ਮਲੇਰਕੋਟਲਾ, 11 ਜਨਵਰੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਮਲੇਰਕੋਟਲਾ ਦਾ ਉਘੀ ਪੱਤਰਕਾਰ ਅਤੇ ਸਮਾਜ ਸੇਵਿਕਾ ਜ਼ਾਹਿਦਾ ਸੁਲੇਮਾਨ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਮਲੇਰਕੋਟਲਾ ਵਿਖੇ ਕਰਵਾਏ ਗਏ ਪਾਰਟੀ ਦੇ ਸਮਾਗਮ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਜਿੰਨ੍ਹਾਂ ਨੇ ਸਮਾਗਮ ਦੌਰਾਨ ਜ਼ਾਹਿਦਾ ਸੁਲੇਮਾਨ ਨੂੰ ਮਲੇਰਕੋਟਲੇ ਦਾ ਹਲਕਾ ਇੰਚਾਰਜ ਲਗਾਉਣ ਦਾ ਐਲਾਨ ਕੀਤਾ ਗਿਆ ਅਤੇ ਕਿਹਾ ਕਿ ਪਾਰਟੀ ਹਮੇਸ਼ਾਂ ਮਿਹਨਤੀ ਅਤੇ ਵਰਕਰਾਂ ਦਾ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜ਼ਾਹਿਦਾ ਸੁਲੇਮਾਨ ਇੱਕ ਪੜ੍ਹੀ-ਲਿਖੀ ਤੇ ਮਿਹਨਤੀ ਵਰਕਰ ਹੈ, ਜਿਸ ਨੇ ਪਾਰਟੀ ਲਈ ਹਮੇਸ਼ਾਂ ਸਖ਼ਤ ਮਿਹਨਤ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸਗੋਂ ਬੇਈਮਾਨ ਹਨ ਜਿਨ੍ਹਾਂ ਨੇ ਜੋ ਕਿਹਾ ਕੁਝ ਵੀ ਨਹੀਂ ਕੀਤਾ ਉਹਨਾਂ ਕਿਹਾ ਕਿ ਬਿਜਲੀ ਮਾਫੀ ਦਾ ਉਨ੍ਹਾਂ ਦੀ ਸਰਕਾਰ ਸਮੇਂ ਹੀ ਸ਼ੁਰੂ ਹੋਈ ਸੀ ਉਨ੍ਹਾਂ ਕਿਹਾ ਕੀ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾਂਦੇ ਰਹਿੰਦੇ ਹਨ ਜਿਥੇ ਸਾਰੇ ਲੋਕ ਇਸ ਸਰਕਾਰ ਤੋਂ ਪਰੇਸ਼ਾਨ ਹਨ ਅਤੇ ਉੱਥੇ ਹੀ ਥੱਕੇ ਹੋਏ ਮਹਿਸੂਸ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਮਾਲੇਰਕੋਟਲ ਸ਼ਹਿਰ ਪੁਰਾਤਨ ਅਤੇ ਵਿਰਾਸਤੀ ਸ਼ਹਿਰ ਦੇ ਨਾਲ ਨਾਲ ਰਿਆਸਤੀ ਸ਼ਹਿਰ ਵੀ ਹੈ ਜਿੱਥੇ ਲੋਕ ਨਵਾਬੀ ਸ਼ਾਨੋ ਸ਼ੌਕਤ ਨਾਲ ਖਾਣਾ ਅਤੇ ਰਹਿਣਾ ਪਸੰਦ ਕਰਦੇ ਹਨ ਜਿਸ ਦੇ ਚਲਦਿਆਂ ਸੂਬੇ ਅੰਦਰ ਅਕਾਲੀ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਇਸ ਸ਼ਹਿਰ ਨੂੰ ਪੰਜਾਬ ਦੀ ਪ੍ਰਮੁੱਖ ਟੂਰਿਜ਼ਮ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸ਼ਹਿਰ ਕਿਉਂਕਿ ਹੱਥੀਂ ਕਿਰਤ ਕਰਨ ਵਾਲਿਆਂ ਅਤੇ ਵੱਖ ਵੱਖ ਕਿੱਤਿਆਂ ਨਾਲ ਸਬੰਧ ਰਖਦੇ ਕਾਰੀਗਰਾਂ ਅਤੇ ਦਸਤਕਾਰੀ ਦਾ ਪ੍ਰਮੁੱਖ ਕੇਂਦਰ ਵੀ ਹੈ ਇਸ ਲਈ ਉਨ੍ਹਾਂ ਦੀ ਮੁਹਾਰਤ ਅਤੇ ਨਿਪੁੰਨਤਾ ਨੂੰ ਹੋਰ ਨਿਖਾਰਨ ਅਤੇ ਚਮਕਾਉਣ ਲਈ ਸੂਬਾ ਸਰਕਾਰ ਵਲੋਂ ਸਕਿੱਲ ਸੈਂਟਰ ਵੀ ਖੋਲੇ ਜਾਣਗੇ। ਅਕਾਲੀ ਦਲ ਦੇ ਪ੍ਰਧਾਨ ਸ.ਬਾਦਲ ਨੇ ਇਹ ਵੀ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਹਲਕੇ ਦੀ ਮੁੱਖ ਸੇਵਾਦਾਰ ਬੀਬੀ ਜਾਹਿਦਾ ਦਾ ਪ੍ਰਵਾਰ ਸ਼ਹਿਰ ਦੀ ਹਰ ਸਮਾਜਿਕ ਗਤੀਵਿਧੀ ਨਾਲ ਨੇੜੇ ਤੋਂ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਦੀ ਸ਼ਹਿਰ ਵਾਸੀਆਂ ਅੰਦਰ ਚੰਗੀ ਪਕੜ੍ਹ ਅਤੇ ਪਹੁੰਚ ਹੈ। ਇਸ ਮੌਕੇ ਨਵਨਿਯੁਕਤ ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਉਸਨੂੰ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸਨੂੰ ਇਮਾਨਦਾਰੀ ਨਿਭਾਉਣਗੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਕੰਮ ਕਰਨਗੇ। ਇਸ ਮੌਕੇ ਇਕਬਾਲ ਸਿੰਘ ਝੂੰਦਾਂ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਤੇ ਉਨ੍ਹਾਂ ਦੇ ਤਾਇਆ ਜੀ ਚੌਧਰੀ ਖੁਸੀ ਮੁਹੰਮਦ ਪੋਪਾ, ਪਿਤਾ ਮੁਹੰਮਦ ਸੁਲੇਮਾਨ ਨੋਨਾ, ਜਥੇਦਾਰ ਹਰਦੇਵ ਸਿੰਘ ਸੇਹਕੇ, ਮੁਹੰਮਦ ਇਲਿਆਸ ਅਬਦਾਲੀ,ਸਾਬਕਾ ਚੇਅਰਮੈਨ ਜਸਵੀਰ ਦਿਓਲ,,ਗੁਰਮੇਲ ਸਿੰਘ ਨੋਧਰਾਨੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ , ਡਾ.ਸਰਾਜਦੀਨ ਚੱਕ ਕੌਂਸਲਰ ਮੁਹੰਮਦ ਸ਼ਕੀਲ ਕਾਲਾ, ਨੰਬਰਦਾਰ ਰਾਜ ਸਿੰਘ ਦੁਲਮਾ, ਬੀ.ਐਸ.ਪੀ.ਆਗੂ ਅਤੇ ਗੁਰਮੀਤ ਸਿੰਘ ਚੌਬਦਾਰਾ ਸਮੇਤ ਹੋਰ ਕਈ ਸੈਂਕੜੇ ਪ੍ਰਮੁੱਖ ਅਕਾਲੀ ਤੇ ਬਸਪਾ ਆਗੂ ਹਾਜ਼ਰ ਸਨ।