
ਸ੍ਰੀ ਫ਼ਤਹਿਗੜ੍ਹ ਸਾਹਿਬ, 1 ਅਪਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਗਰੀਨ ਫੀਲਡਜ਼ ਸਕੂਲ ਸਰਹਿੰਦ ਦੇ ਵਿਖੇ 1 ਅਪ੍ਰੈਲ 2025 ਤੋਂ ਵਿਦਿਆਰਥੀਆਂ ਦਾ ਪਾਸ ਹੋਣ ਉਪਰੰਤ ਅਗਲੀਆਂ ਜਮਾਤਾਂ ਤੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਨੇ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਕੀਤਾ ।ਇਸ ਮੌਕੇ ਤੇ ਸਕੂਲ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ ਸੀ ।ਮੇਨ ਗੇਟ ਤੋਂ ਹੀ ਵਿਦਿਆਰਥੀ ਕਤਾਰਾਂ ਵਿੱਚ ਸਕੂਲ ਆ ਰਹੇ ਸਨ ।ਪ੍ਰਾਰਥਨਾ ਸਭਾ ਵਿੱਚ ਪ੍ਰਾਰਥਨਾ ਉਪਰੰਤ ਵਿਦਿਆਰਥੀਆਂ ਦੇ ਸਵਾਗਤ ਲਈ ਸਪੀਚ ਬੋਲੀ ਗਈ ਤੇ ਸਕੂਲ ਦੇ ਅਨੁਸ਼ਾਸਨ ਬਾਰੇ ਦੱਸਿਆ ਗਿਆ। ਤੇ ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬਾ ਨੇ ਬੂਟਾ ਲਗਾ ਕੇ ਸਕੂਲ ਦੀ ਹਰਿਆਲੀ ਤੇ ਖੁਸ਼ਹਾਲੀ ਦਾ ਸੰਦੇਸ਼ ਦਿੱਤਾ। ਰਾਸ਼ਟਰੀ ਗੀਤ ਗਾਇਆ ਗਿਆ । ਵਿਦਿਆਰਥੀ ਲਾਈਨਾਂ ਵਿੱਚ ਆਪਣੀਆਂ ਕਲਾਸਾਂ ਵਿੱਚ ਵਾਰੋ- ਵਾਰੀ ਗਏ ।ਕਲਾਸਾਂ ਵਿੱਚ ਜਾਣ ਤੇ ਵਿਦਿਆਰਥੀਆਂ ਦਾ ਜਮਾਤ ਦੇ ਅਧਿਆਪਕ ਨੇ ਵੱਖਰੇ- ਵੱਖਰੇ ਢੰਗ ਨਾਲ ਸਵਾਗਤ ਕੀਤਾ। ਕਲਾਸਾਂ ਬਹੁਤ ਸੋਹਣੇ ਢੰਗ ਨਾਲ ਸਜੀਆਂ ਹੋਈਆਂ ਸਨ ।ਜਿਸ ਨੂੰ ਦੇਖ ਕੇ ਵਿਦਿਆਰਥੀ ਬਹੁਤ ਖੁਸ਼ ਦਿਖਾਈ ਦੇ ਰਹੇ ਸਨ । ਕੋਆਰਡੀਨੇਟਰ ਯਾਦਵਿੰਦਰ ਸਿੰਘ, ਹਰਮੇਸ਼( ਪ੍ਰੀਆ), ਜਸਵਿੰਦਰ ਮਣਕੂ , ਅਸਿਸਟੈਂਟ ਸਾਕਸ਼ੀ ਗਰਗ ਅਤੇ ਅਰਸ਼ ,ਪਰਮਿੰਦਰ, ਪ੍ਰੀਤਪਾਲ ਜਸ਼ਨ, ਰਮਨ ,ਮਲਕਾ, ਅਨੀਤਾ, ਮਨਜੀਤ, ਦੀਪਿਕਾ, ਨਵਜੋਤ, ਨੇਹਾ, ਦਿਲਪ੍ਰੀਤ, ਅਦਿਤੀ, ਸਵਾਤੀ ,ਆਂਚਲ ,ਜਸਪ੍ਰੀਤ, ਨਮਿਤਾ, ਕਮਲ, ਖੁਸ਼ਪ੍ਰੀਤ, ਲਖਵਿੰਦਰ, ਮਹਕ , ਮਨਦੀਪ, ਨਰਿੰਦਰ, ਪ੍ਰਦੀਪ , ਪ੍ਰੀਆ ,ਰੋਹਿਤ ,ਸਤਵਿੰਦਰ, ਨਰਿੰਦਰ ਸਿੰਘ, ਜਗਦੀਪ ਅਧਿਆਪਕ ਸਾਹਿਬਾਨ ਨੇ ਵਿਦਿਆਰਥੀਆਂ ਦਾ ਸਵਾਗਤ ਬਹੁਤ ਉਤਸ਼ਾਹ ਨਾਲ ਕੀਤਾ ।ਸਕੂਲ ਵਿਦਿਆਰਥੀਆਂ ਦੇ ਚਹਿਲ - ਪਹਿਲ ਤੇ ਰੌਣਕ ਨਾਲ ਗੂੰਜ ਉੱਠਿਆ ਸੀ। ਕਿਸੇ ਨੇ ਸੱਚ ਹੀ ਕਿਹਾ ਹੈ ਕਿ," ਸਕੂਲ ਦਾ ਦਿਲ ਵਿਦਿਆਰਥੀਆਂ ਨਾਲ ਹੀ ਧੜਕਦਾ ਹੈ।