ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 2 ਵਿਅਕਤੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕੀਤਾ ਗ੍ਰਿਫਤਾਰ 

ਸ੍ਰੀ ਮੁਕਤਸਰ ਸਾਹਿਬ, 2 ਅਗਸਤ 2024 : ਮਾਨਯੋਗ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਸ. ਕਵਲਪ੍ਰੀਤ ਸਿੰਘ ਚਾਹਿਲ ਐਸ.ਪੀ.(ਐਚ) ਅਤੇ ਸ.ਮਨਮੀਤ ਸਿੰਘ ਢਿੱਲੋਂ ਐਸ.ਪੀ.(ਡੀ) ਸ੍ਰੀ ਮੁਕਤਸਰਸ ਸਾਹਿਬ ਦੀ ਨਿਗਰਾਨੀ ਹੇਠ ਇੰਸ: ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਅਤੇ ਇੰਸ: ਜਸਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਤੇ ਪੁਲਿਸ ਪਾਰਟੀ ਵੱਲੋਂ ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ. ਕਵਲਪ੍ਰੀਤ ਸਿੰਘ ਚਾਹਿਲ ਐਸ.ਪੀ.(ਐਚ) ਨੇ ਦੱਸਿਆ ਕਿ ਡਾਕਟਰ ਸੁਨੀਲ ਬਾਂਸਲ ਪੁੱਤਰ ਸ਼ਾਮ ਲਾਲ ਵਾਸੀ ਨਿਊ ਸ਼ਾਮ ਨਰਾਣਿਨ ਹਸਪਤਾਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਬਿਆਨ ਦਿੱਤਾ ਕਿ ਮਿਤੀ 28.07.2024 ਦੀ ਸ਼ਾਮ ਨੂੰ ਉਸ ਨੂੰ ਕਿਸੇ ਅਣਜਾਨ ਨੰਬਰ ਤੋਂ ਫੋਨ ਆਇਆ ਜਿਸ ਨੇ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਜਿਸ ਦੇ ਬਿਆਨਾਂ ਤੇ ਪੁਲਿਸ ਵੱਲੋਂ ਮੁੱਕਦਮਾਂ ਨੰਬਰ 143 ਮਿਤੀ 31.07.2024 ਅ/ਧ 308(2), 351 ਬੀ.ਐਨ.ਐਸ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਰਖਿਲਾਫ ਨਾ-ਮਾਲੂਮ ਵਿਅਕਤੀਆਂ ਤੇ ਦਰਜ ਰਜਿਸ਼ਟਰ ਕਰਕੇੇ ਤਫਤੀਸ਼ ਸ਼ੁਰੂ ਕੀਤੀ ਗਈ, ਦੌਰਾਨੇ ਤਫਤੀਸ਼ ਟੈਕਨੀਕਲ ਅਤੇ ਅਧੁਨਿਕ ਢੰਗ ਤਰੀਕਿਆ ਦੀ ਮੱਦਦ ਨਾਲ ਦੋਸ਼ੀ ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਖੁੱਬਣ ਜਿਲ੍ਹਾ ਫਾਜਿਲਕਾ ਅਤੇ ਦੋਸ਼ੀ ਲਵਜੀਤ ਸਿੰਘ ਉੱਰਫ ਲਵੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੁੱਤਿਆਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਟਰੇਸ ਕਰਕੇ ਉੱਕਤ ਮੁਕੱਦਮਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਮੁਢੱਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਰੁਪਏ ਲੈਣ ਦੇ ਲਾਲਚ ਵਿੱਚ ਡਾਕਟਰ ਸੁਨੀਲ ਬਾਂਸਲ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਉਨ੍ਹਾਂ ਪਾਸੋਂ ਫਿਰੌਤੀ ਮੰਗਣ ਵਿੱਚ ਵਰਤੇ 02 ਮੋਬਾਇਲ ਫੋਨ  ਬ੍ਰਾਮਦ ਕੀਤੇ ਗਏ ਹਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ, ਜਿਸ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ।