ਫਾਜ਼ਿਲਕਾ, 21 ਜੁਲਾਈ : ਸਿਵਲ ਸਰਜਨ ਫਾਜਿਲਕਾ ਡਾ ਸਤੀਸ਼ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋ ਅਬੋਹਰ, ਫਾਜਿਲਕਾ ਅਤੇ ਜਲਾਲਾਬਾਦ ਵਿਖੇ ਡੇਂਗੂ ਦੀ ਰੋਕਥਾਮ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਕਿ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋ ਬਚਾਅ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਅਤੇ ਐਂਟੀਲਾਰਵਾ ਗਤੀਵਿਧੀਆਂ ਕਰ ਰਹੀਆਂ ਹਨ। ਇਨਾਂ ਟੀਮਾਂ ਵੱਲੋ ਵਿਸ਼ੇਸ਼ ਫੀਵਰ ਸਰਵੇ ਕਰਕੇ ਬੁਖਾਰ ਦੇ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਅਧੀਨ ਮੁਫਤ ਟੈਸਟ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮਹਾਮਾਰੀ ਕੰਟਰੋਲ ਅਫਸਰ ਡਾ ਰੋਹਿਤ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਫਾਜਿਲਕਾ ਵਿੱਚ “ਫ੍ਰਾਈਡੇ ਇਜ ਡ੍ਰਾਈ ਡੇ, ਤਹਿਤ ਘਾਹ ਮੰਡੀ ਵਿਖੇ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਸਪੈਸ਼ਲ ਜਾਗਰੂਕਤਾ ਕੈਪ ਲਗਾ ਕੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਬਚਾਅ ਬਾਰੇ ਦੱਸਿਆ ਅਤੇ ਸਲੱਮ ਏਰੀਆ ਵਿੱਚ ਘਰਾਂ ਵਿੱਚ ਪਾਣੀ ਦੇ ਸਰੋਤਾਂ ਦੀ ਚੈਕਿੰਗ ਕਰਕੇ ਮੱਛਰ ਦਾ ਲਾਰਵਾ ਚੈਕ ਕੀਤਾ। ਲਾਰਵਾ ਮਿਲਣ ਦੀ ਸੂਰਤ ਵਿੱਚ ਲਾਰਵੇ ਨੂੰ ਨਸ਼ਟ ਕੀਤਾ ਗਿਆ ਅਤੇ ਦੁਕਾਨਦਾਰਾਂ ਨੂੰ ਮੱਛਰ ਦੀ ਰੋਕਥਾਮ ਅਤੇ ਡੇਂਗੂ ਬੁਖਾਰ ਤੋ ਬਚਾਅ ਬਾਰੇ ਜਾਗਰੂਕ ਕੀਤਾ। ਇਸ ਟੀਮ ਵਿੱਚ ਸਿਹਤ ਕਰਮਚਾਰੀ ਰਵਿੰਦਰ ਸਰਮਾ, ਸੁਖਜਿੰਦਰ ਸਿੰਘ, ਮਨਜੋਤ ਸਿੰਘ ਇੰਸੇਕਟ ਕਲੈਕਟਰ ਸਮੇਤ ਬ੍ਰੀਡਿੰਗ ਚੈਕਰ ਟੀਮ ਹਾਜਰ ਸਨ।