ਰਾਏਕੋਟ, 04 ਜਨਵਰੀ (ਚਮਕੌਰ ਸਿੰਘ ਦਿਓਲ) : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ 'ਚ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਦੇਖ ਰੇਖ ਹੇਠ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਦੇ ਅੱਜ ਦੂਸਰੇ ਦਿਨ ਢਾਡੀ ਤੇ ਕਵੀਸ਼ਰੀ ਦਰਬਾਰ ਸਜਾਇਆ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆ। ਢਾਡੀ ਤੇ ਕਵੀਸ਼ਰੀ ਦਰਬਾਰ ਦੌਰਾਨ ਪੰਥ ਪ੍ਰਸਿੱਧ ਜਥਿਆ ਭਾਈ ਰਣਜੀਤ ਸਿੰਘ ਨੰਗਲ ਪੰਨੂਆ, ਭਾਈ ਜਸਵਿੰਦਰ ਸਿੰਘ ਭਾਗੋਵਾਲ,ਕਿਰਪਾਲ ਸਿੰਘ ਤਲਵਾੜਾ ਵੱਲੋਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨਾ ਦੇ ਪਰਿਵਾਰ ਵੱਲੋਂ ਕੀਤੀਆ ਲਾਸਾਨੀ ਕੁਰਬਾਨੀਆ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ। ਗੁਰੂਦੁਆਰਾ ਸਾਹਿਬ ਦੇ ਮੈਨੇਜਰ ਕੰਵਲਜੀਤ ਸਿੰਘ, ਹੈੱਡ ਗ੍ਰੰਥੀ ਹਰਦੀਪ ਸਿੰਘ ਵੱਲੋ ਢਾਡੀ ਤੇ ਕਵੀਸ਼ਰੀ ਜਥਿਆ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ 5ਜਨਵਰੀ ਨੂੰ ਮਹਾਨ ਕਥਾ ਅਤੇ ਕੀਰਤਨ ਦਰਬਾਰ ਹੋਵੇਗਾ। ਜਿਸ ਦੋਰਾਨ ਸਿੰਘ ਸਹਿਬਾਨ ਗਿਆਨੀ ਗੁਰਮਿੰਦਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਨੂੰ ਕਥਾ ਅਤੇ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਜਥੇਦਾਰ ਜਗਜੀਤ ਸਿੰਘ ਤਲਵੰਡੀ ਵੱਲੋਂ ਇਲਾਕੇ ਦੀਆ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਮਾਗਮ ਵਿਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੰਵਲਜੀਤ ਸਿੰਘ,ਅਕਾਊਂਟੈਂਟ ਜੋਗਾ ਸਿੰਘ, ਮਨਜੀਤ ਸਿੰਘ ਆਰ ਕੇ,ਗੁਰਵਿੰਦਰ ਸਿੰਘ ਸੁਪਰਵਾਈਜ਼ਰ, ਗ੍ਰੰਥੀ ਨਾਜਰ ਸਿੰਘ, ਕਥਾਵਾਚਕ ਭਾਈ ਸੁਰਿੰਦਰ ਸਿੰਘ ਬੋਪਾਰਾਏ, ਹਰਪ੍ਰੀਤ ਸਿੰਘ ਐਸ ਕੇ,ਹਰਪਿੰਦਰ ਸਿੰਘ ਭੂੰਦੜੀ,ਗੁਰਜੀਤ ਸਿੰਘ ਗੁੱਜਰਵਾਲ, ਪਰਮਿੰਦਰ ਸਿੰਘ ਖੰਗੂੜਾ,ਜਗਤਾਰ ਸਿੰਘ ਫੇਰੂਰਾਈ,ਇੰਦਰਜੀਤ ਸਿੰਘ ਗੋਂਦਵਾਲ, ਡਾ,ਹਰਪਾਲ ਸਿੰਘ ਗਰੇਵਾਲ, ਬਿੰਦਰ ਸਿੰਘ ਧੂਰਕੋਟ ਸਮੇਤ ਵੱਡੀ ਗਿਣਤੀ 'ਚ ਸੰਗਤਾ ਹਾਜ਼ਰ ਸਨ।