ਸਰਕਾਰੀ ਮਿਡਲ ਸਕੂਲ ਅਲੂਣਾ  ਤੋਲਾ ਵਿਚ ਸਾਖਰਤਾ ਹਫਤਾ ਮਨਾਇਆ ਗਿਆ 

ਅਲੂਣਾ ਤੋਲਾ, 13 ਸਤੰਬਰ 2024 : ਅੰਤਰਰਾਸ਼ਟਰੀ ਸਾਖਰਤਾ ਦਿਵਸ ਜੋ  ਕਿ ਮਿਤੀ 8 ਸਤੰਬਰ ਨੂੰ ਹੁੰਦਾ ਹੈ, ਮਨਾਉਣ ਲਈ ਮਿਤੀ 1 ਸਤੰਬਰ ਤੋਂ 8 ਸਤੰਬਰ 2024 ਤੱਕ ਸਕੂਲ ਵਿਚ ਸਾਖਰਤਾ ਹਫਤਾ ਮਨਾਇਆ ਗਿਆ। ਇਸ ਸਬੰਧੀ ਵਿਭਾਗੀ  ਦਿਸ਼ਾ ਨਿਰਦੇਸ਼ਾਂ ਅਨੁਸਾਰ ਗਤੀਵਿਧੀਆਂ ਕਰਵਾਈਆਂ ਗਈਆਂ। ਸਕੂਲ ਸਟਾਫ਼ ਵਲੋ  ਸਾਖਰਤਾ ਸਬੰਧੀ  ਬੱਚਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸਾਖਰਤਾ ਸਬੰਧੀ ਰੈਲੀ ਕੱਢੀ ਗਈ। ਪੋਸਟਰ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਤੇ ਮੁੱਖ ਅਧਿਆਪਕ ਸ੍ਰ ਮਨਵੀਰ ਸਿੰਘ ਬੈਨੀਪਾਲ, ਸ੍ਰ ਮਨਪ੍ਰੀਤ ਸਿੰਘ ਚੀਮਾਂ, ਸ੍ਰੀਮਤੀ ਨੀਤੂ ਵਰਮਾ, ਸ੍ਰੀਮਤੀ ਨਿਧੀ  ਨਰੂਲਾ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।