ਨੌਜਵਾਨਾਂ ਨੇ ਲਿਆ ਰੋਜ਼ਗਾਰ ਮੇਲੇ ਦਾ ਲਾਹਾ : ਵਧੀਕ ਡਿਪਟੀ ਕਮਿਸ਼ਨਰ 

  • ਲਾਲ ਬਹਾਦਰ ਸ਼ਾਸਤਰੀ ਕਾਲਜ ਵਿਖੇ ਲਗਾਇਆ ਗਿਆ ਰੋਜ਼ਗਾਰ ਮੇਲਾ 
  • ਵੱਖ ਵੱਖ ਕੰਪਨੀਆਂ ਨੇ ਦਿੱਤੀਆਂ ਨੌਜਵਾਨਾਂ ਨੂੰ ਨੌਕਰੀਆਂ 

ਬਰਨਾਲਾ, 27 ਅਗਸਤ 2024 : ਜ਼ਿਲ੍ਹਾ ਬਰਨਾਲਾ ਦੇ ਨੌਜਵਾਨਾਂ ਨੇ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰਬੋਰ ਬਿਊਰੋ ਵੱਲੋਂ ਲਾਲ ਬਹਾਦਰ ਸ਼ਾਸਤਰੀ ਮਹਿਲਾ ਕਾਲਜ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ‘ਚ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕੋਮਿਸ਼ਨਰ (ਜਨਰਲ) ਸ਼੍ਰੀ ਲਤੀਫ ਅਹਿਮਦ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਇਹ ਕੈਂਪ ਲਗਾਇਆ ਗਿਆ ਤਾਂ ਜੋ ਨੌਜਵਾਨਾਂ ਨੂੰ ਚੰਗੇ ਰੋਜ਼ਗਾਰ ਦੇ ਮੌਕੇ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਅੱਜ ਲੱਗਭਗ 300 ਨੌਜਵਾਨਾਂ ਨੇ ਇਸ ਰੋਜ਼ਗਾਰ ਮੇਲੇ ‘ਚ ਭਾਗ ਲਿਆ ਜਿਨ੍ਹਾਂ’’ਚ ਵੱਡੀ ਗਿਣਤੀ ਲੜਕੀਆਂ ਦੀ ਰਹੀ। ਕੁੱਲ 13 ਕੰਪਨੀਆਂ ਨੇ ਇਸ ਮੇਲੇ ‘’ਚ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਦੇ ਇੰਟਰਵਿਊ ਲਏ। ਇਸ ਮੇਲੇ ਵਿੱਚ ਟਰਾਈਡੈਂਟ, ਪੇ.ਟੀ.ਐੱਮ, ਐਚ.ਡੀ.ਐਫ.ਸੀ, ਮਾਰੂਤੀ ਸਜ਼ੁਕੀ, ਐਸ.ਬੀ.ਆਈ ਆਦਿ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨਾਲ ਸਬੰਧਤ ਲੋਕਲ ਇੰਡਸਟਰੀ ਨੇ ਵੀ ਭਾਗ ਲਿਆ। ਇਨਾਂ ਕੰਪਨੀਆਂ ਵਿਚ  ਵੱਖ-ਵੱਖ ਜੌਬ ਪ੍ਰੋਫਾਈਲ ਜਿਵੇਂ ਕਿ ਸੀਨੀਅਰ ਸੇਲ ਐਗਜਕਿਊਟਵ,ਕਸਟਮਰ ਕੇਅਰ ਮੈਨੇਜਰ, ਸੇਲਜ਼ ਐਗਜੀਕਿਊਟਵਜ਼, ਡਾਟਾ ਐਟਰੀ ਆਪਰੇਟਰ, ਟੈਕਨੀਸ਼ੀਅਨ, ਸੀ.ਐਨ.ਸੀ ਆਪਰੇਟਰ, ਫੋਰਮੈਨ, ਵੈਲਡਰ, ਹੈਲਪਰ ਆਦਿ ਲਈ ਵੱਖ-ਵੱਖ ਖੇਤਰਾਂ ਵਿੱਚ ਅਸਾਮੀਆਂ ਲਈ ਪ੍ਰਾਰਥੀਆਂ ਨੇ ਇੰਟਰਵਿਊ ਦਿੱਤੀ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀਮਤੀ ਨਵਜੋਤ ਕੌਰ ਸੰਧੂ ਨੇ ਦੱਸਿਆ ਕਿ ਮੇਲੇ ‘ਚ ਆਉਣ ਤੋਂ ਪਹਿਲਾਂ ਹੀ ਪ੍ਰਾਰਥੀਆਂ ਦੀ ਰੇਜਿਸਟ੍ਰੇਸ਼ਨ ਆਨ ਲਾਈਨ ਕੀਤੀ ਗਈ ਸੀ ਜਿਸ ਵਿਚ ਲਗਭਗ 600 ਲੋਕਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨਾਂ ਦੀ ਅੱਜ ਚੋਣ ਹੋਈ ਹੈ ਉਨ੍ਹਾਂ ਨੂੰ ਕੰਪਨੀ ਵੱਲੋਂ ਸੂਚਨਾ ਦੇ ਦਿੱਤੀ ਜਾਵੇਗੀ।