- ਪ੍ਰਬੰਧਕਾਂ ਦੀਆਂ ਮੰਗਾਂ ਨੂੰ ਕੀਤਾ ਜਾਵੇਗਾ ਜਲਦ ਪੂਰਾ : ਰਾਘਵ ਚੱਢਾ
ਮਹਿਲ ਕਲਾਂ, 17 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਅੱਜ ਆਮ ਆਦਮੀ ਪਾਰਟੀ ਪੰਜਾਬ ਤੋਂ ਸੰਸਦ ਮੈਂਬਰ ਸ੍ਰੀ ਰਾਘਵ ਚੱਡਾ ਨੇ ਪਿੰਡ ਕੁਤਬਾ-ਬਾਹਮਣੀਆਂ ਵਿਖੇ 35 ਹਜ਼ਾਰ ਸਿੰਘ-ਸਿੰਘਣੀਆਂ ਦੀ ਯਾਦ ਵਿਚ ਸਥਿਤ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਹੀਦਾਂ ਨੂੰ ਯਾਦ ਕੀਤਾ। ਜਿਥੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਕੰਦ ਸਿੰਘ, ਹਾਕਮ ਸਿੰਘ ਠੇਕੇਦਾਰ ,ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਉਪਰੰਤ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਸ੍ਰੀ ਚੱਡਾ ਨੂੰ ਪਿੰਡ ਕੁਤਬਾ ਬਾਹਮਣੀਆਂ ਦੇ ਵੱਡੇ ਘੱਲੂਘਾਰੇ ਦੇ ਇਤਿਹਾਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਮੇਟੀ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਸ੍ਰੀ ਰਾਘਵ ਚੱਡਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੱਢਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦੇ ਹਨ ਜੋ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਧਰਤੀ ਨੂੰ ਸਿਜਦਾ ਕਰਨ ਪੁੱਜ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ ਹੈ। ਜਿਸ ਨੂੰ ਉਹ ਜਲਦ ਪੂਰਾ ਕਰਵਾਇਆ ਅਤੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਵੀ ਇਸ ਇਤਿਹਾਸਕ ਧਰਤੀ ਦੇ ਲਈ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਥੇ ਵੱਡੇ ਵੱਡੇ ਨੀਂਹ ਪੱਥਰ ਤਾਂ ਰੱਖੇ ਪਰ ਕੋਈ ਕੰਮ ਨੂੰ ਚਾਲੂ ਨਹੀਂ ਕੀਤਾ ਗਿਆ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਹੈ ,ਜੋ ਨੀਂਹ ਪੱਥਰਾਂ ਚ ਨਹੀਂ ਸਗੋਂ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ, ਜੋ ਜਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਕੰਦ ਸਿੰਘ ਕੁਤਬਾ ਦੀ ਅਗਵਾਈ ਹੇਠ ਪੀ ਸ੍ਰੀ ਰਾਘਵ ਦਾ ਚੱਡਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਐਸਐਸਪੀ ਬਰਨਾਲਾ ਸ੍ਰੀ ਮਲਿਕ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸ੍ਰ ਕਰਮ ਸਿੰਘ ਰਾਏ,ਖਜਾਨਚੀ ਗੁਰਦੀਪ ਸਿੰਘ ਜੋਹਲ,ਸੈਕਟਰੀ ਜਸਵਿੰਦਰ ਸਿੰਘ ਚੀਮਾ,ਮੈਬਰ ਸੂਬੇਦਾਰ ਗੁਰਮੇਲ ਸਿੰਘ,ਅਮਨਦੀਪ ਸਿੰਘ ਘੁੰਮਣ,ਗੁਰਜੰਟ ਸਿੰਘ ਰਟੋਲ,ਹਰਨੇਕ ਸਿੰਘ ਰਾਏ,ਸੁਖਵਿੰਦਰ ਸਿੰਘ,ਜਸਵਿੰਦਰ ਸਿੰਘ ਚੀਮਾ,ਮਹਿੰਦਰ ਸਿੰਘ ਗੁਰਮ,ਹਰੀ ਸਿੰਘ,ਮਹਿਕਦੀਪ ਸਿੰਘ ਬਾਠ,ਹਰਦੀਪ ਸਿੰਘ ਬਰਾੜ,ਵਿਸਾਖਾ ਸਿੰਘ,ਗੁਰਮੇਲ ਸਿੰਘ,ਗੁਲਾਬ ਸਿੰਘ ਅਤੇ ਪ੍ਰਕਾਸ ਸਿੰਘ , ਆਪ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਧਨੋਆ, ਗੁਰਦੀਪ ਸਿੰਘ ਛਾਪਾ,ਜਗਦੇਵ ਸਿੰਘ ਸੈਡੀ,ਕਾਲਾ ਪੰਡੋਰੀ,ਪ੍ਰਗਟ ਸਿੰਘ ਮਹਿਲ ਖੁਰਦ ਵਪਾਰ ਮੰਡਲ ਦੇ ਪ੍ਰਧਾਨ ਹੀਰਾ ਗਰਗ ਮਹਿਲ ਕਲਾਂ, ਦਰਸਨ ਸਿੰਘ ਪੰਡੋਰੀ,ਕੁਨਾਲ ਸਰਮਾ, ਪੀ ਏ ਬਿੰਦਰ ਸਿੰਘ ਖਾਲਸਾ,ਐਸ ਐਚ ਓ ਕਮਲਜੀਤ ਸਿੰਘ ਗਿੱਲ,ਐਸ ਐਚ ਓ ਸੁਖਵਿੰਦਰ ਸਿੰਘ ਸੰਘਾ,ਐਸ ਐਚ ਓ ਗੁਰਬਚਨ ਸਿੰਘ, ਐਸ ਆਈ ਸਤਪਾਲ ਸਿੰਘ, ਏ ਐਸ ਆਈ ਮਨਜੀਤ ਸਿੰਘ,ਏਐਸਆਈ ਦਿਆ ਸਿੰਘ, ਏਐਸਾਈ ਸੁਰਜੀਤ ਸਿੰਘ,ਨਾਇਬ ਤਹਿਸੀਲਦਾਰ ਬਲਦੇਵ ਰਾਜ ਤੋਂ ਇਲਾਵਾ ਤੋਂ ਇਲਾਵਾ ਵੱਖ ਮਹਿਕਮਿਆਂ ਦੇ ਅਧਿਕਾਰੀ ਹਾਜਰ ਸਨ।
ਲੋਕਾਂ ਚ ਪਾਈ ਗਈ ਨਿਰਾਸਤਾ
ਜ਼ਿਕਰਯੋਗ ਹੈ ਕਿ ਅੱਜ ਪਿੰਡ ਕੁਤਬਾ ਵਿਖੇ ਸ੍ਰੀ ਰਾਘਵ ਚੱਡਾ ਦੀ ਆਮਦ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ਤੇ ਸਕਿਊਰਟੀ ਦੇ ਪ੍ਰਬੰਧ ਕੀਤੇ ਗਏ ਸਨ, ਉਥੇ ਆਪ ਵਰਕਰ ਅਤੇ ਆਮ ਲੋਕ ਵੀ ਸਵੇਰੇ 11 ਵਜੇ ਤੋਂ ਸ਼ਾਮ ਉਡੀਕ ਰਹੇ ਸਨ।ਪਰ ਕਰੀਬ ਸਾਮ5.30 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ| ਜਿਥੇ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਬੰਦ ਕਮਰਾ ਮੀਟਿੰਗ ਕਰਨ ਤੋਂ ਇਲਾਵਾ ਆਮ ਲੋਕਾਂ ਨਾਲ ਅਤੇ ਪਾਰਟੀ ਵਰਕਰਾਂ ਨੂੰ ਨਹੀਂ ਮਿਲੇ।ਜਿੱਥੇ ਲੋਕਾਂ ਚ ਨਿਰਾਸ਼ਾ ਪਾਈ ਗਈ। ਇਸ ਮੌਕੇ ਨਿਰਾਸ਼ ਲੋਕਾਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਵਾਲੇ ਬਿਆਨ ਸਿਰਫ਼ ਫੋਕੀ ਸ਼ੋਹਰਤ ਕੱਟਣ ਤੱਕ ਹੀ ਸੀਮਤ ਹਨ। ਪਰ ਜਮੀਨੀ ਪੱਧਰ ਤੇ ਇਹ ਦਾਅਵਾ ਬਿਲਕੁਲ ਖੋਖਲੇ ਜਾਪ ਰਹੇ ਹਨ। ਕਿਉਂਕਿ ਇਹ ਆਮ ਲੋਕਾਂ ਨੂੰ ਨਹੀ ਮਿਲਦੇ ਜੋ ਪਹਿਲਾਂ ਵਾਲੀਆ ਸਰਕਾਰਾਂ ਦੀ ਤਰ੍ਹਾਂ ਹਨ। ਇਸ ਮੌਕੇ ਲੋਕ ਆਪਣੇ ਘਰਾਂ ਨੂੰ ਨਿਰਾਸ਼ ਪਰਤਦੇ ਦੇਖੇ ਗਏ।