ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ  : ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ

ਸ੍ਰੀ ਮੁਕਤਸਰ ਸਾਹਿਬ 7 ਮਾਰਚ 2025 : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਰਾਜ ਕੁਮਾਰ, ਜਿਲਾ ਅਤੇ ਸ਼ੈਸਨਜ਼ ਜੱਜ –ਸਹਿਤ—ਚੇਅਰਮੈਨ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਡਾ. ਗਗਨਦੀਪ ਕੌਰ, ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਗੁਰੂ ਨਾਨਕ ਕਾਲਜ  ਅਤੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿਖੇ ਆਯੋਜਨ ਕੀਤੇ ਗਏ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਪ੍ਰੋਗਰਾਮ ਵਿੱਚ ਭਾਗ ਲਿਆ,  ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਵੀ ਹਾਜ਼ਰ ਰਹੇ। ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਵਿੱਦਿਆ ਇਕ ਚਾਨਣ ਹੈ ਤੇ ਜੇਹਾਲ ਹਨੇਰਾ,  ਹਨੇਰੇ ਵਿਚ ਕੋਈ ਵੀ ਉੱਨਤੀ ਨਹੀਂ ਕਰ ਸਕਦਾ ਭਾਵੇਂ ਉਹ ਇਸਤਰੀ ਹੈ ਜਾਂ  ਮਰਦ। ਸਾਡੇ ਦੇਸ਼ ਵਿਚ ਵਿੱਦਿਆ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ , ਪਰ ਇਸਤਰੀ ਵਿੱਦਿਆ ਵੱਲ ਕੋਈ ਉਚੇਚੇ ਯਤਨ ਨਹੀਂ ਕੀਤੇ ਗਏ। ਇਹੋ ਕਾਰਨ ਹੈ ਕਿ ਸਾਡਾ ਦੇਸ਼ ਉੱਨਤੀ ਦੀ ਦੌੜ ਵਿਚ ਕਾਫ਼ੀ ਪਿੱਛੇ ਰਹਿ ਗਿਆ ਹੈ । ਨਾਰੀ ਜਾਤੀ ਸਮਾਜ ਦਾ ਅੱਧਾ ਭਾਗ ਹੈ । ਜੇ ਅੱਧੀ ਵਸੋਂ ਅਨਪੜ ਹੀ ਰਹਿ ਗਈ ਤਾਂ ਦੇਸ਼ ਉੱਨਤੀ ਦੀਆਂ ਸਿੱਖਰਾਂ ਨੂੰ ਛੂਹ ਹੀ, ਕਿਵੇਂ ਸਕਦਾ ਹੈ ? ਜੇ ਅਸੀ ਇਕ ਪੁਰਸ਼ ਨੂੰ ਸਿੱਖਿਅਤ ਕਰਦੇ ਹਾਂ ਤਾ ਇਕ ਪੁਰਸ਼ ਹੀ ਸਿੱਖਿਅਤ ਹੁੰਦਾ ਹੈ ਪਰ ਜੇ ਇਕ ਨਾਰੀ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਪੂਰਾ ਪਰਿਵਾਰ ਸਿੱਖਿਅਤ ਹੁੰਦਾ ਹੈ । ਨਾਰੀ ਇਸ ਪ੍ਰੇਰਨਾ ਦਾ ਸਾਧਨ ਹੈ, ਜੋ ਭੈਣ ਬਣ ਕੇ ਵੀਰ ਨੂੰ, ਪਤਨੀ ਬਣ ਕੇ ਪਤੀ ਨੂੰ, ਮਾਂ ਬਣ ਕੇ ਧੀਆਂ ਤੇ ਪੁੱਤਰਾਂ ਨੂੰ ਚੰਗੇ ਜਾਂ ਮੰਦੇ ਰਾਹ ਤੇ ਪਾਉਂਦੀ ਹੈ ।ਡਾ. ਗਗਨਦੀਪ ਕੌਰ  ਦੱਸਿਆ ਕਿ ਸਾਡੇ ਦੇਸ਼ ਵਿੱਚ ਔਰਤਾਂ ਦਾ ਸ਼ੁਰੂ ਤੋਂ ਹੀ ਬਹੁਤ ਸਨਮਾਨ ਕੀਤਾ ਜਾਂਦਾ ਰਿਹਾ ਹੈ ਜਿਸ ਦੀ ਉਦਾਹਰਣ ਸਾਡੇ ਸਮਾਜ ਵਿੱਚ ਆਮ ਦੇਖੀ ਜਾ ਸਕਦੀ ਹੈ ਜਿਵੇ ਕਿ ਮੰਦਰਾਂ ਵਿੱਚ ਹਰ ਭਗਵਾਨ ਦੇ ਨਾਲ ਦੇਵੀ ਦੀ ਮੂਰਤੀ ਹੁੰਦੀ ਹੈ। ਬਲਕਿ ਕਈ ਮੰਦਰ ਤਾਂ ਸਿਰਫ ਦੇਵੀਆਂ ਦੇ ਹੀ ਹੁੰਦੇ ਹਨ। ਇਸ ਤੋਂ ਇਲਾਵਾ ਕੋਈ ਵੀ ਹਵਨ ਜਾ ਪੂਜਾ ਪਾਠ ਦਾ ਕੰਮ ਪਤਨੀ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ। ਸਾਡੇ ਪੰਜਾਬ ਦੇ ਇਤਿਹਾਸ ਵਿੱਚ ਵੀ ਹਰ ਅੰਦੋਲਨ ਦੇ ਵਿੱਚ ਮਹਿਲਾਵਾਂ ਦਾ ਵੱਧ ਚੜ ਕਿ ਰੋਲ ਰਿਹਾ ਹੈ ਜਿਸ ਦੀ ਉਦਾਹਰਣ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧ ਵਿੱਚ ਸਾਥ ਛੱਡ ਕਿ ਗਏ ਸਿੰਘਾਂ  ਨੂੰ ਮਾਈ ਭਾਗੋ ਵੱਲੋਂ ਉਤਸਾਹਿਤ ਕਰਕੇ ਵਾਪਸ ਯੁੱਧ ਵਿੱਚ ਭੇਜਣਾ  ਅਤੇ ਖਿਦਰਾਨੇ ਦੀ ਢਾਬ ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਚਾਲੀ ਮੁਕਤਿਆਂ ਦਾ ਸ਼ਹੀਦ ਹੋਣਾ ਸ਼ਾਮਿਲ ਹੈ। ਸਕੱਤਰ ਵੱਲੋਂ ਦੱਸਿਆ ਗਿਆ ਕਿ ਅੱਜ ਦੀ ਤਰੀਕ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ। ਅੱਜ ਦੀ ਤਰੀਕ  ਵਿੱਚ ਮੁੰਡਾ ਪਾਉਣ ਦੇ ਲਾਲਚ ਵਿੱਚ ਭਰੂਣ ਹੱਤਿਆ ਨੂੰ ਔਰਤ ਹੀ (ਦਾਦੀ, ਨਾਨੀ, ਮਾਂ) ਵਧਾਵਾ ਦੇ ਰਹੀ ਹੈ। ਮਾਂ ਹੀ ਘਰ ਵਿੱਚ ਮੁੰਡੇ ਅਤੇ ਕੁੜੀ ਵਿੱਚ ਵਿਤਕਰਾ ਕਰਨਾ ਬਚਪਨ ਤੋਂ ਹੀ ਸ਼ੁਰੂ ਕਰ ਦਿੰਦੀ ਹੈ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।ਸਾਨੂੰ ਬਚਪਨ ਤੋਂ ਹੀ ਦੋਨਾਂ ਦੀ ਪਰਵਰਿਸ਼ ਇਕੋਂ ਜਿਹੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੜਕੀਆਂ ਦੇ ਅਧਿਕਾਰਾ ਬਾਰੇ ਜਾਗਰੂਕ ਕਰਵਿਆ। ਉਹਨਾਂ ਦੱਸਿਆ ਕਿ ਲੋਅਰ ਕੋਰਟ ਤੋਂ ਲੈ ਕਿ ਸੁਪਰੀਮ ਕੋਰਟ ਤੱਕ ਔਰਤਾਂ ਨੂੰ ਮੁਫਤ ਵਕੀਲ ਮਿਲਦੇ ਹਨ ਅਤੇ ਇਸ ਮੌਕੇ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਇਸ ਪ੍ਰੋਗਰਾਮ ਵਿੱਚ ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਡਾ. ਸਰਬਜੀਤ ਕੌਰ, ਡਾ. ਸਾਕਸੀ, ਲੀਗਲ ਲਿਟਰੇਸੀ ਇੰਜਾਰਜ, ਡਾ. ਗਗਨਦੀਪ ਕੌਰ, ਹੈੱਡ ਡਿਪਾਰਟਮੈਂਟ ਸ਼ਸੋਲੋਜੀ, ਮਿਸ ਰਾਜਵੀਰ ਕੌਰ, ਮਿਸ ਅਮਨਦੀਪ ਕੌਰ, ਲੀਗਲ ਲਿਟਰੇਸੀ ਮੈਂਬਰ ਅਤੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਸ੍ਰੀ ਮੁਨੀਸ਼ ਜਿੰਦਲ, ਪ੍ਰੋਫੈਸਰ ਮਿਸ ਬਲਜਿੰਦਰ ਕੌਰ ਅਤੇ ਡਾ. ਗੁਰਪ੍ਰੀਤ ਕੌਰ ਵੀ ਹਾਜ਼ਰ ਹੋਏ। ਉਹਨਾਂ ਦੱਸਿਆ ਕਿ 08 ਮਾਰਚ 2025 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੇਕਰ ਕਿਸੇ ਧਿਰ ਨੇ ਆਪਣੇ ਝਗੜੇ ਦਾ ਨਿਪਟਾਰਾ ਕਰਵਾਉਣਾ ਚਾਹੁੰਦਾ ਹੈ ਤਾਂ ਸਬੰਧਤ ਅਦਾਲਤ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦੱਸਿਆ ਜਾਵੇ। ਇਸ ਤੋਂ ਇਲਾਵਾ ਟੋਲ—ਫਰੀ ਨੰਬਰ 15100 ਤੇ ਵੀ ਕਾਲ ਕੀਤੀ ਜਾ ਸਕਦੀ ਹੈ।