ਫ਼ਤਹਿਗੜ੍ਹ ਸਾਹਿਬ, 11 ਸਤੰਬਰ : ਨਹਿਰੂ ਯੁਵਾ ਕੇਂਦਰ ਸੰਗਠਨ ਯੁਵਾ ਮਾਮਲੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਫਤਿਹਗੜ੍ਹ ਸਾਹਿਬ ਵੱਲੋਂ ਭਾਸ਼ਣ ਮੁਕਾਬਲੇ ਕਰਵਾਏ ਜਾਣੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਸ਼੍ਰੀਮਤੀ ਨੇਹਾ ਸ਼ਰਮਾ ਨੇ ਦੱਸਿਆ ਕਿ 2 ਅਕਤੂਬਰ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਦਿਨ ਹੈ ਜੋ ਕਿ ਸਾਡੇ ਦੇਸ਼ ਦੇ ਦੋ ਮਹਾਨ ਰਾਸ਼ਟਰੀ ਨੇਤਾ ਸਨ। ਇਹਨਾਂ ਰਾਸ਼ਟਰੀ ਨੇਤਾਵਾਂ ਦੇ ਸਨਮਾਨ ਵਿੱਚ, ਪਰਾਇਡ (ਲੋਕ ਸਭਾ) 2 ਅਕਤੂਬਰ 2023 ਨੂੰ ਸੰਸਦ ਵਿੱਚ ਇੱਕ ਯਾਦਗਾਰੀ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸਮਾਗਮ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ ਦੇ 25 ਨੌਜਵਾਨਾਂ ਦੀ ਭਾਗੀਦਾਰੀ ਹੋਵੇਗੀ, ਜਿਸ ਵਿੱਚ ਕੁਝ ਚੋਣਵੇਂ ਲੋਕਾਂ ਨੂੰ ਸ਼ਾਨਦਾਰ ਯੋਗਦਾਨ ਬਾਰੇ ਬੋਲਣ ਦਾ ਮੌਕਾ ਮਿਲ ਸਕਦਾ ਹੈ। ਸ੍ਰੀਮਤੀ ਸ਼ਰਮਾ ਨੇ ਹੋਰ ਦੱਸਿਆ ਕਿ ਇਹਨਾ 25 ਨੌਜਵਾਨਾਂ ਦੀ ਚੋਣ ਕਰਨ ਲਈ ਗਾਂਧੀ ਦਾ ਗਲੋਬਲ ਪ੍ਰਭਾਵ ਅੱਜ ਦੇ ਸੰਸਾਰ ਵਿੱਚ ਗਾਂਧੀਵਾਦੀ ਵਿਚਾਰ ਦੀ ਸਾਰਥਕਤਾ ਅਤੇ ਲਾਲ ਬਹਾਦੁਰ ਸ਼ਾਸਤਰੀ- ਅੰਮ੍ਰਿਤਕਾਲ ਵਿਚ ਉਨ੍ਹਾਂ ਦੇ ਜੀਵਨ ਦੇ ਪਾਠ ਅਤੇ ਵਿਰਾਸਤ ਦੇ ਵਿਸ਼ੇ ਤੇ ਭਾਸ਼ਣ ਮੁਕਾਬਲੇ ਕਰਵਾਏ ਜਾਣੇ ਹਨ। ਇੰਨਾ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਭਾਗੀਦਾਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਿਵਾਸੀ ਹੋਣਾ ਚਾਹੀਦਾ ਹੈ ਜਿਸ ਵਿੱਚ ਕਲੱਬਾਂ ਦੇ ਮੈਂਬਰ, ਅਤੇ ਹੋਰ ਯੂਥ ਵਲੰਟੀਅਰ ਭਾਗ ਲੈ ਸਕਦੇ ਹਨ। ਭਾਗੀਦਾਰ ਦੀ ਉਮਾਰ 18 ਤੋਂ 29 ਸਾਲ ਹੋਣੀ ਚਾਹੀਦੀ ਹੈ। ਹਰੇਕ ਭਾਗੀਦਾਰ ਨੂੰ 3 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿਚ ਭਾਸ਼ਣ ਹੋਣਾ ਚਾਹੀਦਾ ਹੈ। ਸ਼੍ਰੀ ਮਤੀ ਨੇਹਾ ਸ਼ਰਮਾ ਨੇ ਹੋਰ ਦੱਸਿਆ ਕਿ ਜਿਹੜੇ ਵਿਅਕਤੀ ਪਹਿਲਾਂ ਪਰਾਇਡ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ ਹਨ ਜਿਵੇਂ ਕਿ ਨੋਯੂਅਰ ਲੀਡਰਸ ਪ੍ਰੋਗਰਾਮ, ਹੋਮੇਜ ਟੂ ਨੈਸ਼ਨਲ ਲੀਡਰਸ ਪ੍ਰੋਗਰਾਮ, ਜਾਂ ਪਾਰਲੀਮੈਂਟ ਵਿਚ ਨੈਸ਼ਨਲ ਲੀਡਰ ਪ੍ਰੋਗਰਾਮ ਨੂੰ ਫੁੱਲਾਂ ਦੀ ਸ਼ਰਧਾਂਜਲੀ, ਅਤੇ ਨਾਲ ਹੀ ਜਿਨ੍ਹਾਂ ਨੇ ਨੈਸ਼ਨਲ ਯੂਥ ਪਾਰਲੀਮੈਂਟ ਵੈਸਟੀਵਲ ਵਿੱਚ ਸ਼ਿਰਕਤ ਕੀਤੀ ਹੈ। ਉਹ ਵਿਅਕਤੀ ਵਿਭਾਗ ਦੁਆਰਾ ਆਯੋਜਿਤ ਭਾਸ਼ਣ ਮੁਕਾਬਲਿਆ ਵਿਚ ਭਾਗ ਲੈਣ ਦੇ ਯੋਗ ਨਹੀਂ ਹਨ। ਜ਼ਿਲ੍ਹਾ ਪੱਧਰੀ ਮੁਕਾਬਲੇ ਦੇ ਜੇਤੂ ਨੂੰ ਰਾਜ ਪੱਧਰ 'ਤੇ ਹੋਣ ਵਾਲੇ ਮੁਕਾਬਲੇ ਲਈ ਅੱਗੇ ਭੇਜਿਆ ਜਾਵੇਗਾ ਤੇ ਰਾਜ ਪੱਧਰ ਤੇ ਜੇਤੂ ਨੂੰ ਨੈਸ਼ਨਲ ਪੱਧਰ ਤੇ ਭੇਜਿਆ ਜਾਵੇਗਾ। ਓਹਨਾਂ ਦੱਸਿਆ ਕਿ ਨਾਮ ਦੇਣ ਹਿੱਸਾ ਲੈਣ ਲਈ ਅੰਤਿਮ ਮਿਤੀ 14 ਸਤੰਬਰ 2023 ਹੈ ।ਜਿਲਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ ਵਿਅਕਤੀ ਇਸ ਪ੍ਰੋਗਰਾਮ ਵਿਚ ਭਾਗ ਲੈਣਾ ਚਾਹੁੰਦੇ ਹਨ ਉਹ ਨਹਿਰੂ ਯੁਵਾ ਕੇਂਦਰ ਫਤਿਹਗੜ੍ਹ ਸਾਹਿਬ ਦੇ ਦਫਤਰ ਵਿਚ 14 ਸਤੰਬਰ ਤੱਕ ਸੰਪਰਕ ਕਰ ਸਕਦੇ ਹਨ । ਜ਼ਿਲਾ ਪੱਧਰ 'ਤੇ ਮੁਕਾਬਲਾ ਹਾਈਬ੍ਰਿਡ ਮੋਡ ਵਿੱਚ ਹੋ ਸਕਦਾ ਹੈ- ਭਾਵ ਲਾਈਵ ਜਾਂ ਵਰਚੂਅਲ ਜਿਵੇਂ ਕਿ ਸਥਾਨਕ ਸਥਿਤੀ ਦੇ ਅਨੁਸਾਰ ਸੁਵਿਧਾਜਨਕ ਹੈ।