ਅਬੋਹਰ,18 ਦਸੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਨਾਲ-ਨਾਲ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂੰ ਕਰਵਾਉਣ ਅਤੇ ਸਕੀਮਾਂ ਦਾ ਲਾਹਾ ਪਹੁੰਚਾਉਣ ਲਈ ਕੈਂਪਾਂ ਦੀ ਸਿਰਜਣਾ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ 20 ਦਸੰਬਰ 2023 ਨੂੰ....
ਮਾਲਵਾ
ਫ਼ਰੀਦਕੋਟ, 18 ਦਸੰਬਰ : ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਿਛਲੇ ਦਿਨੀਂ ਸੀਨੀਅਰ ਮੈਡੀਕਲ ਅਫਸਰਾਂ ਤਰੱਕੀ ਦੇਣ ਉਪਰੰਤ ਰਾਜ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਲਗਾਇਆ ਗਿਆ ਹੈ। ਲੈਪਰੋ ਸਰਜਰੀ ਦੇ ਮਾਹਰ ਡਾਕਟਰ ਮਨਿੰਦਰ ਪਾਲ ਸਿੰਘ ਨੂੰ ਫਰੀਦਕੋਟ ਜਿਲ੍ਹੇ ਦਾ ਸਿਵਲ ਸਰਜਨ ਲਗਾਇਆ ਗਿਆ ਹੈ। ਅੱਜ ਡਾ ਮਨਿੰਦਰ ਪਾਲ ਸਿੰਘ ਵੱਲੋਂ ਦਫਤਰ ਸਿਵਲ ਸਰਜਨ ਫਰੀਦਕੋਟ ਵਿਖੇ ਆਪਣਾ ਅਹੁਦਾ ਸੰਭਾਲਿਆ ਗਿਆ। ਦਫਤਰ ਸਿਵਲ ਸਰਜਨ ਦੇ ਸਮੂਹ....
ਸਾਵਧਾਨੀਆਂ ਦਾ ਖਿਆਲ ਰੱਖ ਕੇ ਕੋਲਡ ਵੇਵ ਤੋਂ ਬਚਿਆ ਜਾ ਸਕਦੈ ਫਾਜ਼ਿਲਕਾ, 18 ਦਸੰਬਰ : ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਦੀ ਦੇ ਮੌਸਮ ਵਿਚ ਠੰਡੀਆਂ ਹਵਾਵਾਂ ਚੱਲਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਲੋਕਾਂ ਨੂੰ ਅਗਾਉਂ ਤੋਂ ਹੀ ਤਿਆਰੀਆਂ ਰੱਖਣ ਲਈ ਕਿਹਾ ਹੈ। ਜ਼ਿਲ੍ਹਾ ਵਾਸੀਆਂ ਨੂੰ ਆਪਣੇ-ਆਪ ਦੇ ਨਾਲ-ਨਾਲ, ਪਸ਼ੂਆਂ, ਫਸਲਾਂ ਅਤੇ ਹੋਰਨਾਂ ਵਸਤਾਂ ਦੀ ਸਾਂਭ-ਸੰਭਾਲ ਲਈ ਪਹਿਲਾਂ ਤੋਂ ਪ੍ਰਬੰਧ ਮੁਕੰਮਲ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਚਿਆਂ ਤੇ ਬਜੁਰਗਾਂ ਦਾ....
ਬਠਿੰਡਾ, 03 ਦਸੰਬਰ : ਬਾਬਾ ਦੀਪ ਸਿੰਘ ਨਗਰ ਬਠਿੰਡਾ ਦੇ ਪਟਿਆਲਾ ਫਾਟਕ ਤੇ ਰੇਲਗੱਡੀ ਦੇ ਇੰਜਣ ਦੀ ਲਪੇਟ ਵਿੱਚ ਆਉਣ ਵਾਲਾ ਇੱਕ ਪਿਤਾ ਅਤੇ ਮਾਸ਼ੂਮ ਪੁੱਤ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਇੱਕ ਨੌਜਵਾਨ ਮਨੀ (29) ਆਪਣੇ ਕਯਾਸ਼ ਕੁਮਾਰ (3) ਮਾਸੂਮ ਪੁੱਤ ਨਾਲ ਲਾਇਨ ਪਾਰ ਕਰ ਰਿਹਾ ਸੀ ਕਿ ਉਹ ਅਚਾਨਕ ਇੰਜਣ ਨਾਲ ਟਕਰਾ ਗਏ ਮਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਸ਼ੂਮ ਬੱਚਾ ਤੜਫ ਰਿਹਾ ਸੀ, ਜਦੋਂ ਉਸਨੂੰ ਇਲਾਜ ਲਈ ਐਬੂਲੈਂਸ ਰਾਹੀ ਹਸਪਤਾਲ ਲਿਜਾਇਆ ਗਿਆ, ਪਰ....
ਸਪੀਕਰ ਸੰਧਵਾ ਨੇ 21 ਹਜ਼ਾਰ ਰੁਪਏ ਟੂਰਨਾਮੈਂਟ ਕਮੇਟੀ ਨੂੰ ਦਿੱਤੇ ਪਿੰਡ ਵਿਚ ਨਵਾਂ ਸਟੇਡੀਅਮ ਬਣਾਉਣ ਦਾ ਕੀਤਾ ਐਲਾਨ ਸਪੀਕਰ ਸੰਧਵਾਂ ਨੇ ਨਵਾਂ ਟਹਿਣਾ ਵਿਖੇ ਇਕ ਆਰਓ ਦਾ ਕੀਤਾ ਉਦਘਾਟਨ ਫਰੀਦਕੋਟ 03 ਦਸੰਬਰ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਪਿੰਡ ਟਹਿਣਾ ਵਿਖੇ ਕਰਵਾਏ ਗਏ ਸ਼ਾਨਦਾਰ ਪਹਿਲੇ ਕਬੱਡੀ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਵਿੱਚ ਕੀਤੀ ਸ਼ਿਰਕਤ। ਇਹ ਟੂਰਨਾਮੈਂਟ ਪਿੰਡ ਟਹਿਣਾ ਵੈਲਫੇਅਰ ਕਲੱਬ ਵੱਲੋਂ ਸਵ. ਸ਼੍ਰੀ ਕੁਲਦੀਪ ਸਿੰਘ ਬਰਾੜ ਅਤੇ ਸਵ. ਸ਼੍ਰੀ ਬਲਜਿੰਦਰ ਸਿੰਘ....
ਜੈਤੋ, 03 ਦਸੰਬਰ : ਜੈਤੋ ਉਪਮੰਡਲ ਦੇ ਪਿੰਡ ਬਾਜਾਖਾਨਾ– ਬਠਿੰਡਾ ਨੈਸ਼ਨਲ ਹਾਈ ਵੇਅ ’ਤੇ ਦੇਰ ਸ਼ਾਮ ਨੂੰ ਇਕ ਸੜਕ ਹਾਦਸੇ ਦੌਰਾਨ 5 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਰੌਂਤਾ ਰਜਬਾਹਾ ਦੇ ਪੁਲ ਕਰੀਬ ਵਾਪਰਿਆ। ਇਥੇ ਇਕ ਸਵਿਫ਼ਟ ਡਿਜ਼ਾਇਰ ਕਾਰ (ਪੀ.ਬੀ. 03-ਬੀ.ਬੀ. 0731) ਆਪਣੀ ਸਾਈਡ ਖੱਬੇ ਹੱਥ ਸੜਕ ਕੰਢੇ ਇਕ ਟਾਹਲੀ ਦੇ ਦਰਖ਼ਤ ਨਾਲ ਟਕਰਾ ਗਈ। ਕਾਰ ਬਠਿੰਡਾ ਤਰਫ਼ੋਂ ਬਾਜਾਖਾਨਾ ਵੱਲ ਜਾ ਰਹੀ ਸੀ। ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਵਿਚ ਸਵਾਰ ਪੰਜੇ ਵਿਅਕਤੀ ਮੌਕੇ ’ਤੇ ਹੀ ਦਮ ਤੋੜ....
ਕਿਹਾ, ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜੰਗ ਵਿੱਢੀ ਇਕ ਹਜ਼ਾਰ ਤੋਂ ਵੱਧ ਨੌਜਵਾਨਾ ਵਲੋਂ ਨਸ਼ਿਆਂ ਵਿਰੁੱਧ ਹਾਫ ਮੈਰਾਥਨ ਵਿਚ ਭਾਗ ਲੈਣਾ ਉਤਸ਼ਾਹਜਨਕ -ਬਲਤੇਜ ਪਨੂੰ ਪਟਿਆਲਾ, 3 ਦਸੰਬਰ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪਟਿਆਲਾ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਹਾਫ ਮੈਰਾਥਨ ਕਰਵਾਈ ਗਈ।ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ....
ਦਮਦਮਾ ਸਾਹਿਬ, 3 ਦਸੰਬਰ : ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਅਤੇ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ’ਤੇ ਸ਼ੁਰੂ ਕੀਤੀ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਤੀਸਰੇ ਪੜਾਅ ਦੀ ਅਰਦਾਸ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨਾਲ ਸੰਪੂਰਨ ਹੋਈ ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਸਮੇਤ ਬੰਦੀ ਸਿੰਘਾਂ ਦੇ ਮਾਮਲੇ ਨੂੰ ਹਮਦਰਦੀ ਨਾਲ ਵਿਚਾਰਨ ਦੀ....
ਸ੍ਰੀ ਮੁਕਤਸਰ ਸਾਹਿਬ, 03 ਦਸੰਬਰ : ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਇਸੇ ਲੜੀ ਤਹਿਤ ਅੱਜ ਅਤੇ 3 ਦਸੰਬਰ 2023 ਨੂੰ ਜਿਲ੍ਹੇ ਦੇ ਸਾਰੇ ਬੀ ਐਲ ਓ ਆਪਣੇ ਬੂੱਥਾ ਵੋਟਰ ਸੂਚੀਆਂ ਦੀ ਸੁਧਾਈ ਲਈ ਦਾਅਵੇ ਅਤੇ ਇਤਰਾਜ ਪ੍ਰਾਪਤ ਕਰ ਰਹੇ ਹਨ। ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਜ਼ਿਲ੍ਹੇ ਦੇ ਕੁੱਲ 753 ਪੋਲਿੰਗ ਬੂਥਾਂ....
ਪੁਲਿਸ ਵਿਭਾਗ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਸ਼ਾ ਵਿਰੋਧੀ ਪੈਦਲ ਮਾਰਚ ਤੇ ਸਾਇਕਲ ਰੈਲੀ ਦਾ ਕੀਤਾ ਆਯੋਜਨ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁਡ਼ਨ ਨੂੰ ਕੀਤਾ ਗਿਆ ਪ੍ਰੇਰਤ ਸ੍ਰੀ ਮੁਕਤਸਰ ਸਾਹਿਬ, 03 ਦਸੰਬਰ : ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ....
ਏ.ਡੀ.ਸੀ.(ਵਿਕਾਸ) ਨੇ ਕੀਤਾ ਵਿਕਸਿਤ ਭਾਰਤ ਸੰਕਲਪ ਯਾਤਰਾ ਰੂਟ ਪਲਾਨ ਜਾਰੀ ਮਾਲੇਰਕੋਟਲਾ 03 ਦਸੰਬਰ : ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਜ਼ਿਲ੍ਹੇ ਵਿਚ ਪੇਂਡੂ ਖੇਤਰਾਂ ਲਈ ਇਹ ਸੰਕਲਪ ਯਾਤਰਾ 04 ਦਸੰਬਰ ਤੋਂ 19 ਜਨਵਰੀ 2024 ਤੱਕ ਚਲਾਈ ਜਾਵੇਗੀ। ਇਸ ਯਾਤਰਾ ਨੂੰ ਡਿਪਟੀ ਕਮਿਸ਼ਨਰ ਡਾ ਪੱਲਵੀ ਆਪਣੇ ਦਫ਼ਤਰ ਤੋਂ 04 ਦਸੰਬਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਸਿੰਘ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਚੱਲਣ ਵਾਲੀਆਂ....
ਮਾਲੇਰਕੋਟਲਾ ਜ਼ਿਲ੍ਹਾ ਨਸ਼ਾ ਮੁਕਤ ਬਣਨ ਦੇ ਰਾਹ 'ਤੇ- ਐਸ.ਐਸ.ਪੀ ਮਲੇਰਕੋਟਲਾ, 3 ਦਸੰਬਰ : ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਵੱਲ ਅਹਿਮ ਕਦਮ ਪੁੱਟਦਿਆਂ ਮਾਲੇਰਕੋਟਲਾ ਪੁਲਿਸ ਨੇ ਅੱਜ ਸਵੇਰੇ 12 ਥਾਵਾਂ 'ਤੇ ਛਾਪੇਮਾਰੀ ਕੀਤੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਲੈ ਕੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਰੱਖਣ ਦੇ ਦੋਸ਼ਾਂ ਹੇਠ ਕੁੱਲ 17 ਮੁਲਜ਼ਮਾਂ ਨੂੰ ਫੜਿਆ ਗਿਆ, ਜਿਨ੍ਹਾਂ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਵਿਅਕਤੀ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ....
ਵੱਖ-ਵੱਖ ਸੂਬਿਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ ਸਾਰੇ ਰਾਜਾਂ ਦੇ ਬੱਚਿਆਂ ਨੇ ਨਿਸ਼ਾਨੀ ਵਜੋਂ ਲਾਏ ਪੌਦੇ ਲਹਿਰਾਗਾਗਾ 1 ਦਸੰਬਰ : ਇੱਥੇ ਸੀਬਾ ਕੈਂਪਸ ਵਿੱਚ ਚੱਲ ਰਿਹਾ ਦੇਸ਼ ਪੱਧਰੀ ਬਾਲ-ਮੇਲਾ ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 ਸਫਲਤਾਪੂਰਵਕ ਅਮਿੱਟ ਯਾਦਾਂ ਛੱਡਦਿਆਂ ਸੰਪੰਨ ਹੋ ਗਿਆ। ਪੰਜਵੇ ਦਿਨ ਨੂੰ ਯਾਦਗਾਰੀ ਬਣਾਉਂਦਿਆਂ 20 ਸੂਬਿਆਂ ਦੀਆਂ ਟੀਮਾਂ ਨੇ ਡਾ. ਐਸ. ਐਨ. ਸੂਬਾ ਰਾਓ ਨੂੰ ਸਮਰਪਿਤ ਕੀਤੇ ਬਲਾਕ ‘ਚ ਪੌਦੇ ਲਾਏ। ਕੇਰਲਾ ਦੀ ਟੀਮ ਪੰਜਾਬ ਦੀ ਮਿੱਟੀ ਯਾਦਗਾਰ ਵਜੋਂ ਲੈ ਕੇ ਗਈ। ਅੰਤਿਮ ਸੈਸ਼ਨ....
ਪਟਿਆਲਾ, 02 ਦਸੰਬਰ : ਖ਼ੇਤੀ ਵਿਰਾਸਤ ਮਿਸ਼ਨ ਅਤੇ ਕੇ ਕੇ ਬਿਰਲਾ ਮੈਮੋਰੀਅਲ ਸੋਸਾਇਟੀ ਦੇ ਪ੍ਰੋਜੈਕਟ ਭੂਮੀ ਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ 50 ਪਿੰਡਾਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਇਸੇ ਮੁਹਿੰਮ ਦੇ ਤਹਿਤ ਨੂਰਖੇੜੀਆਂ ਪਿੰਡ ਵਿੱਚ ਖ਼ੇਤੀ ਵਿਰਾਸਤ ਮਿਸ਼ਨ ਦੀ ਟੀਮ ਵੱਲੋਂ ਖੇਤਾਂ ਦਾ ਦੌਰਾ ਕੀਤਾ ਗਿਆ। ਨੂਰਖੇੜੀਆਂ ਪਿੰਡ ਦੇ ਵਿਚ ਸੁਪਰਸੀਡਰ ਦੁਆਰਾ ਕਣਕ ਦੀ ਬਿਜਾਈ ਕੀਤੀ ਗਈ,ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੰਢਾਂ ਬਣਾਈਆਂ ਗਈਆਂ ਅਤੇ ਬਿਨਾਂ ਅੱਗ ਲਗਾਏ ਬਿਜਾਈ ਕੀਤੀ ਗਈ। ਅੱਜ ਸੁਪਰਸੀਡਰ....
ਸੰਗਰੂਰ 02 ਦਸੰਬਰ : ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ ਕੰਟੀਨ ਦਾ ਖਾਣਾ ਖਾਣ ਤੋਂ ਬਾਅਦ 60 ਦੇ ਕਰੀਬ ਬੱਚਿਆਂ ਦੀ ਸਿਹਤ ਵਿਗੜ ਗਈ। ਬਿਮਾਰ ਬੱਚਿਆਂ ਨੂੰ ਸੰਗਰੂਰ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਰੂਰ ਦੇ ਹਸਪਤਾਲ ਜਾ ਕੇ ਸਕੂਲੀ ਬੱਚਿਆਂ ਦਾ ਹਾਲ ਚਾਲ ਜਾਣਿਆ। ਇਸ ਮੌਕੇ ਸਿਖਿਆ ਮੰਤਰੀ ਨੇ ਐਕਸ ਤੋਂ ਟਵਿਟ ਕਰਦਿਆਂ ਕਿਹਾ ਕਿ, "ਸੰਗਰੂਰ ਪਹੁੰਚ, ਸਿਵਲ ਹਸਪਤਾਲ 'ਚ ਬਿਮਾਰ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਵਿਦਿਆਰਥੀ ਹੁਣ ਠੀਕ ਹਨ ਅਤੇ....