ਐਸ.ਐਸ.ਪੀ ਵੱਲੋਂ ਤੇਜਿੰਦਰਪਾਲ ਸਿੰਘ ਦੇ ਲਗਾਏ ਡੀ.ਐਸ.ਪੀ ਦੇ ਸਟਾਰ ਅਤੇ ਵਧਾਈ ਦਿੱਤੀ

ਸ਼੍ਰੀ ਮੁਕਤਸਰ ਸਾਹਿਬ  9 ਅਗਸਤ 2024 : ਇੰਸਪੈਕਟਰ ਤੇਜਿੰਦਰਪਾਲ ਸਿੰਘ ਸਿੰਘ ਜੋ ਕਿ  ਜ਼ਿਲਾ   ਸ਼੍ਰੀ ਮੁਕਤਸਰ ਸਾਹਿਬ ਵਿਖੇ ਇੰਚਾਰਜ ਪੈਰਵਾਈ ਸੈਲ ਅਤੇ ਸੰਮਨ ਸਟਾਫ ਵਿੱਚ ਡਿਊਟੀ ਨਿਭਾ ਰਹੇ ਹਨ, ਜਿਨ੍ਹਾਂ ਨੂੰ ਵਧੀਆ ਡਿਊਟੀ ਕਰਨ ਤੇ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਡੀ.ਐਸ.ਪੀ ਪਦਉੱਨਤ ਕੀਤਾ ਗਿਆ। ਇਹ ਵੀ ਦੱਸ ਦੀ ਕਿ ਤੇਜਿੰਦਰਪਾਲ ਸਿੰਘ ਸੰਨ 1993 ਵਿੱਚ ਬਤੌਰ ਏ.ਐਸ.ਆਈ ਭਰਤੀ ਹੋਏ ਸਨ ਜੋ ਵੱਖ ਵੱਖ ਜਿਲ੍ਿਆਂ ਵਿੱਚ ਡਿਊਟੀ ਕਰਨ ਤੋਂ ਬਾਅਦ ਉਹਨਾਂ ਵੱਲੋਂ  ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ 03 ਵਾਰ ਐਸ.ਐਚ.ਓ,  ਥਾਣਾ ਸਿਟੀ ਮਲੋਟ 02 ਵਾਰ, ਸਿਟੀ ਜਲਾਲਾਬਾਦ, ਸਦਰ ਅਬੋਹਰ, ਬਹਾਵਵਾਲਾ,  ਫਰੀਦਕੋਟ,  ਸਾਦਿਕ, ਬਾਜਾਖਾਨਾ ਵਿੱਖੇ ਮੁੱਖ ਅਫਸਰ ਦੀ ਡਿਊਟੀ ਨਿਭਾਈ ਇਸ ਤੋਂ ਇਲਾਵਾ ਇੰਚਾਰਜ ਸੀ.ਆਈ.ਏ ਮਾਨਸਾ ਵੀ ਤਾਇਨਾਤ ਰਹੇ। ਅੱਜ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ  ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਤੇਜਿੰਦਰਪਾਲ ਸਿੰਘ ਦੇ ਤਰੱਕੀ ਦੇ ਸਟਾਰ ਲਗਾ ਕੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾ ਦਿੱਤੀ, ਇਸ ਮੌਕੇ ਸ਼੍ਰੀ ਕਵਲਪ੍ਰੀਤ ਸਿੰਘ ਚਾਹਲ ਐਸ.ਪੀ (ਐਚ) ਸ਼੍ਰੀ ਮੁਕਤਸਰ ਸਾਹਿਬ ਵੀ ਹਾਜ਼ਰ ਸਨ।