ਤਲਵੰਡੀ ਮੱਲੀਆਂ ਵਿਖੇ ਜਾਗਰਣ ਸ਼ਰਧਾ ਤੇ ਧੂਮ-ਧਾਮ ਨਾਲ਼ ਕਰਵਾਇਆ ਗਿਆ

ਜਗਰਾਉਂ  (ਰਛਪਾਲ ਸਿੰਘ ਸ਼ੇਰਪੁਰੀ) : ਜੈ ਮਾਂ ਭਗਵਤੀ ਵੈਲਫ਼ੇਅਰ ਕਮੇਟੀ (ਰਜਿ:) ਤਲਵੰਡੀ ਮੱਲੀਆਂ ਵੱਲੋਂ ਅੱਠਵਾਂ ਸਾਲਾਨਾ ਜਾਗਰਣ ਬਾਬਾ ਘਮੰਡੀ ਦਾਸ ਜੀ ਦੀ ਸਮਾਧ ਤੇ ਬੜੀ ਸ਼ਰਧਾ ਤੇ ਧੂਮ-ਧਾਮ ਨਾਲ਼ ਕਰਵਾਇਆ ਗਿਆ। ਜਾਗਰਣ ਤੋਂ ਇਕ ਦਿਨ ਪਹਿਲਾਂ ਜਵਾਲਾ ਜੀ ਧਾਮ ਤੋਂ ਲਿਆਂਦੀ ਗਈ ਪਵਿੱਤਰ ਜੋਤ ਨਾਲ ਪਿੰਡ ਦੀ ਪਰਿਕਰਮਾ ਸ਼ੋਭਾ ਯਾਤਰਾ ਦੇ ਰੂਪ ਵਿੱਚ ਕੀਤੀ ਗਈ। ਇਸ ਯਾਤਰਾ ਵਿੱਚ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ। ਯਾਤਰਾ ਵਿੱਚ ਸੰਗਤਾਂ ਵੱਲੋਂ ਥਾਂ-ਥਾਂ ਲੰਗਰ ਲੱਗੇ ਹੋਏ ਸਨ। ਦੂਜੇ ਦਿਨ ਬਾਬਾ ਜੀ ਦੀ ਸਮਾਧ ਤੇ ਸਵੇਰੇ ਹਵਨ ਯੱਗ ਕਰਵਾਇਆ ਗਿਆ। ਉਸ ਉਪਰੰਤ ਪਕੌੜਿਆਂ ਅਤੇ ਜਲੇਬੀਆਂ ਦਾ ਭੰਡਾਰਾ   ਅਤੇ ਲੰਗਰ ਦੇਰ ਰਾਤ ਤੱਕ ਚੱਲਦਾ ਰਿਹਾ।ਇਸ ਤੋਂ ਬਾਅਦ ਜਾਗਰਣ ਦਾ ਸ਼ੁਭ ਆਰੰਭ ਪਿੰਡ ਦੇ ਸਰਪੰਚ ਸਰਦਾਰ ਜੰਗ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਜਾਗਰਣ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਹਾਂਡਾ ਵੱਲੋਂ ਸਭ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਜਾਗਰਣ ਵਿੱਚ ਮਹਾਂਮਾਈ ਦਾ ਗੁਣਗਾਨ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਕਲਾਕਾਰ ਦੀਪਸ਼ਿਖਾ ਗੌਰਵ ਸੋਨੀ ਅਤੇ ਦੀਪਕ ਕਟਾਰੀਆ ਮੱਖੂ ਵਾਲੇ ਅਤੇ ਸ੍ਰੀ ਦੁਰਗਾ ਜਨਤਾ ਸੇਵਕ ਭਜਨ ਮੰਡਲੀ ਮੋਗਾ ਵਾਲੇ ਵੱਲੋਂ ਕੀਤਾ ਗਿਆ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਮੁੱਚੀ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਅਤੇ ਪਰਵਾਸੀ ਵੀਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਾਗਰਣ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਹਾਂਡਾ, ਜਨਰਲ ਸਕੱਤਰ ਓਮ ਪ੍ਰਕਾਸ਼ ਸ਼ਰਮਾਂ, ਸਕੱਤਰ ਰਾਜਿੰਦਰ ਕੁਮਾਰ ਹਾਂਡਾ, ਖ਼ਜ਼ਾਨਚੀ ਪ੍ਰਧਾਨ ਕੁਮਾਰ ਸੀ਼ਹ, ਸਲਾਹਕਾਰ ਵਰਿੰਦਰ ਕੁਮਾਰ ਬੱਬੀ ਪੰਚ, ਨਰੇਸ਼ ਕੁਮਾਰ, ਕਮਲਦੀਪ ਸ਼ਰਮਾ, ਅਵਤਾਰ ਸਿੰਘ, ਸੰਜੀਵ ਕੁਮਾਰ, ਡਾਕਟਰ ਗੁਰਾਂਦਿੱਤਾ ਜ਼ਖ਼ਮੀ, ਪਰਮਜੀਤ ਸਿੰਘ, ਸਤਵਿੰਦਰ ਸਿੰਘ,ਰੁਲਦੂ ਰਾਮ, ਕਿਸ਼ੋਰੀ ਲਾਲ,ਠਾਕਰ ਦਾਸ, ਨਰਿੰਦਰ ਕੁਮਾਰ,ਰਾਮ ਪ੍ਰਕਾਸ਼ ਸ਼ਰਮਾਂ,ਤੇਜਾ ਸਿੰਘ ਪਟਵਾਰੀ, ਹਰਨੇਕ ਸਿੰਘ,ਚੰਦਨ ਸ਼ਰਮਾ,ਹਰੀਕਿ੍ਰਸਨ ਹਾਂਡਾ ਅਜੇ ਕੁਮਾਰ, ਲਵਦੀਪ ਕੁਮਾਰ,ਪਿ੍ੰਸ ਮੱਲੀ, ਬਲਜਿੰਦਰ ਸਿੰਘ,ਪਿੰਦਰ ਪਟਵਾਰੀ,ਰਾਣਾ ਮੱਲੀ, ਰਘੂਵੰਸ਼ ਹਾਂਡਾ, ਮਨਰਾਜ ਸਿੰਘ,ਆਰਵ ਸੀ਼ਹ ਆਦਿ ਹਾਜ਼ਰ ਸਨ।