
- ਸਮਾਜ ਸੇਵੀ ਸੰਸਥਾ ਨੂੰ ਨਵੇਂ ਦੋ ਟਰੈਕਟਰ ਅਤੇ ਦੋ ਟਰਾਲੀਆਂ ਦਿੱਤੀਆਂ
- ਸੰਸਥਾ ਨਿਸ਼ਚੈ ਫਾਊਂਡੇਸ਼ਨ ਵੱਲੋਂ ਸਫਾਈ ਅਭਿਆਨ ਸ਼ੁਰੂ
ਸ੍ਰੀ ਮੁਕਤਸਰ ਸਾਹਿਬ, 5 ਮਾਰਚ 2025 : ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਪਣੀ ਤਿੰਨ ਸਾਲ ਦੀ ਤਨਖਾਹ ਇੱਕ ਸਮਾਜ ਸੇਵੀ ਸੰਸਥਾ ਰਾਹੀ ਸ਼ਹਿਰ ਦੇ ਸੇਵਾ ਕਾਰਜਾਂ ਦੇ ਲੇਖੇ ਲਾਈ ਹੈ। ਉਹਨਾਂ ਆਪਣੀ ਤਨਖਾਹ ਚੋਂ ਨਵੇਂ ਦੋ ਟਰੈਕਟਰ ਦੋ ਟਰਾਲੀਆਂ ਨਿਸ਼ਚੈ ਫਾਊਂਡੇਸ਼ਨ ਨੂੰ ਲੈ ਕੇ ਦਿੱਤੀਆਂ ਅਤੇ ਇਸ ਸੰਸਥਾ ਵੱਲੋਂ ਵੱਡੇ ਪੱਧਰ ’ਤੇ ਸ਼ਹਿਰ ਵਿਚੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਆਪਣੀ ਤਿੰਨ ਸਾਲ ਦੀ ਤਨਖਾਹ ਸ਼ਹਿਰ ਦੇ ਸੇਵਾ ਕਾਰਜਾਂ ਹਿੱਤ ਦਾਨ ਕੀਤੀ। ਵਿਧਾਇਕ ਨੇ ਸ਼ਹਿਰ ਵਿੱਚੋਂ ਸਫਾਈ ਅਭਿਆਨ ਚਲਾ ਰਹੀ ਸੰਸਥਾ ਨਿਸ਼ਚੈ ਫਾਊਂਡੇਸ਼ਨ ਨੂੰ ਦੋ ਨਵੇਂ ਟਰੈਕਟਰ ਅਤੇ ਦੋ ਟਰਾਲੀਆਂ ਲੈ ਕੇ ਦਿੱਤੀਆਂ।ਇਸ ਤੋਂ ਇਲਾਵਾ ਉਹਨਾਂ ਨੇ ਸੰਸਥਾ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੇਵਾ ਵਜੋਂ ਵੀ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਵੱਲੋਂ ਵੱਡੇ ਪੱਧਰ ਤੇ ਸ਼ਹਿਰ ਵਿਚੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ। ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਪੂਰੇ 10 ਦਿਨ ਲਗਾਤਾਰ 30 ਸਫਾਈ ਸੇਵਕ, ਟਰੈਕਟਰਾਂ ਦੇ ਤੇਲ ਖਰਚਾ ਤੇ ਹੋਰ ਖਰਚਾ ਆਪਣੀ ਤਨਖਾਹ ਵਿਚੋਂ ਕੀਤਾ ਜਾਵੇਗਾ ਇਸ ਤੋਂ ਬਾਅਦ ਸੰਸਥਾਂ ਆਪਣੇ ਪੱਧਰ ਤੇ ਇਹ ਕਾਰਜ ਜਾਰੀ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਉਹ ਜਦ ਵਿਧਾਇਕ ਬਣੇ ਸਨ ਤਾਂ ਉਹਨਾਂ ਤਦ ਹੀ ਇਹ ਸੋਚਿਆ ਸੀ ਕਿ ਉਹ ਆਪਣੀ ਤਨਖਾਹ ਸੇਵਾ ਕਾਰਜਾਂ ਤੇ ਲਾਉਣਗੇ ਅਤੇ ਬੀਤੇ ਦਿਨੀਂ ਵਿਚਾਰ ਉਪਰੰਤ ਉਨ੍ਹਾਂ ਇਹ ਸੇਵਾ ਕਾਰਜ ਕੀਤਾ ਹੈ। ਇਸ ਸਫਾਈ ਅਭਿਆਨ ਉਪਰੰਤ ਇਹ ਟਰੈਕਟਰ ਟਰਾਲੀਆਂ ਇਸ ਸੰਸਥਾ ਦੇ ਦਫਤਰ ਵਿਚ ਹੋਣਗੇ ਅਤੇ ਕੋਈ ਵੀ ਸ਼ਹਿਰ ਵਾਸੀ ਇਹ ਟਰੈਕਟਰ ਟਰਾਲੀਆਂ ਸਾਂਝੇ ਕੰਮ ਲਈ ਲਿਜਾ ਸਕਦਾ ਹੈ। ਉਹਨਾਂ ਕਿਹਾ ਕਿ ਸ਼ਹਿਰ ਸਫਾਈ ਪੱਖੋਂ ਵਧੀਆ ਹੋਵੇ ਉਹ ਇਸ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ ਘਰਾਂ ਦਾ ਕੂੜਾ ਕਰਕਟ ਗਲੀਆਂ ਜਾਂ ਸੜਕਾਂ ’ਤੇ ਸੁੱਟਣ ਦੀ ਬਜਾਏ ਆਪਣੇ ਘਰਾਂ ਦੇ ਡਸਟਬੀਨਾਂ ਵਿੱਚ ਰੱਖਣ ਅਤੇ ਕੂੜਾ ਕਰਕਟ ਇਕੱਠਾ ਕਰਨ ਆਏ ਕੁਲੈਕਸ਼ਨ ਕਰਮਚਾਰੀ ਦੇ ਹਵਾਲੇ ਕਰਨ। ਇਸ ਮੌਕੇ ਨਿਸ਼ਚੈ ਫਾਊਂਡੇਸ਼ਨ ਦੇ ਪ੍ਰਧਾਨ ਉਪਕਾਰ ਸਿੰਘ, ਸੈਕਟਰੀ ਗੁਰਮੀਤ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਇੰਦਰਜੀਤ ਸਿੰਘ ਬਰਾੜ ਜਵਾਹਰੇਵਾਲਾ, ਕੌਂਸਲਰ ਹਰਦੀਪ ਸਿੰਘ ਕਾਲਾ, ਕੌਂਸਲਰ ਮਹਾਸ਼ਾ ਅਮਨਦੀਪ ਸਿੰਘ, ਮਾਸਟਰ ਮਨਜੀਤ ਸਿੰਘ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੰਬਰਦਾਰ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਅਜਵਿੰਦਰ ਸਿੰਘ ਰਾਜੂ ਪੂਣੀਆਂ, ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ, ਸੀਨੀਅਰ ਆਗੂ ਜਤਿੰਦਰ ਮਹੰਤ, ਅਮਨਜੀਤ ਸਿੰਘ ਮੈਂਬਰ ਦਿਹਾਤੀ, ਜੈ ਚੰਦ ਭੰਡਾਰੀ, ਜਗਦੀਪ ਢਿੱਲੋਂ, ਜਗਜੀਤ ਸਿੰਘ, ਕੁਲਵਿੰਦਰ ਸਿੰਘ ਕੰਡਾ, ਬੀ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ, ਕੁਲਵੰਤ ਸਿੰਘ ਕਾਲਾ, ਕੱਚਾ ਆੜਤੀਆ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸੁਮਿਤ ਗਰਗ, ਸ਼ਮਿੰਦਰ ਸਿੰਘ ਟਿੱਲੂ, ਡਾ ਕਾਲਾ ਗੋਨਿਆਣਾ, ਸਾਹਿਲ ਕੁੱਬਾ ਯੂਥ ਆਗੂ, ਰਿੰਕੂ ਬਾਂਸਲ, ਰਾਜੀਵ ਕਾਕਾ ਗਾਂਧੀ, ਦੀਪਕ ਗਿਰਧਰ, ਅਸ਼ੋਕ ਨਰੂਲਾ, ਵਿੱਕੀ ਗੂੰਬਰ, ਜ਼ਸਨੂਰ ਬਰਾੜ ਆਦਿ ਫਾਊਂਡੇਸ਼ਨ ਦੇ ਅਹੁਦੇਦਾਰ ਹਾਜ਼ਰ ਸਨ।