ਰਾਮ ਲੀਲਾ ਦੇ ਤੀਸਰੇ ਦਿਨ ਦੀ ਸ਼ੁਰੂਆਤ ਪ੍ਰਧਾਨ ਬਿੰਨੜ ਨੇ ਕਰਵਾਈ

ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਕਸਬਾ ਫੂਲ ਟਾਊਨ ਵਿੱਚ ਯੁਵਾ ਰਾਮ ਲੀਲਾ ਕਲੱਬ ਦੁਆਰਾ ਕਰਵਾਈ ਜਾ ਰਹੀ ਰਾਮ ਲੀਲਾ ਦੇ ਤੀਸਰੇ ਦਿਨ ਦੇ ਆਰੰਭ ਦਾ ਉਦਘਾਟਨ ਆਮ ਆਦਮੀ ਪਾਰਟੀ ਦੀ ਫੂਲ ਬਲਾਕ ਦੀ ਸੀਨੀਅਰ ਲੀਡਰਸ਼ਿਪ ਨੇ ਰੀਬਨ ਕੱਟ ਕੇ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਪਰਮਪਾਲ ਸਿੰਘ ਬਿੰਨੜ, ਸਰਬਾ ਬਰਾੜ ਹਲਕਾ ਵਾਈਸ ਪਧਾਨ, ਸ਼ਮਸੇਰ ਮੱਲੀ ਮੀਡੀਆ ਸੈੱਲ ਇੰਚਾਰਜ,ਗੁਰਪ੍ਰੀਤ ਜਟਾਣਾ ਆਗੂ ਕਿਸਾਨ ਵਿੰਗ, ਯੂਥ ਆਗੂ ਅਮਰੀਕ ਚਹਿਲ,ਵਿੰਦਰਪਾਲ ਸ਼ਰਮਾਂ ਅਤੇ ਜਸਪ੍ਰੀਤ ਸ਼ਰਮਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਅੱਜ ਦੇ ਦਿਨ ਦਾ ਵਿਸ਼ੇਸ ਆਕਰਸ਼ਨ ਰਾਮ ਚੰਦਰ ਅਤੇ ਸੀਤਾ ਮਾਤਾ ਦੇ ਵਿਆਹ (ਸਵੰਬਰ) ਦੇ ਸੀਨ ਆਯੋਜਿਤ ਕੀਤੇ ਗਏ ਔਰਤਾਂ ਬੱਚੇ ਅਤੇ ਮਰਦਾਂ  ਨੇ ਖੂਬ ਆਨੰਦ ਮਾਣਿਆ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।ਪ੍ਰਧਾਨ ਰਿੰਕੂ ਕੌਸ਼ਿਕ ਅਤੇ ਕਲੱਬ ਮੈਂਬਰਾਂ ਵੱਲੋੋਂ ਆਏ ਹੋਏ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨਾਂ ਨੇ ਕਲੱਬ ਦੀ ਮਾਇਕ ਸਹਾਇਤਾ ਲਈ 5100 ਦੀ ਰਾਸ਼ੀ ਭੇਟ ਕੀਤੀ ।ਸਮੂਹ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਆਏ ਹੋਏ ਮਹਿਮਾਨਾਂ ਦਾ ਅਤੇ ਦਰਸ਼ਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ।