ਜੀ.ਐਚ.ਜੀ ਪਬਲਿਕ ਸਕੂਲ ਸਿਧਵਾਂ ਖੁਰਦ ਦੇ ਹੋਣਹਾਰ ਵਿਦਿਆਰਥੀ  ਮਾਧਵਨ ਸੂਦ ਨੇ  ਇੰਸਪਾਇਰ ਐਵਾਰਡ 2022-2023 ਜਿੱਤਿਆ

ਜਗਰਾਉ 20 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਅਜੋਕੇ ਸਮੇਂ ਵਿੱਚ ਜਿਥੇ ਪੜ੍ਹਾਈ ਦਾ ਵਿਦਿਆਰਥੀ ਜੀਵਨ ਵਿਚ ਅਹਿਮ ਯੋਗਦਾਨ ਹੈ, ਉਥੇ ਨਾਲ ਹੀ  ਵਿੱਦਿਆ ਨਾਲ ਸੰਬੰਧਿਤ ਦੂਸਰੀਆਂ ਰੌਚਕ ਕਿਰਿਆਵਾਂ ਵੀ  ਵਿਦਿਆਰਥੀਆਂ ਦੇ ਜੀਵਨ ਦੀ ਘਾੜਤ ਕਰਨ ਵਿਚ ਆਪਣਾ ਅਹਿਮ ਯੋਗਦਾਨ ਅਦਾ ਕਰਦੀਆਂ ਹਨ ।ਇਨਸਪiਾੲਰ (‘ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ') ਸਕੀਮ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇਨਸਪਾਇਰ ਅਵਾਰਡਸ - ਮਾਨਕ (ਮਿਲੀਅਨ ਮਾਈਂਡਸ ਔਗਮੈਂਟਿੰਗ ਨੈਸ਼ਨਲ ਐਸਪੀਰੇਸ਼ਨ ਐਂਡ ਨੋਲੇਜ), ਡੀਐਸਟੀ ਦੁਆਰਾ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ - ਇੰਡੀਆ (ਐਨਆਈਐਫ), ਦੇ ਨਾਲ ਚਲਾਇਆ ਜਾ ਰਿਹਾ ਹੈ,ਇਸ ਦਾ ਮੁੱਖ ਉਦੇਸ਼ 6ਵੀਂ ਤੋਂ 10ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਿਗਅiਾਨਕ ਸੋਚ ਪ੍ਰਤੀ ਪ੍ਰੇਰਿਤ ਕਰਨਾ ਹੈ। ਜੀ.ਐਚ.ਜੀ.ਪਬਲਿਕ ਸਕੂਲ ਸਿੱਧਵਾਂ ਖੁਰਦ ਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਾਧਵਨ ਸੂਦ  10ਵੀਂ ਜਮਾਤ ਦੇ ਵਿਦਿਆਰਥੀ ਨੂੰ 10000 ਰੁਪਏ ਦੀ ਰਾਸ਼ੀ ਨਾਲ ਇੰਸਪਾਇਰ ਅਵਾਰਡ ਲਈ ਚੁਣਿਆ ਗਿਆ ਹੈ। ਇਹ ਵਿਦਆਰਥੀ ਸਾਲ 2022-23 ਲਈ ਜ਼ਿਲ੍ਹਾ ਸਿੱਖਿਆ ਅਥਾਰਟੀ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਤਿਆਰੀ ਕਰ ਰਿਹਾ ਹੈ। ਪ੍ਰੋਜੈਕਟ ਦਾ ਵਿਚਾਰ ਦੋ ਪਹੀਆ ਵਾਹਨ ਲਈ ਅਡਜੱਸਟੇਬਲ ਬੈਕ ਸੀਟ ਸਪੋਰਟ ਸੀ।  ਇਸ ਸਬੰਧ ਵਿੱਚ ਪ੍ਰਿੰਸੀਪਲ ਸ੍ਰੀ ਪਵਨ ਸੂਦ ਨੇ ਜੇਤੂ ਵਿਦਆਰਥੀ  ਨੂੰ ਵਧਾਈ ਦਿੱਤੀ। ਇਸ ਸਕੀਮ ਦਾ ਉਦੇਸ਼ ਸਕੂਲੀ ਬੱਚਿਆਂ ਵਿੱਚ ਰਚਨਾਤਮਕਤਾ ਅਤੇ ਨਵੀਨਤਾਕਾਰੀ ਸੋਚ ਪੈਦਾ ਕਰਨਾ ਹੈ। ਇਸ ਤਰ੍ਹਾਂ ਵਿਦਿਆਰਥੀਆਂ ਨੂੰ  ਸਰਵਪੱਖੀ ਵਿਕਾਸ ਕਰਨ ਵਿਚ ਵਿਸ਼ੇਸ਼ ਯੋਗਦਾਨ ਮਿਲੇਗਾ ।