ਸੰਗਰੂਰ, 10 ਸਤੰਬਰ : ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰ ਅਮਨਾ ਉਭਾ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ‘ਚ ਹੜਕੰਪ ਮੱਚਗਿਆ ਅਤੇ ਤੁਰੰਤ ਜਦੋਂ ਗੈਂਗਸਟਰ ਦੀ ਬੈਰਕ ਦੀ ਤਲਾਸੀ ਲਈ ਗਈ ਤਾਂ ਉਸ ਦੀ ਕੋਲੋਂ ਇੱਕ ਮੋਬਾਇਲ ਫੋਨ ਬਰਾਮਦ ਹੋਇਆ ਹੈ। ਲੀਕ ਹੋਈ ਵੀਡੀਓ ਵਿੱਚ ਅਮਨਾ ਉਭਾ ਆਪਣੇ ਪੂਰੇ ਟਸ਼ਨ ਨਾ ਬੈਰਕ ‘ਚੋ ਬਾਹਰ ਨਿਕਲ ਰਿਹਾ ਹੈ ਤੇ ਉਸਨੇ ਸਿਰ ਤੇ ਟੋਪੀ ਪਾਈ ਹੋਈ ਹੈ, ਜਦੋਂ ਉਹ ਵੀਡੀਓ ਵਿੱਚ ਬਾਹਰ ਆ ਰਿਹਾ ਹੈ ਤਾਂ ਉਸ ਦੇ ਦੋਵੇਂ ਹੱਥ ਪੈਂਟ ਦੀਆਂ ਜੇਬਾਂ ਵਿੱਚ ਹਨ। ਇਸ ਤੋਂ ਇਲਾਵਾ ਗੈਂਗਸਟਰ ਅਮਨਾ ਖਿਲਾਫ ਇੱਕ ਐਫਆਰਆਈ ਵੀ ਦਰਜ ਕਰਵਾਈ ਗਈ ਹੈ। ਗੈਂਗਸਟਰ ਆਮਨਾ ਨੇ ਕੁਝ ਸਾਲ ਪਹਿਲਾਂ ਬਠਿੰਡਾ ‘ਚ ਗੈਂਗਸਟਰ ਕੁਲਬੀਰ ਨੂਰਵਾਣਾ ‘ਤੇ ਹਮਲਾ ਕੀਤਾ ਸੀ। ਗੈਂਗਸਟਰ ਆਮਨਾ ਪਿੰਡ ਉਭਾ ਦਾ ਸਰਪੰਚ ਵੀ ਰਹਿ ਚੁੱਕਾ ਹੈ।
ਪਹਿਲਾਂ ਵੀ ਸੰਗਰੂਰ ਜੇਲ੍ਹ ਵਿੱਚੋਂ ਵੀਡੀਓ ਵਾਇਰਲ ਹੋਈ ਸੀ
ਪਹਿਲਾਂ ਵੀ ਸੰਗਰੂਰ ਜੇਲ੍ਹ ਵਿੱਚੋਂ ਅੱਧੀ ਦਰਜਨ ਦੇ ਕਰੀਬ ਕੈਦੀਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ‘ਚ ਕੈਦੀਆਂ ਨੇ ਤਤਕਾਲੀ ਜੇਲ੍ਹ ਸੁਪਰਡੈਂਟ ਅਤੇ ਹੋਰ ਜੇਲ ਸਟਾਫ ‘ਤੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਦੋਸ਼ ਲਗਾਇਆ ਸੀ। ਕੈਦੀਆਂ ਦਾ ਦੋਸ਼ ਸੀ ਕਿ ਉਨ੍ਹਾਂ ਤੋਂ 35,000 ਰੁਪਏ ਵਸੂਲੇ ਅਤੇ ਅਤੇ ਫਿਰ 1-1 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸੰਗਰੂਰ ਦੇ ਤਤਕਾਲੀ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਪੁਲਿਸ ਅਧਿਕਾਰੀਆਂ ਨੂੰ ਸੌਂਪ ਦਿੱਤੀ ਸੀ।
ਇਹ ਵੀਡੀਓ ਕਿਸੇ ਹੋਰ ਜੇਲ੍ਹ ਅਤੇ ਪੁਰਾਣੀ ਹੈ : ਐਸਐਚਓ
ਐਸਐਚਓ ਕਰਮਜੀਤ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੇ ਸੰਗਰੂਰ ਜੇਲ੍ਹ ਵਿੱਚ ਪੜਤਾਲ ਕੀਤੀ ਹੈ। ਗੈਂਗਸਟਰ ਤੋਂ ਕੋਈ ਫੋਨ ਬਰਾਮਦ ਨਹੀਂ ਹੋਇਆ ਹੈ, ਨਾ ਹੀ ਇਹ ਵੀਡੀਓ ਸੰਗਰੂਰ ਜੇਲ੍ਹ ਦੀ ਹੈ। ਇਹ ਵੀਡੀਓ ਕਿਸੇ ਹੋਰ ਜੇਲ੍ਹ ਦੀ ਹੈ ਅਤੇ ਪੁਰਾਣੀ ਹੈ, ਨਾ ਹੀ ਪੁਲਿਸ ਨੇ ਕੋਈ ਪਰਚਾ ਦਰਜ ਕੀਤਾ ਹੈ।