ਪੀ ਏ ਯੂ ਵਿਚ ਮੋਟੇ ਅਨਾਜਾਂ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਦਾ ਕੁਇਜ਼ ਕਰਾਇਆ ਗਿਆ

ਲੁਧਿਆਣਾ 22 ਅਗਸਤ 2024 : ਪੰਜਾਬ ਵਿੱਚ ਮੋਟੇ ਅਨਾਜਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਜੈਕਟ 'ਮੇਰਾ' ਤਹਿਤ ਪੀ ਏ ਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਅਤੇ ਕਮਿਊਨਿਟੀ ਮੈਡੀਸਨ ਵਿਭਾਗ ਅਤੇ ਸਕੂਲ ਆਫ਼ ਪਬਲਿਕ ਹੈਲਥ, ਪੀਜੀਆਈਐਮਈਆਰ ਚੰਡੀਗੜ੍ਹ ਦੁਆਰਾ ਸਾਂਝੇ ਤੌਰ 'ਤੇ ਇੱਕ ਕੁਇਜ਼ ਦਾ ਆਯੋਜਨ ਕੀਤਾ ਗਿਆ। ਇਹ ਕੁਇਜ਼ 6 ਸਾਲਾ ਬੀ.ਐਸ.ਸੀ. ਐਗਰੀਕਲਚਰ (ਆਨਰਜ਼) ਦੇ ਵਿਦਿਆਰਥੀਆਂ ਦੀ ਕਲਾਸ ਇੰਚਾਰਜ ਪੱਧਰੀ ਸਲਾਹਕਾਰ ਮੀਟਿੰਗ ਦੌਰਾਨ ਕਰਵਾਇਆ ਗਿਆ। ਵਿਦਿਆਰਥੀਆਂ ਨੇ ਉਤਸਾਹ ਨਾਲ ਇਸ ਕੁਇਜ਼ ਵਿੱਚ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਵਿਚ ਡਾ ਰੁਚਿਕਾ ਭਾਰਦਵਾਜ ਨੇ ਪੀਜੀਆਈਐਮਈਆਰ ਅਤੇ ਪੀਏਯੂ ਦੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਗ ਲੈਣ ਵਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਮੋਟੇ ਅਨਾਜਾਂ  ਦੀ ਮਹੱਤਤਾ ਨੂੰ ਉਜਾਗਰ ਕੀਤਾ। ਕੁਇਜ਼ ਦਾ ਸੰਚਾਲਨ ਡਾ. ਰੁਚਿਕਾ ਭਾਰਦਵਾਜ ਅਤੇ ਡਾ. ਰਚਨਾ ਸ਼੍ਰੀਵਾਸਤਵ ਵਿਗਿਆਨੀ ਪੀ.ਜੀ.ਆਈ.ਐਮ.ਈ.ਆਰ. ਨੇ ਕੀਤਾ। ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਮੋਟੇ ਅਨਾਜਾਂ ਦੇ ਨਾਮ 'ਤੇ ਚਾਰ ਟੀਮਾਂ ਬਣਾਈਆਂ ਗਈਆਂ ਸਨ। ਜਿਵੇਂ ਕਿ ਜਵਾਰ, ਬਾਜਰਾ, ਰਾਗੀ ਅਤੇ ਕੰਗਨੀ।  ਵਿਦਿਆਰਥੀਆਂ ਦੀ ਟੀਮ ਬਾਜਰਾ ਵਿਚ ਗੋਪਾਲ ਸਿੰਗਲਾ, ਮਨਦੀਪ ਸਿੰਘ ਅਤੇ ਦੇਵਾਂਸ਼ ਵਰਮਾ ਅਤੇ ਟੀਮ ਕੰਗਨੀ ਵਿੱਚ ਵਿਦਿਆਰਥੀ ਗੁਰਮੀਨ, ਗੁਰਸ਼ਰਨਦੀਪ ਕੌਰ ਅਤੇ ਵਰਿਧੀ ਛਾਬੜਾ ਸ਼ਾਮਲ ਸਨ, ਨੇ ਆਖਰੀ ਰਾਊਂਡ ਲਈ ਕੁਆਲੀਫਾਈ ਕੀਤਾ। ਦੋਵਾਂ ਟੀਮਾਂ ਵਿੱਚੋਂ ਕੰਗਣੀ ਟੀਮ ਨੇ ਪਹਿਲਾ ਇਨਾਮ ਹਾਸਲ ਕੀਤਾ। ਟੀਮ ਕੰਗਨੀ ਦੇ ਜੇਤੂਆਂ ਨੂੰ ਗੋਲਡ ਮੈਡਲ, ਸਰਟੀਫਿਕੇਟ ਅਤੇ ਮੋਟੇ ਅਨਾਜਾਂ ਦੀ ਵਸਤੂ ਦਾ ਤੋਹਫਾ ਅਤੇ ਦੂਜੀ ਟੀਮ ਦੇ ਜੇਤੂਆਂ ਨੂੰ ਸਿਲਵਰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਭਾਗ ਲੈਣ ਵਾਲੀਆਂ ਹੋਰ ਟੀਮਾਂ ਦੇ ਮੈਂਬਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਡਾ. ਐਸ ਕੇ ਢਿੱਲੋਂ, ਡਾ ਆਰ ਐਸ ਸੋਹੂ, ਡਾ. ਪੂਨਮ ਖੰਨਾ, ਡਾ. ਸਵਿਤਾ ਸ਼ਰਮਾ, ਡਾ: ਗਗਨਦੀਪ ਸਿੰਘ, ਡਾ. ਊਸ਼ਾ ਨਾਰਾ, ਡਾ. ਸੁਧੇਂਧੂ ਸ਼ਰਮਾ ਅਤੇ ਡਾ. ਨਿਮਸੀਹਾ ਵੀ ਸ਼ਾਮਿਲ ਹੋਏ। ਪਸਾਰ ਸਿੱਖਿਆ ਦੇ ਸਹਿਯੋਗੀ ਪ੍ਰੋਫੈਸਰ ਡਾ. ਮਨਮੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਵਿਸ਼ੇਸ਼ ਸਮਾਗਮ ਪੀਏਯੂ ਦੇ ਵਿਦਿਆਰਥੀਆਂ ਵਿੱਚ ਮੋਟੇ ਅਨਾਜਾਂ ਬਾਰੇ ਗਿਆਨ ਵਿੱਚ ਵਾਧਾ ਕਰੇਗਾ।