ਲਾਇਨਜ ਕਲੱਬ ਰਾਏਕੋਟ ਵੱਲੋਂ ਬਿਰਧ ਆਸ਼ਰਮ ਨੂੰ ਰਾਸ਼ਨ ਦਿੱਤਾ ਗਿਆ।

ਰਾਏਕੋਟ (ਚਰਨਜੀਤ ਸਿੰਘ ਬੱਬੂ) : ਅੱਜ ਗਾਂਧੀ ਜੈਅੰਤੀ ਤੇ ਲਾਇਨਜ ਕਲੱਬ ਰਾਏਕੋਟ ਵੱਲੋਂ ਅੱਜ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ, ਸੈਕਟਰੀ ਬਿਕਰਮਜੀਤ ਬਾਂਸਲ ਨੇ ਕਿਹਾ ਕਿ ਦੇਸ਼ ’ਚ ਹਰ ਸਾਲ 2 ਅਕਤੂਬਰ ‘ਗਾਂਧੀ ਜਯੰਤੀ’ ਦੇ ਰੂਪ ’ਚ ਮਨਾਇਆ ਜਾਂਦਾ ਹੈ। ਗਾਂਧੀ ਜੀ ਦੇ ਵਿਚਾਰਾਂ ਤੋਂ ਸਿਰਫ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਲੱਖਾਂ ਲੋਕ ਪ੍ਰਭਾਵਿਤ ਹਨ, ਮਹਾਤਮਾ ਗਾਂਧੀ ਨੇ ਅਹਿੰਸਾ ਦੇ ਰਾਹ ’ਤੇ ਚੱਲਦੇ ਹੋਏ ਦੇਸ਼ ਦੀ ਆਜ਼ਾਦੀ ’ਚ ਅਹਿਮ ਭੂਮਿਕਾ ਨਿਭਾਈ। ਪ੍ਰਧਾਨ ਗੁਪਤਾ ਨੇ ਕਲੱਬ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਜਿੱਥੇ ਖੂਨਦਾਨ ਕੈਂਪ, ਅੱਖਾਂ ਅਤੇ ਜਨਰਲ ਬਿਮਾਰੀਆਂ ਸਬੰਧੀ ਮੁਫ਼ਤ ਕੈੰਪ ਲਗਵਾਏ ਜਾਂਦੇ ਹਨ, ਉੱਥੇ ਲੋੜਵੰਦ ਲੋਕਾਂ ਨੂੰ ਰਾਸ਼ਨ, ਕੱਪੜੇ ਦੇਣਾ, ਬੂਟੇ ਲਗਾਉਣੇ ਆਦਿ ਸਮਾਜ ਭਲਾਈ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕਲੱਬ ਵਲੋਂ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਲਈ ਰਾਸ਼ਨ ਦਿੱਤਾ ਗਿਆ ਹੈ। ਇਸ ਮੌਕੇ ਆਸ਼ਰਮ ਦੀ ਸੰਚਾਲਿਕਾ ਰਵੀ ਦੇਵਗਨ ਵੱਲੋਂ ਲਾਇਨਜ ਕਲੱਬ ਰਾਏਕੋਟ ਦੀ ਸਮੁੱਚੀ ਟੀਮ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਸੀਅਰ ਦਿਨੇਸ਼ ਜੈਨ, ਪੀਆਰਓ ਕੇਕੇ ਸ਼ਰਮਾ, ਸੁਭਾਸ਼ ਪਾਸੀ, ਗੁਲਸ਼ਨ ਮਿੱਤਲ, ਕੇਵਲ ਕੁਮਾਰ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।