ਸਾਬਕਾ ਐਮ. ਪੀ. ਮਹਿੰਦਰ ਸਿੰਘ ਕੇ.ਪੀ. ਦੀ ਗੱਡੀ ਨਾਲ ਹੋਇਆ ਹਾਦਸਾ

ਫਿਲੌਰ : ਸਾਬਕਾ ਐਮ. ਪੀ. ਮਹਿੰਦਰ ਸਿੰਘ ਕੇ.ਪੀ ਦੀ ਗੱਡੀ ਦਾ ਲੁਧਿਆਣਾ ਨੇੜੇ ਫਿਲੌਰ ਵਿਖੇ ਐਕਸੀਡੈਂਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਉਹ ਖੁਦ ਗੱਡੀ ਗੱਡੀ ਚਲਾ ਰਹੇ ਸਨ। ਮਹਿੰਦਰ ਸਿੰਘ ਕੇ.ਪੀ ਪਰਿਵਾਰ ਸਮੇਤ ਕਿਸੇ ਵਿਆਹ ਸਮਾਗਮ ’ਤੇ ਜਾ ਰਹੇ ਸਨ। ਐਕਸਲ ਟੁੱਟਣ ਕਾਰਨ ਗੱਡੀ ਦਾ ਟਾਇਰ ਫੱਟ ਗਿਆ। ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਅੱਗੇ ਜਾ ਰਹੇ ਟਰੈਕਟਰ-ਟਰਾਲੀ ਦੇ ਵਿੱਚ ਵੱਜੀ। ਘਟਨਾ ਦ ਅਪਤਾ ਲੱਗਣ 'ਤੇ ਮੌਕੇ ਤੇ ਥਾਣਾ ਫਿਲੌਰ ਦੇ ਮੁਲਾਜ਼ਮ ਤੇ ASI ਵਿਜੇ ਕੁਮਾਰ ਘਟਨਾ ਵਾਲੇ ਸਥਾਨ ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।