ਸਵੀਪ ਗਤੀਵਿਧੀਆਂ ਤਹਿਤ ਸਥਾਨਕ ਕੇ.ਐਮ.ਆਰ.ਡੀ ਜੈਨ ਕਾਲਜ ਵਿਖੇ ਕਰਵਾਏ ਗਏ  ਭਾਸ਼ਣ ਅਤੇ ਕੁਵਿਜ ਮੁਕਾਬਲੇ

  • ਮੁਕਾਬਲੇ ਕਰਵਾਉਣ ਦਾ ਮਨੋਰਥ ਨੌਜਵਾਨਾਂ ਨੂੰ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਨ ਦਾ ਸੁਨੇਹਾ ਦੇਣਾ- ਡਾ. ਪਾਰੁਲ ਰਾਏਜ਼ਾਦਾ
  • ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰੇ- ਕਾਲਜ ਤੋਂ ਨੋਡਲ ਅਫ਼ਸਰ
  • ਭਾਸਣ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਆਰਜ਼ੂ, ਦੂਜੇ ਸਥਾਨ ਤੇ ਸ੍ਰਿਸ਼ਟੀ ਅਤੇ ਤੀਜੇ ਸਥਾਨ ਤੇ ਏਕਤਾ ਰਹੀ

ਮਾਲੇਰਕੋਟਲਾ 28 ਫਰਵਰੀ : ਅਗਾਮੀ ਲੋਕ ਸਭਾ ਚੋਣਾ ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫ਼ਸਰ, ਪੰਜਾਬ, ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਗਤੀਵਿਧੀਆਂ ਤਹਿਤ ਕੇ.ਐਮ.ਆਰ.ਡੀ ਜੈਨ ਕਾਲਜ ਮਾਲੇਰਕੋਟਲਾ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਵਿਦਿਆਰਥੀਆ ਦੇ ਭਾਸ਼ਣ ਮੁਕਾਬਲੇ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਵੋਟਰ ਹੈਲਪ ਲਾਈਨ ਐਪ ਆਦਿ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਸੋਨੀਆ,ਤਹਿਸੀਲਦਾਰ ਚੋਣਾ ਬ੍ਰਿਜ ਮੋਹਨ, ਕਾਲਜ ਦੇ ਨੋਡਲ ਅਫ਼ਸਰ ਡਾ. ਪਾਰੁਲ ਰਾਏਜ਼ਾਦਾ, ਮੁਖੀ ਵਿੱਦਿਅਕ ਮਾਮਲੇ ਡਾ: ਮੀਨਾ ਕੁਮਾਰੀ, ਡਾ.ਮੋਹਿਤਾ ਵਰਮਾ, ਰਿਤੂ ਗੌੜ, ਕ੍ਰਿਤਿਕਾ, ਸ਼੍ਰੀਮਤੀ ਰੁਪਿੰਦਰ,ਸ਼੍ਰੀਮਤੀ ਸ਼ਹਿਬਾਨਾ ਅਤੇ ਡਾ.ਅਨੂ ਗੌੜ ਤੋਂ ਇਲਾਵਾ ਸਬੰਧਤ ਅਧਿਕਾਰੀ ਮੌਜੂਦ ਸਨ। ਕਾਲਜ ਤੋਂ ਨੋਡਲ ਅਫ਼ਸਰ ਡਾ. ਪਾਰੁਲ ਰਾਏਜ਼ਾਦਾ ਨੇ ਕਿਹਾ ਕਿ ਸਵੀਪ ਗਤੀਵਿਧੀਆਂ ਤਹਿਤ ਭਾਸ਼ਣ ਅਤੇ ਕੁਇਜ਼ ਮੁਕਾਬਲੇ ਕਰਵਾਉਣ ਦਾ ਮਨੋਰਥ ਨੌਜਵਾਨਾਂ ਨੂੰ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਨ ਦਾ ਸੁਨੇਹਾ ਦੇਣਾ ਹੈ ।  ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੋਟ ਪਾਉਣ ਤੋਂ ਪਹਿਲਾ ਚੋਣ ਮਨੋਰਥ ਪੱਤਰ ਲਾਜ਼ਮੀ ਤੌਰ ਉੱਤੇ ਪੜ੍ਹਨਾ ਚਾਹੀਦਾ ਹੈ । ਜਦੋਂ ਵੋਟ ਦੇ ਹੱਕ ਦੀ ਬਹੁਤ ਹੀ ਸੂਝ ਨਾਲ ਵਰਤੋਂ ਹੋਵੇਗੀ,  ਓਦੋਂ ਹੀ ਬਦਲਾਵ ਆਵੇਗਾ।  ਉਨ੍ਹਾਂ ਹੋਰ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ  ਵੱਧ ਤੋਂ ਵੱਧ ਜਾਗਰੂਕ ਹੋ ਕੇ ਵੋਟ ਦੀ ਵਰਤੋਂ ਹੋਵੇ, ਵੋਟ ਪਾਉਣ ਤੋਂ ਪਹਿਲਾਂ ਸਕਾਰਾਤਮਕ ਬਹਿਸਾਂ ਹੋਣ ਤੇ ਵੋਟਰ ਸੁਚੱਜੇ ਢੰਗ ਨਾਲ ਵਿਚਾਰ ਵਟਾਂਦਰਾ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਲਈ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿਚ ਬਹੁਤ ਸਕਾਰਾਤਮਕ ਊਰਜਾ ਮਹਿਸੂਸ ਹੋਈ। ਸਹਾਇਕ ਸਵੀਪ ਨੋਡਲ ਅਫ਼ਸਰ ਮੁਹੰਮਦ ਬਸ਼ੀਰ ਨੇ ਕਿਹਾ ਕਿ ਸਵੀਪ ਪੱਧਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇੱਕ ਜਾਗਰੂਕ ਨਾਗਰਿਕ ਵਜੋਂ ਵੋਟਰ ਸੂਚੀ ਦੇਖਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਸਬੰਧ ਵਿੱਚ ਕੈਂਪ ਵੀ ਲਗਾਏ ਜਾਣਗੇ ਜਿਨ੍ਹਾਂ ਵਿੱਚ ਆਪਣੇ ਇਤਰਾਜ਼ ਨੂੰ ਲੈ ਕੇ ਵੋਟਰ ਸੁਧਾਈ ਵੀ ਕਰਵਾਈ ਜਾ ਸਕਦੀ ਹੈ। ਜੇਕਰ ਕਿਸੇ ਨੇ ਆਪਣਾ ਨਾਮ ਕਟਵਾਉਣਾ, ਸਹੀ ਕਰਾਉਣਾ ਜਾਂ ਨਵਾਂ ਵੋਟਰ ਕਾਰਡ ਬਣਾਉਣਾ ਹੋਵੇ ਤਾਂ ਉਹ ਇਨ੍ਹਾਂ ਕੈਂਪਾਂ ਦਾ ਫਾਇਦਾ ਲੈ ਕੇ ਸਹੀ ਕਰਵਾ ਸਕਦੇ ਹਨ। ਜ਼ਿਲ੍ਹਾ ਚੋਣ ਦਫ਼ਤਰ ਤੋਂ ਸ੍ਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਵੀ ਵਿਵਸਥਾ ਦਿੱਤੀ ਗਈ ਹੈ ਕਿ ਤੁਸੀਂ  ਚੋਣਾਂ ਤੋਂ ਪਹਿਲਾਂ ਹੀ ਫਾਰਮ ਭਰਵਾ ਕੇ / ਆਈ.ਟੀ. ਐਪਲੀਕੇਸ਼ਨ ਦੀ ਮਦਦ ਨਾਲ ਆਪਣੀ ਵੋਟ ਨੂੰ ਦਰੁਸਤ ਕਰ ਸਕਦੇ ਹੋ ਤਾਂ ਕਿ ਚੋਣਾਂ ਦੌਰਾਨ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।  ਉਨ੍ਹਾਂ ਅਪੀਲ ਕੀਤੀ ਕਿ  ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਚੋਣ ਕਮਿਸ਼ਨਰ ਵਲੋਂ ਪੀ.ਡਬਲਿਓ.ਡੀ. ਵੋਟਰਾਂ ਨੂੰ ਮਿਲਣ ਵਾਲੀਆਂ ਸਹੂਲਤਾਵਾਂ ਬਾਰੇ ਵੀ ਦੱਸਿਆ। ਇਸ ਮੌਕੇ ਬੀ.ਏ. ਭਾਗ-02 ਦੀ ਕਾਲਜ ਕੈਂਪਸ ਅੰਬੈਸਡਰ ਯਸ਼ਿਕਾ ਨੇ ਵੀ ਵਿਦਿਆਰਥੀਆਂ ਨੂੰ ਆਉਂਦੀਆਂ ਲੋਕ ਸਭਾ ਚੋਣ ਦੌਰਾਨ ਆਪਣੇ ਇਸ ਹੱਕ ਦੀ ਵਰਤੋਂ ਲਈ ਪ੍ਰੇਰਿਤ ਕੀਤਾ । ਇਸ ਮੌਕੇ ਕਰਵਾਏ ਗਏ ਭਾਸ਼ਣ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਆਰਜ਼ੂ , ਦੂਜੇ ਸਥਾਨ ਤੇ ਸ੍ਰਿਸ਼ਟੀ ਅਤੇ ਤੀਜੇ ਸਥਾਨ ਤੇ ਏਕਤਾ ਰਹੇ ।