ਪੰਜਾਬੀ ਵਿਰਸੇ ਨੂੰ ਜਿਉਂਦਾ ਰੱਖਣ ਲਈ ਨੋਜਵਾਨਾਂ ਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਕਰਵਾਉਣਾ ਜਰੂਰੀ:ਏ.ਡੀ.ਸੀ ਧਾਲੀਵਾਲ

  • ਐਸ.ਡੀ.ਐਮ ਇਸਮਿਤ ਵਿਜੇ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਚਣੋਂ ਵਿਖੇ ਪੰਜਾਬੀ ਵਿਰਸੇ ਨੂੰ ਦਰਸਾਉਂਦੀ ਪ੍ਰਦਰਸ਼ਨੀ ਵਿੱਚ ਕੀਤੀ ਸ਼ਿਰਕਤ

ਫ਼ਤਹਿਗੜ੍ਹ ਸਾਹਿਬ, 29 ਅਗਸਤ 2024 : ਸਰਕਾਰੀ ਐਲੀਮੈਂਟਰੀ ਸਕੂਲ ਚਣੋਂ ਵਿਖੇ ਪੰਜਾਬੀ ਵਿਰਸੇ ਨੂੰ ਦਰਸਾਉਦੀਂ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂ ਕਿ ,ਐਸ.ਡੀ.ਐਮ ਫਤਿਹਗੜ੍ਹ ਸਾਹਿਬ ਸ੍ਰੀਮਤੀ ਇਸਮਿਤ ਵਿਜੇ ਸਿੰਘ ਇਸ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਏ.ਡੀ.ਸੀ ਧਾਲੀਵਾਲ ਨੇ ਕਿਹਾ ਕਿ ਸਾਡਾ ਵਿਰਸਾ ਬਹੁਤ ਅਮੀਰ ਹੈ ਪ੍ਰੰਤੂ ਪੱਛਮੀ ਸੱਭਿਆਚਾਰ ਦੇ ਵੱਧ ਰਹੇ ਚਲਣ ਕਾਰਨ ਸਾਡਾ ਵਿਰਸਾ ਅਲੋਪ ਹੋਣ ਕਿਨਾਰੇ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਆਪਣੀ ਨੌਜਵਾਨ ਪੀੜ੍ਹੀ ਨੂੰ ਜੋੜਨਾ ਚਾਹੀਦਾ ਹੈ ਜੋ ਕਿ ਸਾਡੇ ਸੱਭਿਆਚਾਰ ਨੂੰ ਬਚਾਉਣ ਲਈ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਆਪਣੇ ਵਿਰਸੇ ਨਾਲੋਂ ਟੁੱਟ ਕੇ ਕੋਈ ਵੀ ਕੌਮ ਵਿਕਾਸ ਨਹੀਂ ਕਰ ਸਕਦੀ ਇਸ ਲਈ ਇਹ ਜਰੂਰੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਈਏ। ਇਸ ਮੌਕੇ ਐਸ.ਡੀ.ਐਮ. ਸ਼੍ਰੀਮਤੀ ਇਸ਼ਮਤ ਵਿਜੈ ਸਿੰਘ ਨੇ ਕਿਹਾ ਕਿ ਸਾਡਾ ਇਹ ਮੁਢਲਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਈਏ ਤਾਂ ਜੋ ਸਾਡੇ ਬੱਚੇ ਆਪਣੇ ਅਮੀਰ ਵਿਰਸੇ ਨੂੰ ਹੋਰ ਵੀ ਅੱਗੇ ਲੈ ਕੇ ਜਾਣ। ਏ.ਡੀ.ਸੀ. ਧਾਲੀਵਾਲ ਤੇ ਐਸ.ਡੀ.ਐਮ. ਇਸ਼ਮਤ ਵਿਜੈ ਸਿੰਘ ਨੇ ਸਕੂਲ ਵਿਖੇ ਲਗਾਈ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਅਜੌਕੇ ਸਮੇਂ ਲਈ ਬਹੁਤ ਜਰੂਰੀ ਹਨ। ਵਰਨਣਯੋਗ ਹੈ ਕਿ ਇਸ ਪ੍ਰਦਰਸ਼ਨੀ ਦੀ ਇੱਕਤਰਤਾ ਅਧਿਆਪਕਾਂ ਰੁਪਿੰਦਰ ਕੌਰ ਵੱਲੋਂ ਕੀਤੀ ਗਈ ਇਸ ਪ੍ਰਦਰਸ਼ਨੀ ਵਿੱਚ ਮੁੱਖ ਅਧਿਆਪਕਾਂ ਹਰਜੀਤ ਕੌਰ ਤੇ ਮਨਦੀਪ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਕੂਲ ਵੱਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬੀ.ਡੀ.ਪੀ.ਉ ਸਰਹਿੰਦ ਦੀਪ ਸਿਖਾ, ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ, ਸ੍ਰੀਮਤੀ ਬਲਬੀਰ ਕੌਰ ਬੀ.ਪੀ.ਈ.ਉ ਜਖਵਾਲੀ,ਮਹਿੰਦਰ ਸਿੰਘ,ਐਡਵੋਕੇਟ ਰਵਿੰਦਰ ਸਿੰਘ ਸਾਹਪੁਰ, ਉੱਘੇ ਨਾਟਕਕਾਰ ਤੇ ਕਲਾਕਾਰ ਨਿਰਭੈ ਸਿੰਘ ਧਾਲੀਵਾਲ,ਡਾ.ਕੁਲਦੀਪ ਸਿੰਘ,ਗੁਰਮੇਲ ਸਿੰਘ ਪ੍ਰਧਾਨ,ਸ਼ਸੀ ਭੂਸਣ ਗੌੜ,ਹਰਜੀਤ ਸਿੰਘ ਸੀ.ਐਚ.ਟੀ,ਤੀਰਥ ਸਿੰਘ ਕਪੂਰਗੜ੍ਹ ਸਮਾਜ ਸੇਵਕ,ਅਮਰਿੰਦਰ ਸਿੰਘ,ਅਮ੍ਰਿਤਪਾਲ ਸਿੰਘ,ਗਗਨਦੀਪ ਸਿੰਘ,ਜਗਤਾਰ ਸਿੰਘ ਮਨੈਲਾ,ਜਸਪ੍ਰੀਤ ਸਿੰਘ,ਬੇਅੰਤ ਸਿੰਘ ਚਮਕੌਰ ਸਿੰਘ ਟਿੱਬੀ,ਰਜੇਸ਼ ਕੁਮਾਰ,ਇੰਦਰਜੀਤ ਸਿੰਘ, ਹਰਭਜਨ ਸਿੰਘ ਜੱਲੋਵਾਲ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਚਣੋਂ ਦੇ ਵਿਦਿਆਰਥੀ ਤੇ ਸਮੂਹ ਨਗਰ ਨਿਵਾਸੀ ਵੀ ਇਸ ਪ੍ਰਦਰਸ਼ਨੀ ਵਿੱਚ ਸ਼ਾਮਿਲ ਹੋਏ।