ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਨਬਾਰਡ ਦੇ ਸਹਿਯੋਗ ਨਾਲ ਚੱਲ ਰਹੇ ਪ੍ਰੋਜੈਕਟਾਂ ਦਾ ਟੀਮ ਨੇ ਲਿਆ ਜਾਇਜ਼ਾ

ਫਤਿਹਗੜ੍ਹ ਸਾਹਿਬ 23 ਫਰਵਰੀ : ਨਬਾਰਡ ਬੈਂਕ ਦੀ ਟੀਮ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਨਬਾਰਡ ਦੇ ਸਹਿਯੋਗ ਨਾਲ ਚੱਲ ਰਹੇ ਵੱਖ ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਟੀਮ ਵਿੱਚ ਨਬਾਰਡ ਦੀ ਚੰਡੀਗੜ੍ਹ ਸਥਿਤ ਖੇਤਰੀ ਬ੍ਰਾਂਚ ਦੇ ਡੀਜੀਐਮ ਰਾਜ ਕਿਰਨ ਜੌਹਰੀ ਏਜੀਐਮ ਦਵਿੰਦਰ ਕੁਮਾਰ ਏ ਜੀਐਮ ਸੰਜੀਵ ਕੁਮਾਰ ਸ਼ਾਮਿਲ ਸਨ।  ਨੇ ਟੀਮ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਚੱਲ ਰਹੇ ਪ੍ਰੋਜੈਕਟ “ਮੁਰਗੀ ਪਾਲਣ ਰਾਹੀ ਪੋਸ਼ਣ ਸੁਰੱਖਿਆ ਅਤੇ ਪੇਂਡੂ ਔਰਤਾਂ ਦਾ ਸਸ਼ਕਤੀਕਰਨ” ਅਧੀਨ ਗਤੀਵਿਿਧਆਂ ਦੀ ਸਮੀਖਿਆ ਕੀਤੀ। ਡਾ. ਮਨੀਸ਼ਾ ਭਾਟੀਆ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਟੀਮ ਨੂੰ ਦਸਿਆ ਕਿ ਬੀਤੇ ਇਕ ਸਾਲ ਦੋਰਾਨ ਨਬਾਰਡ ਪ੍ਰੋਜੈਕਟ ਦੇ ਅਧੀਨ ਪਿੰਡ ਚੁਨੀ ਮਾਜਰਾ ਅਤੇ ਬੋਰਾਂ ਵਿੱਖੇ 50 ਬੀਬੀਆਂ ਨੂੰ 1500 ਮੁਰਗੀਆਂ ਦੇ ਕੇ ਪੋਲਟਰੀ ਯੂਨਿਟ ਸਥਾਪਿਤ ਕੀਤੇ ਗਏ ਹਨ।ਡਾ. ਜੀ. ਪੀ. ਐਸ. ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਟੀਮ ਨੂੰ ਦਸਿਆ ਕਿ ਪ੍ਰੋਜੈਕਟ ਅਧੀਨ ਦਿਤਿਆਂ ਮੁਰਗੀਆਂ ਦੇ ਅੰਡੇ ਅਤੇ ਮੀਟ ਦਾ ਮੰਡੀਕਰਨ ਸੁਰੂ ਹੋ ਗਿਆ ਹੈ ਅਤੇ ਅੰਡੇ ਅਤੇ ਮੀਟ ਦੀ ਵਿਕਰੀ ਆਲੇ-ਦੁਆਲੇ ਦੇ ਪਿੰਡਾ ਵਿੱਚ ਅਸਾਨੀ ਨਾਲ ਹੋ ਰਹੀ ਹੈ । ਪਿੰਡ ਚੁਨੀ ਮਾਜਰਾ ਦੀਆਂ ਬੀਬੀਆਂ ਨਾਲ ਨਬਾਰਡ ਦੀ ਟੀਮ ਨੇ ਗਲਬਾਤ ਕੀਤੀ ਅਤੇ ਬੀਬੀਆਂ ਨੇ ਟੀਮ ਨੂੰ ਦੱਸਿਆ ਕਿ ਉਨਾਂ ਨੂੰ ਇਸ ਪ੍ਰੋਜੈਕਟ ਤੋਂ ਬਹੁਤ ਫਾਇਦਾ ਹੋਇਆ ਹੈ।ਉਨਾਂ ਦੱਸਿਆ ਕਿ ਅੰਡੇ ਅਤੇ ਮੀਟ ਦੀ ਵਰਤੋਂ ਘਰੇਲੂ ਖਪਤ ਲਈ ਵੀ ਕੀਤੀ ਜਾਂਦੀ ਹੈ, ਜੋ ਪਰਿਵਾਰ ਖਾਸ ਕਰਕੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰ ਰਿਹਾ ਹੈ।ਉਨਾਂ ਅੱਗੇ ਕਿਹਾ ਕਿ ਅੰਡੇ ਅਤੇ ਮੀਟ ਵੇਚ ਕੇ ਹੋਈ ਆਮਦਨ ਨੂੰ ਉਹ ਬੱਚਿਆਂ ਦੀ ਬਹਿਤਰ ਸਿੱੀਖਆ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਵਰਤ ਰਹੇ ਹਨ।  ਸ਼੍ਰੀ ਰਾਜ ਕਿਰਨ ਜੋਹਰੀ ਨੇ ਬੀਬੀਆਂ ਨੂੰ ਮੁਰਗੀ ਪਾਲਣ ਦੇ ਕਿੱਤੇ ਨੂੰ ਹੋਰ ਵਧਾਉਂਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਇਸ ਪ੍ਰੋਜੈਕਟ ਅਧੀਨ ਚਲਾਈ ਜਾਣ ਵਾਲੀ ਗਤੀਵਿਧੀਆਂ ਤੇ ਸੰਤੁਸ਼ਟੀ ਜਤਾਈ।ਸ਼੍ਰੀ ਦਵਿੰਦਰ ਕੁਮਾਰ ਨੇ ਬੀਬੀਆਂ ਨੂੰ ਮੀਟ ਦਾ ਆਚਾਰ ਅਤੇ ਬੇਕਿੰਗ ਦੀ ਟ੍ਰੇਨਿੰਗ ਲੈਣ ਦੀ ਸਲਾਹ ਦਿੱਤੀ।ਸ਼੍ਰੀ ਸੰਜੀਵ ਕੁਮਾਰ ਨੇ ਬੀਬੀਆਂ ਨੂੰ ਸਵੈ ਸਹਾਇਤਾ ਸਮੂਹ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਟੀਮ ਨੇ ਪਿੰਡ ਬੋਰਾਂ ਵਿੱਖੇ ਚਲ ਰਹੇ ਪੋਲਟਰੀ ਯੁਨਿਟਾਂ ਦਾ ਦੌਰਾ ਕੀਤਾ। ਪਿੰਡ ਚੁਨੀ ਮਾਜਰਾ ਅਤੇ  ਪਿੰਡ ਬੋਰਾਂ ਦੀਆਂ ਬੀਬੀਆਂ ਨੇ ਨਬਾਰਡ ਬੈਂਕ ਅਤੇ ਕ੍ਰਿਸ਼ੀ ਵਿਗਿਆਨ ਦੀ ਟੀਮ ਦਾ ਧੰਨਵਾਦ ਕੀਤਾ।