ਲੁਧਿਆਣਾ, : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਅੱਜ ਮਿਤੀ ਜੂਨ 22, 2023 ਨੂੰ ਸੈਲਫ਼ ਹੈਲਪ ਗਰੁੱਪਾਂ ਨੂੰ ਸਸ਼ਕਤੀਕਰਨ ਕਰਨ ਦੇ ਸੰਬੰਧ ਵਿੱਚ ਫੂਡ ਉਤਪਾਦਾਂ, ਪੈਕੇਜਿੰਗ ਅਤੇ ਮਾਰਕਿਟਿੰਗ ਵਿਸ਼ੇ ਉੱਪਰ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਡਾ ਸਤਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕਮ ਜ਼ਿਲ੍ਹਾ ਮਿਸ਼ਨ ਡਾਇਰੈਕਟਰ (ਪੀ ਐਸ ਆਰ ਐਲ ਐਮ) ਲੁਧਿਆਣਾ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਡਾ ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ, ਸਕਿੱਲ ਡਿਵੈਲਪਮੈਂਟ ਸੈਂਟਰ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਹਨਾਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਲੁਧਿਆਣਾ ਤੋਂ ਵੱਖ-ਵੱਖ ਸੈਲਫ਼ ਹੈਲਪ ਗਰੁੱਪਾਂ ਦੇ 50 ਮੈਂਬਰ ਸ਼ਾਮਿਲ ਹੋਏ। ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਡਾ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਉੱਦਮੀ ਗਰੁੱਪ ਮੈਂਬਰ ਯੂਨੀਵਰਸਿਟੀ ਨਾਲ ਜੁੜ ਕੇ ਆਪਣੇ ਹੁਨਰ ਹੋਰ ਨਿਖਾਰਨ ਅਤੇ ਯੂਨਵਰਸਿਟੀ ਵੱਲ਼ੋਂ ਵਿਕਸਿਤ ਤਕਨੀਕਾਂ ਦਾ ਲਾਭ ਉਠਾਉਣ। ਵਿਸ਼ੇਸ਼ ਮਹਿਮਾਨ ਸ਼੍ਰੀ ਸੰਦੀਪ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੈਲਫ਼ ਹੈਲਪ ਗਰੁੱਪ ਆਪਣੇ ਕੰਮ ਨੂੰ ਜਮੀਨੀ ਪੱਧਰ ਤੋਂ ਉੱਚਾ ਚੁੱਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਦੀ ਰਾਏ ਲੈ ਸਕਦੇ ਹਨ। ਇਸ ਮੌਕੇ ਡਾ ਗੁਰਮੀਤ ਸਿੰਘ ਬੁੱਟਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੈਲਫ਼ ਹੈਲਪ ਗਰੁੱਪ ਯੂਨੀਵਰਿਸਟੀ ਦੀਆਂ ਤਕਨੀਕਾਂ ਨੂੰ ਆਪਣੇ ਕੰਮ ਵਿੱਚ ਵਰਤਣ, ਚੰਗਾ ਮੁਨਾਫਾ ਕਮਾਉਣ ਅਤੇ ਆਪਣੇ ਵਾਤਾਵਰਨ ਨੂੰ ਵੀ ਸਾਫ਼-ਸੁੱਥਰਾ ਬਨਾਉਣ। ਇਸ ਵਰਕਸ਼ਾਪ ਦੇ ਤਕਨੀਕੀ ਕੋਆਰਡੀਨੇਟਰ ਡਾ ਰਮਨਦੀਪ ਸਿੰਘ, ਨਿਰਦੇਸ਼ਕ, ਸਕੂਲ ਆਫ਼ ਬਿਜ਼ਨਸ ਸਟੱਡੀਜ਼, ਪੀ.ਏ.ਯੂ. ਲੁਧਿਆਣਾ ਨੇ ਦੱਸਿਆ ਕਿ ਆਏ ਹੋਏ ਮੈਂਬਰਾਂ ਨੂੰ ਇਸ ਵਰਕਸ਼ਾਪ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਫੂਡ ਉਤਪਾਦਾਂ, ਪੈਕੇਜਿੰਗ ਅਤੇ ਮਾਰਕਿਟਿੰਗ ਵਿਸ਼ੇ ਉੱਪਰ ਭਰਪੂਰ ਜਾਣਕਾਰੀ ਹਾਸਲ ਕਰਨ ਦਾ ਮੌਕਾ ਪ੍ਰਾਪਤ ਹੋਇਆ। ਡਾ ਰਮਨਦੀਪ ਨੇ ਖੇਤੀ ਨੂੰ ਖੇਤੀ ਵਪਾਰ ਵਿੱਚ ਬਦਲਣ ਲਈ ਫੂਡ ਵੈਲੀਊ ਚੇਨ ਨੂੰ ਸਮਝਕੇ ਫੂਡ ਪਦਾਰਥਾਂ ਨੂੰ ਤਿਆਰ ਕਰਨਾ ਅਤੇ ਸਿੱਧਾ ਗ੍ਰਾਹਕ ਨੂੰ ਵੇਚਣਾ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਸੈਲਫ਼ ਹੈਲਪ ਗਰੁੱਪਾਂ ਦੇ ਮੈਂਬਰਾਂ ਵੱਲੋਂ ਤਿਆਰ ਕੀਤੇ ਗਏ ਫੂਡ ਪਦਾਰਥਾਂ ਨੂੰ ਪਰਖਿਆ ਅਤੇ ਉਸ ਵਿੱਚ ਸੁਧਾਰ ਦੇ ਤੌਰ ਤਰੀਕੇ (ਲੇਬਲਿੰਗ, ਪੈਕੇਜਿੰਗ ਅਤੇ ਬਰੈਂਡਿੰਗ) ਬਾਰੇ ਉਤਸਾਹਿਤ ਕੀਤਾ। ਡਾ ਸਵਿਤਾ ਸ਼ਰਮਾ, ਮੁਖੀ ਅਤੇ ਡਾ ਅਰਸ਼ਦੀਪ ਸਿੰਘ, ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ, ਪੀ.ਏ.ਯੂ., ਲੁਧਿਆਣਾ ਨੇ ਚੰਗਾ ਮੁਨਾਫਾ ਕਮਾਉਣ ਲਈ ਫੂਡ ਪ੍ਰੋਸੈਸਿੰਗ ਦੀਆਂ ਤਕਨੀਕਾਂ ਅਤੇ ਖੇਤੀ ਫ਼ਸਲਾਂ ਦੀ ਗੁਣਵਤਾ ਵਿੱਚ ਵਾਧਾ ਕਰਨ ਬਾਰੇ, ਡਾ ਮਹੇਸ਼ ਕੁਮਾਰ ਸ਼ਰਮਾ, ਫੂਡ ਪ੍ਰਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ, ਪੀ.ਏ.ਯੂ., ਲੁਧਿਆਣਾ ਨੇ ਫੂਡ ਪਦਾਰਥਾਂ ਦੀ ਪ੍ਰੋਸੈਸਿੰਗ ਲਈ ਮਸ਼ੀਨਰੀ ਦੀ ਚੋਣ, ਪਲਾਂਟ ਦਾ ਨਕਸ਼ਾ, ਪੈਕੇਜਿੰਗ ਲਈ ਜ਼ਰੂਰੀ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ। ਅੰਤ ਵਿੱਚ ਡਾ ਲਵਲੀਸ਼ ਗਰਗ ਨੇ ਆਏ ਹੋਏ ਮਹਿਮਾਨਾਂ ਦਾ, ਵਿਸ਼ਾ ਮਾਹਿਰਾਂ ਦਾ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ।