ਆਂਡਲੂ ‘ਚ ਰਾਜਾ ਬਰਾੜ, ਰੂਪਾਪੱਤੀ ‘ਚ ਦਵਿੰਦਰ ਕਹਿਲ, ਜਲਾਲਦੀਵਾਲ ‘ਚ ਪ੍ਰਿਤਪਾਲ ਸਿੰਘ ਜੇਪੀ ਚੁਣੇ ਗਏ ਸਰਪੰਚ

ਰਾਏਕੋਟ, 16 ਅਕਤੂਬਰ (ਰਘਵੀਰ ਸਿੰਘ ਜੱਗਾ) : ਬੀਤੇ ਕੱਲ੍ਹ ਹੋਈਆਂ ਪੰਚਾਇਤੀ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਰਾਏਕੋਟ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਚੋਣਾਂ ਅਮਨ ਅਮਾਨ ਨਾਲ ਨੇਪਰੇ੍ਹ ਚੜੀਆਂ। ਦੇਰ ਆਏ ਪੰਚਾਇਤੀ ਚੋਣਾਂ ਦੇ ਨਤੀਜਆਂ ਵਿੱਚ ਨੇੜਲੇ ਪਿੰਡ ਆਂਡਲੂ ਤੋਂ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਆਪਣੇ ਵਿਰੋਧੀ ਕਰਮਜੀਤ ਸਿੰਘ ਹੈਪੀ ਨੂੰ 341 ਦੇ ਕਰੀਬ ਵੋਟਾਂ ਨਾਲ ਹਰਾ ਕੇ ਸਰਪੰਚ ਬਣੇ ਹਨ, ਉਨ੍ਹਾਂ ਤੋਂ ਇਲਾਵਾ ਪਿੰਡ ਰੂਪਾਪੱਤੀ ਤੋਂ ਦਵਿੰਦਰ ਸਿੰਘ ਕਹਿਲ ਨੇ ਕੁਲਦੀਪ ਸਿੰਘ ਨੂੰ 285 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਦੂਜੀ ਵਾਰ ਸਰਪੰਚ ਬਣੇ ਹਨ।ਪਿੰਡ ਫੇਰੂਰਾਈਂ ਤੋਂ ਸ਼ਿੰਦਰਪਾਲ ਕੌਰ ਨੇ ਆਪਣੇ ਵਿਰੋਧੀ ਪਰਮਜੀਤ ਕੌਰ ਨੂੰ 84 ਵੋਟਾਂ ਨਾਲ ਹਰਾ ਕੇ ਸਰਪੰਚ ਬਣੇ ਹਨ। ਪਿੰਡ ਰਾਜੋਆਣਾ ਕਲਾਂ ਤੋਂ ਬੀਬੀ ਜਸਵਿੰਦਰ ਕੌਰ ਨੇ ਮਨਜੀਤ ਕੌਰ ਨੂੰ 125 ਦੇ ਕਰੀਬ ਵੋਟਾਂ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤੇ ਹਨ। ਪਿੰਡ ਜਲਾਲਦੀਵਾਲ ਤੋਂ ਪ੍ਰਿਤਪਾਲ ਸਿੰਘ ਜੇਪੀ ਨੇ ਬਲੌਰ ਸਿੰਘ ਨੂੰ 400 ਤੋਂ ਵਧੇਰੇ ਵੋਟਾਂ ਨਾ ਹਰਾ ਕੇ ਸਰਪੰਚ ਚੁਣੇ ਗਏ ਹਨ।