ਮਾਲਵਾ

ਜਗਰਾਓ ਰੈਲੀ 'ਚ ਪੰਜਾਬ ਦੇ ਸੀਨੀਅਰ ਕਾਂਗਰਸੀਆਂ ਨੇ ਆਪ ਨਾਲ ਗਠਜੋੜ ਦਾ ਕੀਤਾ ਵਿਰੋਧ
ਜਗਰਾਓਂ, 21 ਦਸੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਵੀਰਵਾਰ ਨੂੰ ਸੂਬੇ ‘ਚ ਦਿਨ ਬਦਿਨ ਖਰਾਬ ਹੁੰਦੀ ਜਾ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਰਜਕਾਰੀ ਪ੍ਰਧਾਨ ਭਾਰਤ ਭੂਸਣ ਆਸ਼ੂ, ਪਰਗਟ ਸਿੰਘ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਵੱਡੀ ਗਿਣਤੀ ‘ਚ ਪੁੱਜੇ। ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ....
ਸੰਸਦੀ ਮਾਮਲੇ 'ਚ ਫੜੇ 6 ਬੇਰੁਜ਼ਗਾਰ ਨੌਜਵਾਨਾਂ ਦੀ ਫੌਰੀ ਰਿਹਾਈ ਲਈ ਮੀਟਿੰਗ ਤੇ ਰੋਸ ਪ੍ਰਦਰਸ਼ਨ : ਦਸਮੇਸ਼ ਯੂਨੀਅਨ 
ਮੁੱਲਾਂਪੁਰ ਦਾਖਾ 21 ਦਸੰਬਰ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ (ਰਜਿ:)ਜਿਲ੍ਹਾ ਲੁਧਿਆਣਾ ਦੀ ਜਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਬੁਢੇਲ ਚੌੰਕ (ਸੁਧਾਰ) ਵਿਖੇ ਹੋਈ ,ਜਿਸ ਵਿੱਚ ਵੱਖ-ਵੱਖ ਅਹਿਮ ਮੁੱਦਿਆਂ ਤੇ ਗੰਭੀਰ ਤੇ ਭਰਵੀੰ ਵਿਚਾਰ ਚਰਚਾ ਹੋਈ ਅਤੇ ਅੰਤ ਵਿੱਚ ਸਰਵਸੰਮਤੀ ਨਾਲ ਮਤੇ ਪਾਸ ਕੀਤੇ ਗਏ। ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ....
ਮੋਹਾਲੀ 'ਚ ਪੁਲਿਸ ਤੇ ਗੈਂਗਸਟਰਾਂ 'ਚ ਹੋਈ ਗੋਲੀਬਾਰੀ, 2 ਨੂੰ ਲੱਗੀ ਗੋਲੀ, ਪੁਲਿਸ ਨੇ ਕੀਤੇ ਕਾਬੂ
ਦੋਵਾਂ ਨੇ ਕਾਂਗਰਸੀ ਆਗੂ ਚਾਵਲਾ ਦੇ ਘਰ 'ਤੇ ਚਲਾਈਆਂ ਸੀ ਗੋਲੀਆਂ ਮੋਹਾਲੀ, 21 ਦਸੰਬਰ : ਮੋਹਾਲੀ ਦੇ ਪਿੰਡ ਝਾਮਪੁਰ 'ਚ ਪੁਲਿਸ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਗੋਲੀਬਾਰੀ ਤੋਂ ਬਾਅਦ 2 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕੁਰਾਲੀ ‘ਚ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋਲੀਬਾਰੀ....
ਨਸ਼ਿਆਂ ਦੀ ਦੁਰਵਰਤੋਂ ਤੋਂ ਪ੍ਰਭਾਵਿਤ ਪਿੰਡ ਰੌਂਗਲਾ ਦੇ ਵਸਨੀਕਾਂ ਨਾਲ ਜੈ ਇੰਦਰ ਕੌਰ ਨੇ ਕੀਤੀ ਮੁਲਾਕਾਤ
ਸਖ਼ਤ ਪੁਲਿਸ ਗਸ਼ਤ ਤੇ ਕਾਰਵਾਈ ਦੀ ਮੰਗ ਲਈ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਐਸਐਸਪੀ ਪਟਿਆਲਾ ਨਾਲ ਕੀਤੀ ਮੁਲਾਕਾਤ ਪਟਿਆਲਾ, 21 ਦਸੰਬਰ : ਭਾਰਤੀ ਜਨਤਾ ਪਾਰਟੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੌਂਗਲਾ ਦਾ ਦੌਰਾ ਕੀਤਾ ਅਤੇ ਪਿੰਡ ਵਿੱਚ ਵੱਧ ਰਹੇ ਨਸ਼ੇ ਦੇ ਕੋਹੜ ਕਾਰਨ ਪ੍ਰੇਸ਼ਾਨ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਨੇ ਪਿੰਡ ਦੀ ਪੰਚਾਇਤ ਨੂੰ ਨਾਲ ਲੈਕੇ ਐਸਐਸਪੀ ਨਾਲ ਮੁਲਾਕਾਤ ਕੀਤੀ। ਐਸ.ਐਸ....
ਡਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਵਿਸਤਾ ਐੱਮ ਆਰ ਸਕੂਲ ਦੇ ਬੱਚਿਆਂ ਨੂੰ ਸਰਦੀਆਂ ਦੇ ਕੱਪੜਿਆਂ ਦੀ ਵੰਡ
ਕਿਹਾ! ਮੰਦਬੁੱਧੀ ਬੱਚੇ ਸਮਾਜ ਦਾ ਅਹਿਮ ਅੰਗ, ਸਕੂਲ ਵਿੱਚ ਇਹਨਾਂ ਨੂੰ ਹਰ ਸੰਭਵ ਸਹਾਇਤਾ ਹੋਵੇਗੀ ਮੁੱਹਈਆ ਮੋਗਾ, 21 ਦਸੰਬਰ : ਸ਼ਹਿਰ ਮੋਗਾ ਵਿਖੇ 21 ਸਾਲ ਪਹਿਲਾਂ ਸ਼ੁਰੂ ਹੋਏ ਰੈੱਡ ਕਰਾਸ ਵਿਸਤਾ ਐੱਮ ਆਰ ਸਕੂਲ ਦੇ ਸਾਰੇ ਬੱਚਿਆਂ ਨੂੰ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਵੱਲੋਂ ਸਰਦੀਆਂ ਦੇ ਕੱਪੜਿਆਂ ਦੀ ਵੰਡ ਕੀਤੀ ਗਈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸ਼ੁਰੂ ਕੀਤੇ ਗਏ ਇਸ ਸਕੂਲ ਨੂੰ ਕੋਰੋਨਾ ਮਹਾਂਮਾਰੀ ਦੇ....
ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਵਿੱਚ ਹੋ ਸਕਦੀਆਂ ਹਨ ਹਾਈਪੋਥਰਮੀਆ, ਬੁਖਾਰ, ਨਮੂਨੀਆ ਬਿਮਾਰੀਆਂ
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਕਿਸਾਨਾਂ ਨਾਲ ਪਸ਼ੂਆਂ ਨੂੰ ਤੰਦਰੁਸਤ ਰੱਖਣ ਸਬੰਧੀ ਐਡਵਾਈਜ਼ਰੀ ਕੀਤੀ ਸਾਂਝੀ ਮੋਗਾ, 21 ਦਸੰਬਰ : ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਪਸੂਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਸਬੰਧੀ ਪਸ਼ੂ ਪਾਲਕਾਂ ਨਾਲ ਮਹੱਤਵਪੂਰਨ ਐਡਵਾਈਜ਼ਰੀ ਸਾਂਝੀ ਕੀਤੀ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਪੋਹ ਮਾਘ ਦੇ ਮਹੀਨੇ ਵਿੱਚ ਬਹੁਤ ਸਰਦੀ ਅਤੇ ਕੋਰੇ ਕਾਰਣ ਪਸ਼ੁਆਂ ਵਿੱਚ ਹਾਈਪੋਥਰਮੀਆ, ਮੋਕ, ਬੁਖਾਰ, ਨਮੂਨੀਆ....
ਪਸ਼ੂ ਪਾਲਣ ਵਿਭਾਗ ਦੇਵੇਗਾ ਪੋਲਟਰੀ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ, ਡਿਪਟੀ ਡਾਇਰੈਕਟਰ ਨੇ ਸ਼ਡਿਊਲ ਕੀਤਾ ਸਾਂਝਾ
ਟ੍ਰੇਨਿੰਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਅਗਾਊਂ ਰਜਿਸਟ੍ਰੇਸ਼ਨ ਲਾਜ਼ਮੀ-ਡਾ. ਹਰਵੀਨ ਕੌਰ ਮੋਗਾ, 21 ਦਸੰਬਰ : ਪੰਜਾਬ ਸਰਕਾਰ ਸੂਬੇ ਵਿੱਚ ਪਸ਼ੂ ਪਾਲਣ ਦਾ ਧੰਦਾ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਸੂਬੇ ਦਾ ਪਸ਼ੂ ਪਾਲਣ ਵਿਭਾਗ ਪਸ਼ੂ ਪਾਲਕਾਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਤੋਂ ਇਲਾਵਾ ਸਮੇਂ-ਸਮੇਂ ਉੱਪਰ ਪਸ਼ੂ ਪਾਲਕਾਂ ਨੂੰ ਮਾਹਿਰ ਸਟਾਫ਼ ਦੁਆਰਾ ਟ੍ਰੇਨਿੰਗਾਂ ਵੀ ਮੁਹੱਈਆ ਕਰਵਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਧੰਦੇ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ। ਵਿਭਾਗ ਦੀਆਂ ਟ੍ਰੇਨਿੰਗਾਂ ਜਰੀਏ....
'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਵਿਸ਼ੇਸ਼ ਬੱਸ ਬੁੱਕਣਵਾਲਾ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ
ਸਕੀਮ ਦਾ ਲਾਭ ਲੈਣ ਲਈ ਸ਼ਰਧਾਲੂ ਆਪਣੀ ਅਗਾਊਂ ਰਜਿਸਟ੍ਰੇਸ਼ਨ ਬਣਾਉਣ ਯਕੀਨੀ ਮੋਗਾ, 21 ਦਸੰਬਰ : ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਜਿਲ੍ਹਾ ਮੋਗਾ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਵਿਸ਼ੇਸ਼ ਬੱਸਾਂ ਰਾਹੀਂ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰ ਰਹੇ ਹਨ। ਸਕੀਮ ਤਹਿਤ ਇਨ੍ਹਾਂ ਵਿਸ਼ੇਸ਼ ਬੱਸਾਂ ਵਿੱਚ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੁਫਤ ਖਾਣਾ, ਰਹਿਣ - ਸਹਿਣ ਤੇ ਸ਼ਰਧਾਲੂ ਕਿੱਟਾਂ ਤੋਂ ਇਲਾਵਾ ਟੂਰਿਸਟ ਗਾਈਡ ਦੀਆਂ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।....
ਸ਼ਹੀਦੀ ਸਭਾ ਦੌਰਾਨ ਸਾਫ਼ ਸਫ਼ਾਈ ਲਈ ਸੰਤ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹਿੰਮ ਦਾ ਆਗਾਜ਼
ਸੰਤ ਬਾਬਾ ਕਸ਼ਮੀਰਾ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਭੇਜੀਆਂ ਗਈਆਂ ਮਸ਼ੀਨਾਂ ਤੇ ਸਫ਼ਾਈ ਸੇਵਾਦਾਰਾਂ ਦਾ ਜੱਥਾ ਵਿਧਾਇਕ ਲਖਬੀਰ ਸਿੰਘ ਰਾਏ, ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਤੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਸ਼ੁਰੂ ਕਰਵਾਈ ਸਫਾਈ ਮੁਹਿੰਮ ਫ਼ਤਹਿਗੜ੍ਹ ਸਾਹਿਬ, 21 ਦਸੰਬਰ : ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਹੋਣ ਵਾਲੀ ਸ਼ਹੀਦੀ....
ਵਿਧਾਇਕ ਲਖਬੀਰ ਸਿੰਘ ਰਾਏ ਤੇ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਵਲੋਂ ਸ਼ਹੀਦੀ ਸਭਾ ਸਬੰਧੀ 'ਫ਼ੋਟੋ ਕਾਂਟੈੱਸਟ' ਦਾ ਪੋਸਟਰ ਜਾਰੀ
ਜੇਤੂਆਂ ਨੂੰ 80 ਹਜ਼ਾਰ ਤੋਂ ਵੱਧ ਦੇ ਦਿੱਤੇ ਜਾਣਗੇ ਇਨਾਮ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 24 ਦਸੰਬਰ 2023 ਜੇਤੂਆਂ ਦਾ ਐਲਾਨ 02 ਜਨਵਰੀ 2024 ਨੂੰ ਫ਼ਤਹਿਗੜ੍ਹ ਸਾਹਿਬ, 21 ਦਸੰਬਰ : ਸ਼ਹੀਦੀ ਸਭਾ-2023 ਦੀਆਂ ਯਾਦਾਂ ਨੂੰ ਸਾਂਭਣ ਤੇ ਪ੍ਰਚਾਰ ਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦੀ ਸਭਾ ਸਬੰਧੀ 'ਫ਼ੋਟੋ ਕਾਂਟੈੱਸਟ' ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 24 ਦਸੰਬਰ 2023 ਹੈ ਤੇ ਜੇਤੂਆਂ ਦਾ ਐਲਾਨ 02 ਜਨਵਰੀ 2024 ਨੂੰ ਕੀਤਾ ਜਾਵੇਗਾ। ਜੇਤੂਆਂ ਨੂੰ 80 ਹਜ਼ਾਰ ਤੋਂ....
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ  ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ
ਕਿਹਾ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਵਰਗੀ ਮਿਸਾਲ ਦੁਨੀਆਂ 'ਚ ਹੋਰ ਕਿਧਰੇ ਨਹੀਂ ਮਿਲਦੀ ਫ਼ਤਹਿਗੜ੍ਹ ਸਾਹਿਬ, 21 ਦਸੰਬਰ : ਖੇਡ ਮੰਤਰੀ ਪੰਜਾਬ, ਗੁਰਮੀਤ ਸਿੰਘ ਮੀਤ ਹੇਅਰ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਮਗਰੋਂ ਸ. ਮੀਤ ਹੇਅਰ ਨੇ ਕਿਹਾ ਕਿ ਅਜਿਹੀ ਅਦੁੱਤੀ ਸ਼ਹਾਦਤ ਦੀ ਮਿਸਾਲ ਦੁਨੀਆਂ ਵਿਚ ਹੋਰ ਕਿਧਰੇ ਨਹੀਂ ਮਿਲਦੀ। ਕੈਬਨਿਟ ਮੰਤਰੀ ਨੇ ਕਿਹਾ ਕਿ....
ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨਾ ਅਤਿ ਜ਼ਰੂਰੀ
ਸਿਆਸੀ ਪਾਰਟੀਆਂ ਨੂੰ ਨੌਜਵਾਨਾਂ ਨੂੰ ਵੋਟ ਬਾਰੇ ਜਾਗਰੂਕ ਕਰਨ ਦੀ ਅਪੀਲ ਕਮਿਸ਼ਨਰ, ਮੰਡਲ, ਪਟਿਆਲਾ, ਸ਼੍ਰੀ ਦਲਜੀਤ ਸਿੰਘ ਮਾਂਗਟ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਫਤਹਿਗੜ੍ਹ ਸਾਹਿਬ, 21 ਦਸੰਬਰ : ਕਈ ਵਾਰ ਨੌਜਵਾਨ ਵੋਟ ਬਣਾਉਣ ਅਤੇ ਵੋਟ ਪਾਉਣ ਵਿਚ ਘੌਲ ਕਰ ਜਾਂਦੇ ਹਨ। ਇਸ ਨਾਲ ਮਜ਼ਬੂਤ ਲੋਕਤੰਤਰ ਸਥਾਪਿਤ ਕਰਨ ਵਿੱਚ ਵੱਡੀਆ ਦਿੱਕਤਾਂ ਆਉਂਦੀਆਂ ਹਨ ਕਿਉਂਕਿ ਲੋਕਤੰਤਰ ਵਿੱਚ ਇੱਕ ਇੱਕ ਵੋਟ ਬਹੁਤ ਮਹੱਤਵ ਰੱਖਦੀ ਹੈ। ਕੋਈ ਵੀ ਉਮੀਦਵਾਰ ਇਕ ਵੋਟ ਨਾਲ ਹਾਰਨ ਕਰ ਕੇ ਪੂਰੇ ਪੰਜ ਸਾਲ ਲਈ....
ਪੰਜਾਬ ਸਰਕਾਰ ਵੱਲੋਂ ਪੈਰਾ ਮਿਲਟਰੀ ਫੋਰਸਿਸ ਲਈ ਮੁਫਤ ਲਿਖਤੀ ਪੇਪਰ ਤਿਆਰੀ ਅਤੇ ਫਿਜੀਕਲ ਟ੍ਰੇਨਿੰਗ ਕੈਂਪ
ਬਰਨਾਲਾ, 21 ਦਸੰਬਰ : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭਿੱਖੀ - ਬੁਢਲਾਡਾ ਰੋਡ) ਵੱਲੋਂ ਜ਼ਿਲ੍ਹਾ ਮਾਨਸਾ, ਬਰਨਾਲਾ ਅਤੇ ਸੰਗਰੂਰ ਦੇ ਯੁਵਕਾਂ ਲਈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਲਈ ਕੱਢੀਆਂ 75768 ਪੋਸਟਾਂ ਜਿਨ੍ਹਾਂ ਵਿੱਚ ਬੀ.ਐੱਸ.ਐੱਫ, ਸੀ.ਆਈ.ਐੱਸ.ਐੱਫ., ਸੀ.ਆਰ.ਪੀ.ਐੱਫ. ਆਈ.ਟੀ.ਬੀ.ਪੀ., ਅਸਾਮ ਰਾਈਫਲਜ਼ (ਏ.ਆਰ.) ਆਦਿ ਸ਼ਾਮਿਲ ਹਨ ਅਤੇ ਪੰਜਾਬ ਪੁਲਿਸ ਦੇ ਲਿਖਤੀ ਪੇਪਰ ਤੇ ਫਿਜੀਕਲ ਟ੍ਰੇਨਿੰਗ ਦੀ....
ਕੌਮੀ ਸੇਵਾ ਯੋਜਨਾ ਅਧੀਨ ਸੱਤ ਰੋਜ਼ਾ ਕੈਂਪ ਦੇ ਛੇਵੇਂ ਦਿਨ ਦੀ ਸ਼ੁਰੂਆਤ ਦੰਦਾਂ ਦੇ ਚੈਕਅੱਪ ਕੈਂਪ ਨਾਲ ਕੀਤੀ
ਬਰਨਾਲਾ, 21 ਦਸੰਬਰ : ਕੌਮੀ ਸੇਵਾ ਯੋਜਨਾ ਅਧੀਨ ਸ.ਸ.ਸ.ਸ. ਲੜਕੀਆਂ ਬਰਨਾਲਾ ਵਿਖੇ ਸੱਤ ਰੋਜ਼ਾ ਕੈਂਪ ਦੇ ਛੇਵੇਂ ਦਿਨ ਦੀ ਸ਼ੁਰੂਆਤ ਦੰਦਾਂ ਦੇ ਚੈਕਅੱਪ ਕੈਂਪ ਨਾਲ ਕੀਤੀ। ਸ਼ਹਿਰ ਦੇ ਜਾਣੇ - ਮਾਣੇ ਡਾ.ਜਿੰਮੀ ਕਾਂਸਲ ਨੇ ਬੱਚਿਆਂ ਨੂੰ ਦੰਦਾਂ ਦੀ ਦੇਖਭਾਲ ਕਰਨ, ਦੰਦਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ, ਰਾਤ ਦੇ ਖਾਣੇ ਤੋਂ ਬਾਅਦ ਰੋਜ਼ਾਨਾ ਦੰਦਾਂ ਨੂੰ ਸਾਫ ਕਰਨ ਬਾਰੇ ਜਾਗਰੂਕ ਕੀਤਾ । ਡਾਕਟਰ ਦੁਆਰਾ ਬੱਚਿਆਂ ਦੇ ਦੰਦਾਂ ਦਾ ਮੁਆਇਨਾ ਵੀ ਕੀਤਾ ਗਿਆ ਅਤੇ ਜਰੂਰਤ ਅਨੁਸਾਰ ਪਰਹੇਜ ਰੱਖਣ ਦੀ ਸਲਾਹ ਦਿੱਤੀ।....
ਪਿੰਡ ਛਾਪਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ
ਬਰਨਾਲਾ, 21 ਦਸੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਰਕਲ ਕੁਤਬਾ ਮਹਿਲ ਕਲਾਂ ਅਤੇ ਆਤਮਾ ਸਟਾਫ ਵੱਲੋਂ ਡਾ.ਸਤਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਛਾਪਾ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਅਤੇ ਪੀ.ਐਮ. ਕਿਸਾਨ ਨਿਧੀ ਯੋਜਨਾ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਡਾ. ਗੁਰਚਰਨ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਮਹਿਲ ਕਲਾਂ ਨੇ ਕੀਤੀ। ਇਸ ਮੌਕੇ ਡਾ. ਸਤਪਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੁਰਾਣੇ ਸਮੇਂ ਦੀ ਖੇਤੀ ਦਾ ਹੁਣ ਦੀ ਖੇਤੀ ਨਾਲ ਫਰਕ ਬਾਰੇ ਵਿਚਾਰ ਸਾਂਝੇ....