ਮਹਿਸਨਾ ਲੋਕ ਸਭਾ ਦੇ ਅੰਤਰਗਤ ਆਉਂਦੀ ਵਿਸ ਨਗਰ ਵਿਧਾਨਸਭਾ ਚੋਣ ਪ੍ਰਚਾਰ 'ਚ ਜੁਟੀ ਵਿਧਾਇਕਾ ਛੀਨਾ

ਲੁਧਿਆਣਾ : ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਅਦ ਪੰਜਾਬ 'ਚ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਹੈ, ਉਸੇ ਸਿਲਸਿਲੇ ਤਹਿਤ ਹੁਣ ਗੁਜਰਾਤ 'ਚ ਚੱਲ ਰਹੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਪੂਰੀ ਤਿਆਰੀ ਨਾਲ ਲੱਗੀ ਹੈ , ਜਿਸਦੇ ਤਹਿਤ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵਿਸਨਗਰ ਲੋਕ ਸਭਾ ਮੇਹਸਾਣਾ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਜਿਕਰਯੋਗ ਹੈ ਕਿ ਵਿਧਾਇਕ ਛੀਨਾ ਆਪਣੇ ਸਾਥੀਆਂ ਹਰਜੀਤ ਸਿੰਘ ਪਰਵਾਨਾ, ਬੀਰ ਸੁਖਪਾਲ ਸਿੰਘ, ਧਰਮਿੰਦਰ ਸਿੰਘ, ਨੂਰ ਮੁਹੰਮਦ, ਜਗਦੇਵ ਧੁੰਨਾ, ਆਰਜ਼ੂ, ਬਿਨੋਦ ਕੁਮਾਰ, ਸ. ਪ੍ਰਵੀਨ ਕੁਮਾਰ ਦੇ ਨਾਲ 'ਆਪ' ਲਈ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਉੱਥੇ ਵੀ ਜਿੱਤ ਲਈ ਕਾਫੀ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਹਨ।  ਚੋਣਾਂ ਦੇ ਮੁੱਦੇ 'ਤੇ ਬੋਲਦਿਆਂ ਵਿਧਾਇਕ ਛੀਨਾ ਨੇ ਕਿਹਾ ਕਿ ਜਨਤਾ ਹੁਣ ਪੁਰਾਣੀਆਂ ਰਿਵਾਇਤੀ ਪਾਰਟੀਆਂ ਤੋਂ ਅੱਕ ਚੁੱਕੀ ਹੈ, ਇਸ ਲਈ ਜਿਸ ਤਰ੍ਹਾਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾ ਕੇ ਸਤਕਾਰਿਆ ਹੈ, ਉਸੇ ਤਰ੍ਹਾਂ ਗੁਜਰਾਤੀ ਵੀ 'ਆਪ' ਦੇ ਸਮਰਥਨ 'ਚ ਹਨ ਅਤੇ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ। ਪਾਰਟੀ ਨੇ ਮੈਨੂੰ ਇਸ ਵਿਧਾਨ ਸਭਾ ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਸ ਨੂੰ ਮੈਂ ਅਤੇ ਮੇਰੀ ਟੀਮ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ। ਇਸ ਮੌਕੇ ਸਰਦਾਰ ਬੀਰ ਸੁਖਪਾਲ ਅਤੇ ਹਰਜੀਤ ਪਰਵਾਨਾ ਨੇ ਕਿਹਾ ਕਿ ਇੱਕ ਔਰਤ ਹੋਣ ਦੇ ਬਾਵਜੂਦ ਵੀ ਮੈਡਮ ਦਿਨ-ਰਾਤ ਦੀ ਪਰਵਾਹ ਕੀਤੇ ਬਿਨਾਂ ਮਿੱਟੀ ਨਾਲ ਮਿੱਟੀ ਹੋਕੇ ਜ਼ਮੀਨੀ ਪੱਧਰ 'ਤੇ ਮਿਹਨਤ ਕਰਦੇ ਹਨ, ਉਹਨਾਂ ਦੀ ਮਿਹਨਤ ਦੇਖ ਕੇ ਸਾਨੂੰ ਯਕੀਨ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਮਿਹਨਤ ਦਾ ਫਲ ਜ਼ਰੂਰ ਦਵੇਗਾ ਅਤੇ ਅਸੀਂ ਇਹ ਸੀਟ ਜਿੱਤ ਕੇ ਆਪਣੇ ਰਾਸ਼ਟਰੀ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਝੋਲੀ ਪਾਵਾਂਗੇ।
----------