ਰਾਏਕੋਟ, 05 ਜਨਵਰੀ (ਚਮਕੌਰ ਸਿੰਘ ਦਿਓਲ) : ਸੱਤਾਧਾਰੀ ਧਿਰ ਅਤੇ ਹਲਕਾ ਵਿਧਾਇਕ ਦੀਆਂ ਕਥਿਤ ਵਧੀਕੀਆਂ ਦੇ ਵਿਰੋਧ ’ਚ ਅੱਜ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਵਲੋਂ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਅਗਵਾਈ ਹੇਠ ਸਥਾਨਕ ਸਰਦਾਰ ਹਰੀ ਸਿੰਘ ਨਲਵਾ ਚੌਂਕ ਵਿੱਚ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਹਲਕਾ ਵਿਧਾਇਕ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਹੁਣ ਵੀ ਸਮਾਂ ਹੈ ਸੁਧਰ ਜਾਓ, ਨਹੀ ਤਾਂ ਲੋਕ ਤਹਾਨੂੰ ਸੁਧਾਰ ਦੇਣਗੇ। ਡਾ. ਅਮਰ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਵਿਧਾਇਕ ਜੀ ਤੁਸੀ ਝੂਠੇ ਪਰਚੇ ਕਰਵਾ ਕੇ ਚੰਗੀ ਪਿਰਤ ਨਹੀ ਪਾ ਰਹੇ ਹੋ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਕਾਬਲਾ ਕਰਨਾ ਹੈ ਤਾਂ ਹਲਕੇ ਦਾ ਵਿਕਾਸ ਕਰਕੇ ਦਿਖਾਓ। ਉਨ੍ਹਾਂ ਬੀਤੇ ਦਿਨੀ ਰਾਏਕੋਟ ਪੁਲਿਸ ਵਲੋਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਅਤੇ ਸਾਬਕਾ ਖਜ਼ਨਚੀ ਜਗਪ੍ਰੀਤ ਸਿੰਘ ਬੁੱਟਰ ਖਿਲਾਫ਼ ਕੀਤੇ ਗਏ ਧੋਖਾਧੜੀ ਦੇ ਮੁਕੱਦਮੇ ਦੀ ਨਿਖੇਧੀ ਕਰਦਿਆਂ ਪੁਲਿਸ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਉਹ ਸੱਤਾਧਾਰੀ ਧਿਰ ਦੇ ਇਸ਼ਾਰੇ ’ਤੇ ਕਾਂਗਰਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਾਜ ਆਉਣ। ਇਸ ਮੌਕ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਵਲੋਂ ਆਪਣੀਆਂ ਨਾਕਾਮੀਆਂ ਛਪਾਉਣ ਲਈ ਹਲਕੇ ਦੇ ਸਰਪੰਚਾਂ-ਪੰਚਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਝੂਠੇ ਮੁਕੱਦਮਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਅਤੇ ਕਾਂਗਰਸੀ ਸਰਪੰਚਾਂ ਨੂੰ ਝੂਠੇ ਮਾਮਲਿਆਂ ਵਿੱਚ ਮੁੱਅਤਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪ੍ਰਸ਼ਾਸਨ ਵੀ ਸੱਤਾਧਾਰੀ ਧਿਰ ਦਾ ਪੂਰਾ ਸਹਿਯੋਗ ਦੇ ਰਿਹਾ ਹੈ। ਕਾਂਗਰਸ ਪਾਰਟੀ ਸੱਤਾਧਾਰੀ ਧਿਰ ਦੀਆਂ ਇੰਨ੍ਹਾਂ ਵਧੀਕੀਆਂ ਨੂੰ ਬਰਦਾਸ਼ਤ ਨਹੀ ਕਰੇਗੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਨੇ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਜਾਣਬੁੱਝ ਕੇ ਸਿਆਸੀ ਕਿੜ੍ਹ ਕੱਢਣ ਲਈ ਮੇਰੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ, ਜਦਕਿ ਜਿਸ ਸਮੇਂ ਦਾ ਸ਼ਿਕਾਇਤ ਵਿੱਚ ਜ਼ਿਕਰ ਕੀਤਾ ਗਿਆ ਹੈ, ਉਹ ਮੇਰੇ ਕਾਰਜਕਾਲ ਵਿੱਚ ਨਹੀ ਆਉਂਦਾ ਹੈ। ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਲਾਕ ਪ੍ਰਧਾਨ ਜਗਦੀਪ ਸਿੰਘ ਬਿੱਟੂ, ਪ੍ਰਭਦੀਪ ਸਿੰਘ ਨਾਰੰਗਵਾਲ, ਜ਼ਿਲ੍ਹਾ ਪ੍ਰੀਣਦ ਮੈਂਬਰ ਕਮਲਜੀਤ ਕੌਰ ਹਿੱਸੋਵਾਲ, ਰਫ਼ਤਾਰ ਸਿੰਘ ਬੋਪਾਰਾਏ, ਸੂਬੇਦਾਰ ਪਾਲ ਸਿੰਘ ਨੰਬਰਦਾਰ, ਆਦਿ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਚੇਅਰਮੈਨ ਕਿਰਪਾਲ ਸਿੰਘ ਨੱਥੋਵਾਲ, ਕੌਂਸਲਰ ਸੁਖਵਿੰਦਰ ਸਿੰਘ ਗਰੇਵਾਲ, ਕੌਂਸਲਰ ਇਮਰਾਨ ਖਾਨ, ਗਿਆਨੀ ਗੁਰਦਿਆਲ ਸਿੰਘ, ਸੁਖਵੀਰ ਸਿੰਘ ਰਾਏ, ਸੁਮਨਦੀਪ ਸਿੰਘ ਦੀਪਾ, ਜੋਗਿੰਦਰਪਾਲ ਜੱਗੀ ਮੱਕੜ, ਪ੍ਰਭਦੀਪ ਸਿੰਘ ਨਾਰੰਗਵਾਲ, ਦਲੀਪ ਸਿੰਘ ਛਿੱਬੜ, ਸੁਖਭਿੰਦਰ ਸਿੰਘ ਝੋਰੜਾਂ, ਨੰਦੂ ਜੋਸ਼ੀ, ਕੁਲਦੀਪ ਜੈਨ, ਜਗਤਾਰ ਸਿੰਘ, ਨੀਲ ਕਮਲ ਸ਼ਰਮਾਂ, ਅਮਨਦੀਪ ਬੰਮਰਾਂ, ਸਰਪੰਚ ਮੇਜਰ ਸਿੰਘ ਧੂਰਕੋਟ, ਹਰਪ੍ਰੀਤ ਸਿੰਘ ਬੋਪਾਰਾਏ, ਜਗਦੇਵ ਸਿੰਘ ਰੂਪਾਪੱਤੀ, ਰਵਿੰਦਰ ਸਿੰਘ ਬੁਰਜ ਹਕੀਮਾਂ, ਦਰਸ਼ਨ ਸਿੰਘ ਮਾਨ ਸਰਪੰਚ, ਏਵੰਤ ਜੈਨ, ਜੀਤਾ ਔਲਖ, ਜੱਗਾ ਰਾਏਕੋਟ, ਤਾਰੀ ਪੂਨੀਆਂ, ਨਿਰੰਜਣ ਸਿੰਘ ਕਾਲਾ ਜ਼ਲਾਲਦੀਵਾਲ, ਪ੍ਰਦੀਪ ਗਰੇਵਾਲ, ਗੁਰਜੀਤ ਸਿੰਘ ਰਾਜੋਆਣਾ, ਬਲਵੀਰ ਸਿੰਗ ਨੱਥੋਵਾਲ, ਜਸਵੀਰ ਸਿੰਘ ਅੱਬੂਵਾਲ, ਕੇਵਲ ਸਿੰਘ ਜੌਹਲਾਂ, ਵਿਨੋਦ ਜੈਨ, ਲਖਵੀਰ ਸਿੰਘ ਸਰਪੰਚ ਲੋਹਟਬੱਦੀ, ਪੰਚ ਹਰਭਜਨ ਸਿੰਘ, ਨੰਬਰਦਾਰ ਰਾਜਵੰਤ ਸਿੰਘ, ਨੰਬਰਦਾਰ ਆਤਮਾ ਸਿੰਘ, ਸਰਪੰਚ ਭੁਪਿੰਦਰ ਕੌਰ, ਬੰਟੀ ਅੱਚਰਵਾਲ, ਜੱਗਾ ਬੱਸੀਆਂ ਪੰਚ, ਗੁਰਮਨਦੀਪ ਸਿੰਘ ਗੋਲਡੀ ਸਹਿਬਾਜਪੁਰਾ ਬਲਾਕ ਸੰਸਮਤੀ ਮੈਂਬਰ, ਅਮਰਜੀਤ ਸਿੰਘ ਨੂਰਪੁਰਾ, ਤੇਜਿੰਦਰ ਕੌਰ, ਉਪਜਿੰਦਰ ਕੌਰ, ਕੇ.ਕੇ. ਸ਼ਰਮਾਂ, ਕਮਪ੍ਰੀਤ ਨੱਥੋਵਾਲ, ਨਰੈਣ ਦੱਤ, ਹਾਕਮ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ, ਗਿੰਦਰ ਸਿੰਘ, ਸਤਨਾਮ ਸਿੰਘ ਪੱਚ, ਬਲਜੀਤ ਸਿੰਘ ਹਲਵਾਰਾ, ਜਗਪ੍ਰੀਤ ਸਿੰਘ ਬੁੱਟਰ, ਸੁਰਜੀਤ ਸਿੰਘ ਤੱਤਲਾ, ਮਾਸਟਰ ਬਲਦੇਵ ਸਿੰਘ, ਮਾ. ਬਹਾਦਰ ਸਿੰਘ, ਕੈਪਟਨ ਅਮਰ ਸਿੰਘ, ਸੂਬੇਦਾਰ ਗੁਰਨਾਮ ਸਿੰਘ, ਸੂਬੇਦਾਰ ਜਗਜੀਤ ਸਿੰਘ, ਮੁਖਤਿਆਰ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ ਆਦਿ ਵੀ ਮੌਜ਼ੂਦ ਸਨ।