ਲੁਧਿਆਣਾ, 4 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੂੰ ਨੈਸਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸ (ਨਾਸ) ਵੱਲੋਂ ਸਬਜੀ ਵਿਗਿਆਨ ਦੇ ਖੇਤਰ ਵਿੱਚ ਸਾਨਦਾਰ ਯੋਗਦਾਨ ਲਈ ਵੱਕਾਰੀ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ। ਡਾ. ਅਜਮੇਰ ਸਿੰਘ ਢੱਟ ਵੱਲੋਂ ਵਿਕਸਿਤ ਅਤੇ ਜਾਰੀ ਕੀਤੀਆਂ ਵੱਖ-ਵੱਖ ਸਬਜੀਆਂ ਦੀਆਂ 27 ਕਿਸਮਾਂ ਅਤੇ ਹਾਈਬ੍ਰਿਡਾਂ ਵਿੱਚੋਂ 10 ਕਿਸਮਾਂ ਦੀ ਪਛਾਣ ਰਾਸਟਰੀ ਪੱਧਰ ’ਤੇ ਕੀਤੀ ਗਈ ਹੈ। ਉਹਨਾਂ ਨੇ ਸਬਜੀਆਂ ਦੀ ਕਾਸਤ ਵਿੱਚ ਵਰਤੋਂ ਲਈ 32 ਉਤਪਾਦਨ ਤਕਨੀਕਾਂ ਅਤੇ ਮਸੀਨਾਂ ਨੂੰ ਵੀ ਵਿਕਸਤ ਕੀਤਾ ਹੈ। ਪਿਆਜ ਅਤੇ ਬੈਂਗਣ ਵਿੱਚ ਐਲੋਪਲਾਸਮਿਕ ਨਰ ਨਸਲਾਂ, ਪੇਠੇ ਦੀਆਂ ਵਾਇਰਸ ਰੋਧਕ ਅਤੇ ਬੀਜ ਰਹਿਤ ਕਿਸਮਾਂ ਅਤੇ ਇੱਕ ਨਵੀਂ ਸਲਾਦ ਦੀ ਫਸਲ ’ਤਰਵਾਂਗਾ’ ਵਿਕਸਿਤ ਕਰਨ ਵਾਲੇ ਡਾ. ਢੱਟ ਦੇਸ਼ ਦੇ ਸਿਰਕੱਢ ਸਬਜ਼ੀ ਵਿਗਿਆਨੀ ਹਨ ।ਉਹਨਾਂ ਨੇ ਸਬਜ਼ੀਆਂ ਦੀਆਂ ਕਿਸਮਾਂ ਅਤੇ ਹਾਈਬ੍ਰਿਡ ਬੀਜਾਂ ਦੇ ਉਤਪਾਦਨ ਵਿੱਚ ਵਾਧੇ ਲਈ ਸਮਝੌਤੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇੱਕ ਪ੍ਰਮੁੱਖ ਨਿਗਰਾਨ ਦੇ ਤੌਰ ’ਤੇ ਉਹ ਆਈ ਸੀ ਏ ਆਰ, ਡੀ ਬੀ ਟੀ, ਡੀ ਐੱਸ ਟੀ, ਸੀ ਐੱਸ ਆਈ ਆਰ ਅਤੇ ਐੱਸ ਆਰ ਟੀ ਟੀ ਤੋਂ ਇਲਾਵਾ ਰਾਜ ਦੀਆਂ ਹੋਰ ਸੰਸਥਾਵਾਂ ਦੇ ਵੱਖ-ਵੱਖ ਖੋਜ ਪ੍ਰੋਜੈਕਟਾਂ ਵਿੱਚ ਕਾਰਜਸ਼ੀਲ ਰਹੇ। ਉਹਨਾਂ ਦੇ ਨਾਂ ਹੇਠ ਵੱਖ-ਵੱਖ ਰਸਾਲਿਆਂ, ਬੁਲੇਟਿਨਾਂ ਅਤੇ ਅੰਤਰਰਾਸਟਰੀ ਅਤੇ ਰਾਸਟਰੀ ਪ੍ਰਸਿੱਧੀ ਦੇ ਰਸਾਲੇ ਵਿੱਚ 251 ਖੋਜ, ਅਧਿਆਪਨ ਅਤੇ ਪਸਾਰ ਲੇਖਾਂ ਸਮੇਤ ਪ੍ਰਕਾਸਤਿ ਕਾਰਜਾਂ ਦਾ ਇੱਕ ਵਿਸਾਲ ਭੰਡਾਰ ਹੈ੍ਟ ਕਈ ਐਮ.ਐਸ.ਸੀ. ਅਤੇ ਪੀ.ਐਚ.ਡੀ. ਵਿਦਿਆਰਥੀ ਉਨ੍ਹਾਂ ਦੇ ਮਾਰਗਦਰਸਨ ਅਤੇ ਸਿਖਲਾਈ ਅਧੀਨ ਜਵਾਹਰ ਲਾਲ ਨਹਿਰੂ ਅਵਾਰਡ, ਪ੍ਰਧਾਨ ਮੰਤਰੀ ਫੈਲੋਸ਼ਿਪ, ਆਈਸੀਏਆਰ-ਇੰਟਰਨੈਸਨਲ ਫੈਲੋਸ਼ਿਪ, ਇੰਸਪਾਇਰ ਫੈਲੋਸ਼ਿਪ ਅਤੇ ਦਵਾਰਿਕਾ ਦਾਸ ਮੈਮੋਰੀਅਲ ਅਵਾਰਡ ਜਿੱਤਣ ਵਿੱਚ ਕਾਮਯਾਬ ਰਹੇ। ਡਾ. ਢੱਟ ਨੂੰ ਡਾ. ਕੀਰਤੀ ਸਿੰਘ ਲਾਈਫ ਟਾਈਮ ਅਚੀਵਮੈਂਟ ਅਵਾਰਡ, ਡਾ. ਕੀਰਤੀ ਸਿੰਘ ਗੋਲਡ ਮੈਡਲ, ਡਾ. ਹਰਭਜਨ ਸਿੰਘ ਮੈਮੋਰੀਅਲ ਅਵਾਰਡ, ਡਾ. ਵਿਸਵਜੀਤ ਮੈਮੋਰੀਅਲ ਅਵਾਰਡ,ਐੱਨ.ਐੱਚ.ਆਰ.ਡੀ.ਐੱਫ. ਅਵਾਰਡ, ਪਲੇਕ ਅਤੇ ਮੈਰਿਟ ਸਰਟੀਫਿਕੇਟ, ਹੰਸ ਰਾਜ ਪਾਹਵਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਹਰਪਾਲ ਕੌਰ ਮੈਮੋਰੀਅਲ ਅਵਾਰਡ, ਪ੍ਰਸੰਸਾ ਸਰਟੀਫਿਕੇਟ, ਸਰਵੋਤਮ ਏ.ਆਈ.ਸੀ.ਆਰ.ਪੀ (ਸਬਜੀ ਫਸਲ) ਅਤੇ ਏ.ਆਈ.ਐਨ.ਆਰ.ਪੀ (ਪਿਆਜ ਅਤੇ ਲਸਣ) ਕੇਂਦਰ ਪੁਰਸਕਾਰ ਆਦਿ ਪ੍ਰਾਪਤ ਹੋਏ। ਉਹ ਇੰਡੀਅਨ ਅਕੈਡਮੀ ਆਫ ਹਾਰਟੀਕਲਚਰਲ ਸਾਇੰਸ ਅਤੇ ਇੰਡੀਅਨ ਸੋਸਾਇਟੀ ਆਫ ਵੈਜੀਟੇਬਲ ਸਾਇੰਸ ਦੇ ਫੈਲੋ ਵੀ ਹਨ। ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਢੱਟ ਨੂੰ ਵੱਕਾਰੀ ਫੈਲੋਸਪਿ ਹਾਸਲ ਕਰਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਵਿੱਚ ਸਫਲਤਾ ਦੀ ਕਾਮਨਾ ਕੀਤੀ।