ਕਿਸਾਨੀ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਸੰਗਠਿਤ ਹੋਣ ਦੀ ਲੋੜ - ਬੁਰਜਗਿੱਲ

  • ਭਾਕਿਯੂ (ਡਕੌਂਦਾ) ਨੇ ਸਰਬਸੰਮਤੀ ਨਾਲ ਜ਼ਿਲ੍ਹਾ ਪੱਧਰੀ ਕਮੇਟੀ ਦੀ ਕੀਤੀ ਚੋਣ 

ਰਾਏਕੋਟ, 10 ਅਪ੍ਰੈਲ (ਜੱਗਾ) : ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਵਰਕਰਾਂ ਦਾ ਵਿਸ਼ਾਲ ਜ਼ਿਲ੍ਹਾ ਪੱਧਰੀ ਇਜਲਾਸ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੀਵਾਨ ਹਾਲ ਵਿੱਚ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਇਆ। ਜਿਸ ਦੌਰਾਨ ਭਾਕਿਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਵਿੱਤ ਸਕੱਤਰ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ, ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਬਲਵੀਰ ਕੌਰ ਮਾਨਸਾ, ਜ਼ਿਲ੍ਹਾ ਪ੍ਰਧਾਨ ਬਰਨਾਲਾ ਦਰਸ਼ਨ ਸਿੰਘ ਉੱਗੋਕੇ ਸਮੇਤ ਸੂਬਾ ਕਮੇਟੀ ਦੇ ਮੈੰਬਰ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਕਿਸਾਨਾਂ ਦੇ ਵੱਡੇ ਇਜਲਾਸ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਨਕਰ ਹੋ ਚੁੱਕੀ ਹੈ ਅਤੇ ਪੰਜਾਬ ਸਰਕਾਰ ਮੋਦੀ ਸਰਕਾਰ ਦੀ ਪੈੜ ਵਿੱਚ ਪੈੜ ਧਰਦਿਆਂ ਸੁਪਰੀਮ ਕੋਰਟ ਵਿੱਚ ਕਿਸਾਨਾਂ ਦੀਆਂ ਫਸਲਾਂ ਦੀ ਐਮ ਐਸ ਪੀ ਤੋੜਨ ਦੇ ਹਲਫ਼ਨਾਮੇ ਤੱਕ ਦਾਇਰ ਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਦੀਆ ਮੁੱਖ ਮੰਗਾਂ ਫਸਲਾਂ ਲਈ ਐਮ ਐਸ ਪੀ ਗਾਰੰਟੀ ਕਾਨੂੰਨ ਬਣਾਉਣ, ਚਿੱਪ ਵਾਲੇ ਮੀਟਰ ਨਾ ਲਗਾਉਣ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਦਿਵਾਉਣ, ਕਿਸਾਨਾਂ ਪੈਨਸ਼ਨ ਲਗਾਉਣ, ਕਿਸਾਨਾਂ ਦੀਆ ਫਸਲਾਂ ਦਾ ਬੀਮਾ ਕਰਨ, ਲਖਮੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾ ਕਰਵਾਉਣ ਦੀਆਂ ਹਨ। ਇਸ ਸਮੇਂ ਸੂਬਾ ਪ੍ਰਧਾਨ ਅੱਗੇ ਗੱਲਬਾਤ ਕਰਦਿਆ ਆਖਿਆ ਕਿ ਪੂਰੇ ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਪੰਜਾਬ ਵਿਚ ਚੋਣ ਸੱਤਵੇਂ ਗੇੜ ਰਾਂਹੀ 1 ਜੂਨ ਨੂੰ ਹੋਣ ਜਾ ਰਹੀਆ ਹਨ ਜਦਕਿ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਹੁਣੇ ਤੋਂ ਗੇੜੇ ਮਾਰ ਰਹੇ ਹਨ ਅਤੇ ਸਾਨੂੰ ਕਿਸਾਨਾਂ ਮਜਦੂਰਾਂ ਨੂੰ ਪਿੰਡਾਂ ਵਿੱਚ ਮਿਲਕੇ ਆ ਰਹੇ ਉਮੀਦਵਾਰਾਂ ਤੋਂ ਕਿਸਾਨਾਂ ਦੇ ਮਸਲੇ, ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮੁੱਦਿਆਂ ਤੇ ਸਵਾਲ ਜਵਾਬ ਕਰਨੇ ਚਾਹੀਦੇ ਹਨ। ਇਸ ਵਿਸ਼ੇਸ਼ ਇਜਲਾਸ ਦੌਰਾਨ ਸਮੂਹ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਜ਼ਿਲ੍ਹਾ ਲੁਧਿਆਣਾ ਦੇ ਬਲਾਕ ਪ੍ਰਧਾਨਾਂ,ਇਕਾਈ ਪ੍ਰਧਾਨਾਂ ਤੇ ਵਰਕਰਾਂ ਵੱਲੋਂ ਸਰਵਸੰਮਤੀ ਨਾਲ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਹੈਂ। ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਜ਼ਿਲ੍ਹਾ ਸੀਨੀ.ਮੀਤ ਪ੍ਰਧਾਨ ਰਾਜਵੀਰ ਘੁਡਾਣੀ, ਜ਼ਿਲ੍ਹਾ ਜਨਰਲ ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਸੀਨੀ.ਮੀਤ ਪ੍ਰਧਾਨ ਜਗਰੂਪ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ, ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾਂ, ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ, ਪ੍ਰੈੱਸ ਸਕੱਤਰ ਦਵਿੰਦਰ ਸਿੰਘ ਕਾਉੰਕੇ, ਸਹਿ ਵਿੱਤ ਸਕੱਤਰ ਸੁਖਦੇਵ ਸਿੰਘ ਲੇਹਲ, ਸਹਿ ਸਕੱਤਰ ਲਖਵੀਰ ਸਿੰਘ ਸਮਰਾ, ਸੁਯੰਕਤ ਸਕੱਤਰ ਭੁਪਿੰਦਰ ਸਿੰਘ ਬੋਪਾਰਾਏ ਖੁਰਦ,ਜਥੇਬੰਦਕ ਸਕੱਤਰ ਅਮਨਦੀਪ ਸਿੰਘ ਲਲਤੋਂ, ਜ਼ਿਲ੍ਹਾ ਮੀਤ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ ਦੀ ਚੋਣ ਕੀਤੀ ਗਈ। ਇਸ ਦੌਰਾਨ ਚੁਣੇ ਗਏ ਆਗੂਆਂ ਨੇ ਸਾਰੇ ਵਰਕਰਾਂ ਦਾ ਧੰਨਵਾਦ ਕਰਨ ਉਪਰੰਤ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਇਸ ਸਮੇਂ ਬਲਾਕ ਸਿੱਧਵਾਂ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ,ਬਲਾਕ ਰਾਏਕੋਟ ਪ੍ਰਧਾਨ ਰਣਧੀਰ ਸਿੰਘ ਬੱਸੀਆ,ਬਲਾਕ ਪ੍ਰਧਾਨ ਹੰਬੜਾਂ ਜੰਗੀਰ ਸਿੰਘ ਲੀਹਾਂ,ਬਲਾਕ ਪ੍ਰਧਾਨ ਸੁਧਾਰ ਡਾ.ਜਗਤਾਰ ਸਿੰਘ ਐਤੀਆਣਾ,ਬਲਾਕ ਪ੍ਰਧਾਨ ਪੱਖੋਵਾਲ ਗੁਰਵਿੰਦਰ ਸਿੰਘ ਪੱਖੋਵਾਲ, ਬਲਾਕ ਪ੍ਰਧਾਨ ਦੋਰਾਹਾ ਗਗਨਦੀਪ ਸਿੰਘ ਘੁਡਾਣੀ, ਬਲਾਕ ਪ੍ਰਧਾਨ ਜਗਰਾਉੰ ਹਰਚੰਦ ਸਿੰਘ ਢੋਲਣ, ਬਲਾਕ ਪ੍ਰਧਾਨ ਸਾਹਨੇਵਾਲ ਕੁਲਵਿੰਦਰ ਸਿੰਘ ਟਿੱਬਾ, ਬਲਾਕ ਪ੍ਰਧਾਨ ਲੁਧਿਆਣਾ ਅਮਨਦੀਪ ਸਿੰਘ ਲਲਤੋਂ,ਬਲਾਕ ਪ੍ਰਧਾਨ ਮੁੱਲਾਂਪੁਰ ਗਗਨਦੀਪ ਸਿੰਘ ਪਮਾਲੀ,ਬਲਾਕ ਪ੍ਰਧਾਨ ਚੌਕੀਮਾਨ ਗੁਰਸੇਵਕ ਸਿੰਘ ਦਾਖਾ, ਬਲਾਕ ਪ੍ਰਧਾਨ ਪਾਇਲ ਜਗਤਾਰ ਸਿੰਘ ਸਿਆੜ, ਸੀਨੀ. ਕਿਸਾਨ ਆਗੂ ਸਾਧੂ ਸਿੰਘ ਚੱਕ ਭਾਈ ਕਾ,ਮਨਮੋਹਣ ਸਿੰਘ ਧਾਲੀਵਾਲ ਬੱਸੀਆ, ਬੂਟਾ ਸਿੰਘ ਸਮਰਾ ਡੱਲਾ, ਦਰਸ਼ਨ ਸਿੰਘ ਜਲਾਲਦੀਵਾਲ, ਬਲਜਿੰਦਰ ਸਿੰਘ ਜੌਹਲਾਂ, ਕਮਲਜੀਤ ਸਿੰਘ ਗਰੇਵਾਲ, ਹਾਕਮ ਸਿੰਘ ਬਿੰਜਲ, ਕੇਹਰ ਸਿੰਘ ਬੁਰਜ ਨਕਲੀਆਂ, ਬਲਕਾਰ ਸਿੰਘ ਬੋਪਾਰਾਏ ਖੁਰਦ, ਗੁਰਜੀਤ ਸਿੰਘ ਬੋਪਾਰਾਏ ਖੁਰਦ, ਗੁਰਤੇਜ ਸਿੰਘ ਨੱਥੋਵਾਲ, ਦਰਸ਼ਨ ਸਿੰਘ ਝੋਰੜਾਂ, ਮਨਜਿੰਦਰ ਸਿੰਘ ਜੱਟਪੁਰਾ, ਜਸਪ੍ਰੀਤ ਸਿੰਘ ਚੀਮਾ, ਜਸਵਿੰਦਰ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਝੋਰੜਾਂ, ਪ੍ਰਦੀਪ ਸਿੰਘ ਸੁਖਾਣਾ, ਸੁਖਪਾਲ ਸਿੰਘ ਨਿੱਕਾ ਭੈਣੀ ਬੜਿੰਗ, ਨੰਬਰਦਾਰ ਹਰਦੇਵ ਸਿੰਘ ਭੈਣੀ ਦਰੇੜਾ, ਪ੍ਰਿੰਸੀਪਲ ਕੁਲਵੰਤ ਸਿੰਘ ਭੈਣੀ, ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਬਲਦੇਵ ਸਿੰਘ ਅਕਾਲਗਡ਼੍ਹ ਖੁਰਦ, ਹਰਦੀਪ ਸਿੰਘ ਸਰਾਭਾ,ਅਮਰਜੀਤ ਸਿੰਘ ਲੀਲ, ਅਰਜਨ ਸਿੰਘ ਸ਼ੇਰਪੁਰ ਕਲਾਂ, ਜਸਭਿੰਦਰ ਸਿੰਘ ਕਿਸ਼ਨਗੜ੍ਹ ਛੰਨਾਂ, ਤਾਰੀ ਬਿੰਜਲ, ਗੁਰਜੀਤ ਸਿੰਘ ਉਮਰਪੁਰਾ, ਹਰਮਨਦੀਪ ਸਿੰਘ ਸ਼ਾਹਜਹਾਨਪੁਰ, ਜਗਦੀਪ ਸਿੰਘ ਕਾਲਾ ਸਿਵੀਆ, ਜਗਦੇਵ ਸਿੰਘ ਕਾਕਾ, ਸੁਖਚੈਨ ਸਿੰਘ ਧੂਰਕੋਟ, ਅਜੈਬ ਸਿੰਘ ਜਵੰਧਾ, ਟੇਕ ਸਿੰਘ, ਚਰਨਜੀਤ ਸਿੰਘ ਬੁੱਟਰ, ਸਿਵਦੇਵ ਸਿੰਘ ਕਾਲਸਾਂ, ਤਾਰ ਸਿੰਘ ਕਾਲਸਾਂ, ਅਮਰਜੀਤ ਸਿੰਘ ਕਾਲਾ, ਕਰਮਜੀਤ ਸਿੰਘ ਭੋਲਾ, ਗੁਰਵੀਰ ਸਿੰਘ ਫੌਜੀ, ਚਮਕੌਰ ਸਿੰਘ ਮਾਨ, ਕੁਲਦੀਪ ਸਿੰਘ ਕੱਦੂ, ਚਮਕੌਰ ਸਿੰਘ ਗਿੱਲ, ਚਰਨਜੀਤ ਸਿੰਘ ਕਮਾਲਪੁਰਾ, ਦਲਬੀਰ ਸਿੰਘ ਬੁਰਜ ਕਲਾਲਾ, ਸਾਧੂ ਸਿੰਘ ਲੱਖਾ, ਸੁਖਦੇਵ ਸਿੰਘ ਐਤੀਆਣਾ, ਮੱਖਣ ਸਿੰਘ ਰਸੂਲਪੁਰ ਜੰਡੀ,ਮਨਦੀਪ ਸਿੰਘ ਬੜੈਚ, ਨਿੰਦਾ ਸਿੰਘ ਬੋਪਾਰਾਏ ਕਲਾਂ, ਸਿੱਧੂ ਰਕਬਾ, ਹਰਿੰਦਰਪਾਲ ਸਿੰਘ ਲਾਲੀ ਸੁਧਾਰ, ਮਾ ਕਰਨੈਲ ਸਿੰਘ ਹੇਰਾਂ, ਧਰਮ ਸਿੰਘ ਸੂਜਾਪੁਰ, ਸੰਦੀਪ ਸਿੰਘ, ਗੁਰਇਕਬਾਲ ਸਿੰਘ ਲੀਲਾਂ, ਪਵਿੱਤਰ ਸਿੰਘ ਲੋਧੀਵਾਲ, ਮਨਜਿੰਦਰ ਸਿੰਘ ਲਾਡੀ ਬੱਸੀਆ, ਗੁਰਜੀਤ ਸਿੰਘ ਕੈਲੇ ਬੱਸੀਆ, ਪ੍ਰਧਾਨ ਬਲਵਿੰਦਰ ਸਿੰਘ ਰਾਏ, ਮਹਿੰਦਰ ਸਿੰਘ ਗਿੱਦੜਵਿੰਡੀ,ਗਿਆਨੀ ਜਸਵਿੰਦਰ ਸਿੰਘ, ਧੂਰਕੋਟ ਰਣਜੀਤ ਸਿੰਘ, ਬਲਦੇਵ ਸਿੰਘ ਸੋਢੀਵਾਲ, ਗੁਰਮੀਤ ਸਿੰਘ, ਪਿਰਤਾ ਬੱਸੀਆ,ਪਲਵਿੰਦਰ ਸਿੰਘ ਮਲਕ, ਗਗਨਾ ਪੋਨਾ, ਸਰਪੰਚ ਕਰਨੈਲ ਸਿੰਘ, ਸੁਖਦੀਪ ਸਿੰਘ, ਮਨਦੀਪ ਸਿੰਘ, ਅਮਨਦੀਪ ਸਿੰਘ, ਗੋਪੀ, ਸੇਵਕ ਸਿੰਘ ਜਨੇਤਪੁਰਾ, ਰੋਸ਼ਨ ਸਿੰਘ ਕੰਨੀਆ ਹੁਸੈਨੀ, ਮਨਜੀਤ ਸਿੰਘ ਮਲਕ, ਹਰੀ ਸਿੰਘ ਕੋਟਭਾਰਾ, ਜਸਵੰਤ ਸਿੰਘ ਅੱਬੂਪੁਰਾ,ਗੁਰਪ੍ਰੀਤ ਸਿੰਘ ਬੀਰਮੀ ਬਲਜਿੰਦਰ ਸਿੰਘ ਮਲਕਪੁਰ, ਸੋਹਣ ਸਿੰਘ,ਕਾਕਾ ਭੰਡਾਲ ਸਰਪੰਚ, ਪ੍ਰਧਾਨ ਹਰਪ੍ਰੀਤ ਸਿੰਘ ਡੱਲਾ,ਲਖਵੀਰ ਸਿੰਘ, ਹਰਬੰਸ ਸਿੰਘ, ਜਥੇ.ਸੁਖਦੇਵ ਸਿੰਘ ਦੇਹੜਕਾ,ਪ੍ਰਧਾਨ ਸਾਧੂ ਸਿੰਘ ਮਾਣੂੰਕੇ,ਲਾਡੀ ਹਠੂਰ, ਸਰਪੰਚ ਮਲਕੀਤ ਸਿੰਘ ਹਠੂਰ,ਪ੍ਰਧਾਨ ਦਲਬੀਰ ਸਿੰਘ ਬੁਰਜ ਕਲਾਰਾ, ਸਰਪੰਚ ਲਖਵੀਰ ਸਿੰਘ ਲੋਹਟਬੱਦੀ, ਚਮਕੌਰ ਸਿੰਘ ਗਿੱਲ, ਸੁਖਵਿੰਦਰ ਸਿੰਘ ਫੌਜੀ,ਭਜਨ ਸਿੰਘ ਕਮਾਲਪੁਰਾ, ਬਲਦੇਵ ਸਿੰਘ ਛੱਜਾਵਾਲ, ਜੱਸਾ ਹਾਂਸ, ਠਾਣਾ ਸਿੰਘ, ਅਵਤਾਰ ਸਿੰਘ ਹਰਬੰਸ ਸਿੰਘ ਬਾਰਦੇਕੇ,ਗੁਰਇਕਬਾਲ ਸਿੰਘ ਰੂੰਮੀ,ਬਲਵੰਤ ਸਿੰਘ ਚੀਮਾ,ਸੁਰਜੀਤ ਸਿੰਘ ਭੰਮੀਪੁਰਾ, ਇਕਬਾਲ ਸਿੰਘ ਮੱਲ੍ਹਾ ਸਰਗਨ ਸਿੰਘ ਰਸੂਲਪੁਰ ਗੁਰਚਰਨ ਸਿੰਘ ਗੁਰੂਸਰ, ਸੁਖਦੇਵ ਸਿੰਘ ਕੋਠੇ ਰਾਹਲਾ,ਟਹਿਲ ਸਿੰਘ ਅਖਾੜਾ, ਗੁਰਪ੍ਰੀਤ ਸਿੰਘ ਗੁਰੀ ਘੁਡਾਣੀ, ਸੁਖਦੇਵ ਸਿੰਘ ਐਤੀਆਣਾ, ਅੰਮ੍ਰਿਤਪਾਲ ਸਿੰਘ ਨੱਥੋਵਾਲ, ਗੁਰਦੀਪ ਬੁੱਟਰ, ਤੇਜਿੰਦਰ ਸਿੰਘ ਲੀਹਾਂ,ਜਸਵਿੰਦਰ ਸਿੰਘ ਮੰਡਿਆਣੀ, ਜਗਦੇਵ ਸਿੰਘ ਸੇਖੂਪੁਰਾ, ਰਾਜਕਮਲ ਸਿੰਘ ਮਾਜਰੀ, ਅਵਤਾਰ ਸਿੰਘ ਪੰਡੋਰੀ, ਕੁਲਦੀਪ ਢੱਟ, ਮੱਖਣ ਸਿੰਘ ਮੋਰਕਰੀਮਾਂ, ਮਾ. ਸਿਵਦੇਵ ਸਿੰਘ ਨੂਰਪੁਰਾ, ਗੁਰਪ੍ਰੀਤ ਸਿੰਘ ਰਾਜੋਆਣਾ, ਜਥੇ. ਪ੍ਰੇਮ ਸਿੰਘ ਜਲਦੀਵਾਲ, ਨੰਬਰਦਾਰ ਅੰਮ੍ਰਿਤਪਾਲ ਸਿੰਘ ਹੈਪੀ ਸਿਵੀਆ ਹਾਜ਼ਰ ਸਨ।