ ਰਹੇ ਅੰਕਿਤ ਕੁਮਾਰ ਗੋਸਵਾਮੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਪਤਨੀ ਰੋਲੀ (25), ਬੇਟੀ ਸੀਆ (8), ਬੇਟਾ ਕੁੰਜ (3) ਅਤੇ ਇੱਕ 7 ਮਹੀਨੇ ਦੇ ਬੱਚਾ ਅਤੇ ਭਤੀਜੀ ਪ੍ਰਿਆ (9) ਨਾਲ ਰਹਿ ਰਿਹਾ ਸੀ। ਉਸਨੇ ਦੱਸਿਆ ਕਿ ਉਹ ਬੀਤੀ ਰਾਤ ਈ-ਰਿਕਸ਼ਾ ਚਲਾ ਕੇ ਜਦੋਂ ਘਰ ਵਾਪਸ ਆਇਆ ਤਾਂ ਉਸਨੇ ਬੈਟਰੀ ਨੁੰ ਚਾਰਜ ਲਗਾ ਦਿੱਤਾ। ਜਿਸ ਤੋਂ ਬਾਅਦ ਉਹ ਅਤੇ ਸਾਰਾ ਪਰਿਵਾਰ ਸੌ ਗਿਆ। ਅੰਕਿਤ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਕਰੀਬ 5 ਵਜੇ ਬਾਥਰੂਮ ਗਿਆ ਤਾਂ ਇੱਕ ਜ਼ੋਰਦਾਰ ਧਮਾਕਾ ਹੋਇਆ, ਜਦੋਂ ਉਹ ਅੰਦਰ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਈ-ਰਿਕਸ਼ਾ ਦੀ ਬੈਟਰੀ ਓਵਰਚਾਰਜ ਹੋਣ ਕਾਰਨ ਫਟ ਗਈ। ਧਮਾਕੇ ਦੀ ਅਵਾਜ਼ ਸੁਣ ਕੇ ਇਲਾਕੇ ਦੇ ਲੋਕ ਪਹੁੰਚ ਗਏ, ਤਾਂ ਘਰ ਦਾ ਸਮਾਨ ਸੜ ਰਿਹਾ ਸੀ, ਉਸਦੀ ਪਤਨੀ ਰੋਲੀ ਛੋਟੇ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਹੋਇਆ ਸੀ, ਸੀਆ, ਪ੍ਰਿਆ ਤੇ ਕੁੰਜ ਬੁਰੀ ਤਰ੍ਹਾਂ ਝੁਲਸ ਗਏ ਸਬ, ਘਰ ਦੇ ਭਾਂਡੇ ਅਤੇ ਪੱਖਾ ਧਮਾਕੇ ਕਾਰਨ ਚਕਨਾਚੂਰ ਹੋ ਗਿਆ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਮਾਂ-ਪੁੱਤ ਸਮੇਤ 3 ਦੀ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।