ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਾਬਕਾ ਸਕੱਤਰ ਜਗਮੋਹਨ ਭਨੋਟ ਸੁਰਗਵਾਸ

ਰਾਏਕੋਟ : ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਾਬਕਾ ਸਕੱਤਰ ਜਗਮੋਹਨ ਭਨੋਟ ਜੋ ਆਪਣੇ ਕਰੀਬੀ ਦੇ ਘਰ ਰਾਏਕੋਟ ਵਿਖੇ ਆਏ ਹੋਏ ਸਨ, ਅੱਜ ਤੜਕਸਾਰ ਉਨ੍ਹਾਂ ਨੂੰ ਜਬਰਦਸਤ ਅਟੈਕ ਹੋਇਆ ਜਿਸ ਲਈ ਉਨ੍ਹਾਂ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ,ਜਿੱਥੇ ਉਨ੍ਹਾਂ ਦਾ ਸਵਰਗਵਾਸ ਹੋ ਗਿਆ, ਉਹ 68 ਸਾਲ ਦੇ ਸਨ। ਉਹ ਇੰਗਲੈਂਡ ਤੋਂ ਇਕ ਹਫਤੇ ਲਈ ਭਾਰਤ ਆਏ ਸਨ। ਉਹ ਭਾਰਤ ਦੇ ਗਹਿ ਮੰਤਰੀ, ਪੰਜਾਬ ਅਤੇ ਉਤਰ ਪਦੇਸ਼ ਦੇ ਰਾਜਪਾਲ ਸਾਹਿਬਾਨ, ਦਿੱਲੀ ਦੇ ਤਿੰਨ ਲੈਫ਼ਟੀਨੈਂਟ ਰਾਜਪਾਲ ਸਾਹਿਬਾਨ ਅਤੇ ਨਾਨ ਅਲਾਇੰਡ ਮੀਟ ਦੇ ਆਫੀਸਰ ਆਨ ਸ਼ਪੈਸ਼ਲ ਡਿਊਟੀ ਰਹੇ ਹਨ। ਏਸ਼ੀਅਨ ਗੇਮਜ਼ ਦੇ 1982 ਵਿੱਚ ਡਿਪਟੀ ਡਾਇਰੈਕਟਰ ਬਣਕੇ ਪੰਜਾਬ ਤੋਂ ਚਲੇ ਗਏ ਸਨ। 1976 ਵਿੱਚ ਉਹ ਲੋਕ ਸੰਪਰਕ ਵਿਭਾਗ ਵਿੱਚ ਸੂਚਨਾ ਅਧਿਕਾਰੀ ਚੁਣੇ ਗਏ ਸਨ। ਉਹ ਨੇਫਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ, ਫੀਫੋ ਦੇ ਐਡਵਾਈਜ਼ਰ ਅਤੇ ਡੀ.ਡੀ.ਏ ਦੇ ਸੰਯੁਕਤ ਡਾਇਰੈਕਟਰ ਰਹੇ ਹਨ। ਉਹ ਬਹੁਤ ਹੀ ਉਤਸ਼ਾਹੀ ਅਧਿਕਾਰੀ ਸਨ। ਉਨਾਂ ਦੇ ਸਵਰਗਵਾਸ ਹੋਣ 'ਤੇ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਤੇਜ ਪਕਾਸ਼ ਸਿੰਘ, ਤਰਲੋਚਨ ਸਿੰਘ ਸਾਬਕਾ ਐਮ.ਪੀ ਅਤੇ ਉਜਾਗਰ ਸਿੰਘ ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ ਨੇ ਗਹਿਰੇ ਦੁੱਖ ਦਾ ਅਫਸੋਸ ਪਗਟ ਕਰਦਿਆਂ ਕਿਹਾ ਹੈ ਕਿ ਉਹ ਇਕ ਬਿਹਤਰੀਨ ਕਰਮਯੋਗੀ ਸਨ, ਜਿਨਾਂ ਦੇ ਜਾਣ ਨਾਲ ਪੰਜਾਬ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ। ਉਨਾਂ ਦਾ ਅੰਤਮ ਸਸਕਾਰ ਐਤਵਾਰ 20 ਨਵੰਬਰ ਨੂੰ ਦਿੱਲੀ ਵਿਖੇ ਲੋਧੀ ਰੋਡ ਸ਼ਮਸ਼ਾਨ ਘਾਟ ਵਿੱਚ 2.00 ਵਜੇ ਕੀਤਾ ਜਾਵੇਗਾ।