ਜ਼ਿਲ੍ਹੇ ਦੇ ਸ਼ਿਲਪਕਾਰਾਂ,ਕਾਰੀਗਰਾਂ, ਸਰਪੰਚਾਂ, ਪੰਚਾਂ ਅਤੇ ਕਮੇਟੀ ਦੇ ਕਾਉਂਸਲਰਾਂ ਨੂੰ ਜਾਗਰੂਕ ਕਰਨ ਲਈ ਲਗਾਈ ਗਈ ਵਰਕਸ਼ਾਪ

  • 18 ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਨਾਲ ਸਬੰਧਿਤ ਜ਼ਿਲ੍ਹੇ ਦੇ ਸ਼ਿਲਪਕਾਰਾਂ/ਹੁਨਰਮੰਦ ਕਾਰੀਗਰਾਂ ਨੂੰ ਇਸ ਯੋਜਨਾ ਦਾ ਦਿੱਤਾ ਜਾਵੇਗਾ ਲਾਭ 
  • ਬਾਬਾ ਬੰਦਾ ਸਿੰਘ ਬਹਾਦਰ ਇੰਜੀਨਿਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਇੱਕ ਰੋਜਾ ਵਰਕਸਾਪ ਦਾ ਆਯੋਜਨ

ਫਤਹਿਗੜ੍ਹ ਸਾਹਿਬ, 27 ਫਰਵਰੀ : ਜ਼ਿਲ੍ਹੇ ਦੇ ਸ਼ਿਲਪਕਾਰਾਂ/ਕਾਰੀਗਰਾਂ, ਸਰਪੰਚਾਂ/ਪੰਚਾਂ ਅਤੇ ਕਮੇਟੀ ਦੇ ਕਾਉਂਸਲਰਾਂ ਨੂੰ ਜਾਗਰੂਕ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਫਤਿਹਗੜ੍ਹ ਸਾਹਿਬ ਸ ਸੁਰਿੰਦਰ ਸਿੰਘ ਧਾਲੀਵਾਲ, ਦੀ ਪ੍ਰਧਾਨਗੀ ਹੇਠ ਬਾਬਾ ਬੰਦਾ ਸਿੰਘ ਬਹਾਦਰ ਇੰਜੀਨਿਰਿੰਗ ਕਾਲਜ, ਫਤਿਹਗੜ੍ਹ ਸਾਹਿਬ ਦੇ ਆਡੋਟੇਰੀਅਮ ਗਿਆਨੀ ਬਾਬਾ ਦਿੱਤ ਸਿੰਘ ਵਿਖੇ ਇੱਕ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿੱਚ ਸ਼੍ਰੀਮਤੀ ਇਸ਼ਤਾ ਥੰਮਣ ਵੱਲੋਂ ਵਿਸ਼ੇਸ਼ ਤੌਰ ਇਸ ਸਕੀਮ ਦੀਆਂ ਹਦਾਇਤਾ ਅਤੇ ਸ਼ਰਤਾਂ ਆਦਿ ਦੇ ਬਾਰੇ ਦੱਸਿਆ ਗਿਆ ਕਿ ਇਹ ਸਕੀਮ ਪ੍ਰਧਾਨ ਮੰਤਰੀ ਜੀ ਵੱਲੋਂ 17 ਸਤੰਬਰ 2023 ਨੂੰ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਵਿੱਚ 18 ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਨਾਲ ਸਬੰਧਿਤ ਜ਼ਿਲ੍ਹੇ ਦੇ ਸ਼ਿਲਪਕਾਰਾਂ/ਹੁਨਰਮੰਦ ਕਾਰੀਗਰਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਉੱਪਰ ਉਮਰ ਦਾ ਕੋਈ ਵੀ ਕਾਰੀਗਰ ਜਿਸਦੇ ਪਰਿਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਨਾ ਕਰਦਾ ਹੋਵੇ ਅਤੇ ਉਹਨਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਭਾਰਤ ਸਰਕਾਰ/ ਰਾਜ ਸਰਕਾਰ ਦੀ ਕਿਸੇ ਸਰਕਾਰੀ ਯੋਜਨਾ ਅਧੀਨ ਲਾਭ ਨਾ ਲਿਆ ਹੋਵੇ ਸਿਵਾਏ ਪੀ.ਐਮ. ਸਵੈਨਿਧੀ ਅਤੇ ਪੀ.ਐਮ. ਮੁਦਰਾ ਯੋਜਨਾ, ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ।ਜਿਸ ਵਿੱਚ 15000 ਦੀ ਟੂਲ ਕਿੱਟ, 3 ਲੱਖ ਰੁਪਏ ਦਾ ਕਰਜ਼ਾ 5 ਫੀਸਦੀ ਵਿਆਜ਼ ਦਰ ਤੇ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ ਅਤੇ ਕਾਰੀਗਰਾਂ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਜ਼ਿਲ੍ਹੇ ਦੇ ਸਕਿੱਲ ਸੈਂਟਰਾਂ ਵਿੱਚ 5 ਤੋਂ 15 ਦਿਨਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਸਰਕਾਰ ਦੀ ਇਸ ਸਕੀਮ ਦੀ ਸੰਲਾਘਾ ਕਰਦੇ ਹੋਏ, ਇਸ ਵਰਕਸ਼ਾਪ ਵਿੱਚ ਹਾਜ਼ਰ ਕਾਰੀਗਰਾਂ/ਸ਼ਿਲਪਕਾਰਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੰਡੀ ਗੋਬਿੰਦਗੜ੍ਹ, ਸ੍ਰੀ ਜਗਦੀਸ਼ ਸਿੰਘ ਵੱਲੋਂ ਇਸ ਵਰਕਸ਼ਾਪ ਦੇ ਦੌਰਾਨ ਕਾਰੀਗਰਾਂ/ਸ਼ਿਲਪਕਾਰਾਂ ਅਤੇ ਕਾਮਨ ਸਰਵਿਸ ਸੈਂਟਰਾਂ ਦੇ ਨੁਮਿੰਦਿਆਂ ਨੂੰ ਇਸ ਸਕੀਮ ਅਧੀਨ ਸੁਚੇਤ ਹੋ ਕੇ ਮੁਕੰਮਲ ਵੇਰਵੇ ਸਹਿਤ ਰਜਿਸਟ੍ਰੇਸ਼ਨ ਕਰਨ ਬਾਰੇ ਕਿਹਾ ਗਿਆ ਤਾਂ ਜੋ ਰਜਿਸਟ੍ਰੇਸ਼ਨ ਦੌਰਾਨ ਕੋਈ ਵੀ ਤਰੁੱਟੀ ਦੇ ਹੋ ਜਾਣ ਕਰਕੇ ਕੋਈ ਯੋਗ ਲਾਭਪਾਤਰੀ ਲਾਭ ਲੈਣ ਤੋਂ ਵਾਝਾਂ ਨਾ ਰਹਿ ਜਾਣ। ਇਸ ਉਪਰੰਤ ਵਰਕਸ਼ਾਪ ਵਿੱਚ ਹਾਜ਼ਰ ਕੁੱਝ ਕਾਰੀਗਰਾਂ/ਸ਼ਿਲਪਕਾਰਾਂ ਅਤੇ ਸਰਪੰਚ ਸਹਿਬਾਨਾਂ ਵੱਲੋਂ ਸਕੀਮ ਸਬੰਧੀ ਕੁੱਝ ਵਿਸ਼ਿਆਂ ਉੱਤੇ ਸਵਾਲ ਪੁੱਛੇ ਗਏ ਜਿਸ ਬਾਰੇ ਉਹਨਾਂ ਨੂੰ ਤਸੱਲੀਪੂਰਵਕ ਜਵਾਬ ਵੀ ਦਿੱਤੇ ਗਏ।  ਇਸ ਵਰਕਸ਼ਾਪ ਵਿੱਚ ਸ਼੍ਰੀਮਤੀ ਜਸਪ੍ਰੀਤ ਕੌਰ - ਡਿਪਟੀ ਸੀ.ਈ.ਓ -ਜਿਲ੍ਹਾ ਪ੍ਰੀਸ਼ਦ ,ਫ਼ਤਹਿਗੜ੍ਹ ਸਾਹਿਬ ,ਸਹਾਇਕ ਡਾਇਰੈਕਟਰ ਲੁਧਿਆਣਾ ਸ਼੍ਰੀਮਤੀ ਇਸ਼ੀਤਾ ਥੰਮਣ,ਸਹਾਇਕ ਡਾਇਰੈਕਟਰ ਲੁਧਿਆਣਾ ਸ਼੍ਰੀ ਵਜ਼ੀਰ ਸਿੰਘ, ਪ੍ਰਿੰਸੀਪਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨਿਰਿੰਗ ਕਾਲਜ ਫਤਿਹਗੜ੍ਹ ਸਾਹਿਬ ਡਾ.ਲਖਵੀਰ ਸਿੰਘ, ਲੀਡ ਬੈਂਕ ਮੈਨੇਜਰ ਫਤਿਹਗੜ੍ਹ ਸਾਹਿਬ ਸ਼੍ਰੀ ਮੁਕੇਸ਼ ਕੁਮਾਰ ਸੈਨੀ,ਅਤੇ ਜਿਲਾ ਮੈਨੇਜਰ ਸਕਿੱਲ ਡਿਵੈਲਪਮੈਂਟ ਮਿਸ਼ਨਸ਼੍ਰੀ ਮੁਕੇਸ਼ ਕੁਮਾਰ ਆਦਿ ਅਫਸਰ ਹਾਜ਼ਿਰ ਸਨ।