ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਈਟੀਟੀ ਅਧਿਆਪਕ ਯੂਨੀਅਨ ਨਾਲ ਕੀਤੀ ਮੀਟਿੰਗ

  • ਮੰਤਰੀ ਨੇ ਅਧਿਆਪਕਾਂ ਦੇ ਮਸਲੇ ਤੁਰੰਤ ਹੱਲ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਹੁਕਮ।

ਮੋਹਾਲੀ, 9 ਅਗਸਤ 2024 : ਪੰਜਾਬ ਦੇ ਅਧਿਆਪਕਾਂ ਦੀ ਸਿਰਮੌਰ ਜੰਥੇਬੰਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਅਹਿਮ ਮੀਟਿੰਗ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਅਧਿਆਪਕਾਂ ਦੇ ਹੱਕੀ ਮਸਲਿਆਂ ਨੂੰ ਪੂਰਾ ਕਰਨ ਲਈ ਗੰਭੀਰ ਹਨ। ਪੰਜਾਬ ਭਵਨ ਚੰਡੀਗੜ੍ਹ ਵਿਖੇ ਇਹ ਮੀਟਿੰਗ ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਮੌਜੂਦ ਸਨ। ਮੀਟਿੰਗ ਦੌਰਾਨ ਸੂਬਾ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਜ਼ਿਲ੍ਹਾ ਪ੍ਰੀਸ਼ਦ ਤੋਂ ਆਏ ਈਟੀਟੀ ਅਧਿਆਪਕਾਂ ਦੀ ਅਨਾਮਲੀ ਲਗਾਉਣ, ਅਨਾਮਲੀ ਦੇ ਬਕਾਏ ਦੇਣ, ਵਿਦੇਸ਼ ਛੁੱਟੀ ਜ਼ਿਲ੍ਹਾ ਪੱਧਰ ਤੇ ਕਰਨ, ਪੇਂਡੂ ਤੇ ਬਾਰਡਰ ਭੱਤਾ ਜਾਰੀ ਕਰਨ, ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ, ਏਸੀਪੀ ਸਕੀਮ ਦੀ ਬਹਾਲੀ, ਜ਼ਿਲ੍ਹਾ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਦੀ ਸੀਨੀਅਰ ਦਰੁੱਸਤ ਕਰਨ, ਗੈਰ ਵਿੱਦਿਅਕ ਕੰਮਾਂ ਤੋਂ ਛੋਟ, ਛੁੱਟੀਆਂ ਦੌਰਾਨ ਦਿੱਤੀਆਂ ਡਿਊਟੀਆਂ ਦੇ ਇਵਜ਼ ਕਮਾਈ ਛੁੱਟੀ ਦੀ ਐਂਟਰੀ ਕਰਨ, ਅਧਿਆਪਕਾਂ ਦੀਆਂ ਬਦਲੀਆਂ ਆਦਿ ਦੀਆਂ ਮੰਗਾਂ ਬਾਰੇ ਦੱਸਿਆ। ਜਿਸ ਤੇ ਤੁਰੰਤ ਐਕਸ਼ਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਅਧਿਕਾਰੀਆਂ ਨੂੰ ਤੁਰੰਤ ਪੱਤਰ ਜਾਰੀ ਕਰਨ ਦੇ ਹੁਕਮ ਦਿੱਤੇ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸਿੱਖਿਆ ਮੰਤਰੀ ਨਾਲ ਵੱਖ-ਵੱਖ ਜੰਥੇਬੰਦੀਆਂ ਦੀਆਂ ਹੋਈਆਂ ਮੀਟਿੰਗਾਂ ਵਿੱਚ ਜਸਵਿੰਦਰ ਸਿੰਘ ਸਿੱਧੂ ਜੋ ਕਿ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਗਮਾਡਾ ਦੇ ਅਹਿਮ ਅਹੁਦੇ ਤੇ ਤੈਨਾਤ ਹਨ, ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਪੰਜਾਬ ਸਰਕਾਰ ਨਾਲ ਹੋਈ ਇਸ ਉੱਚ ਪੱਧਰੀ ਮੀਟਿੰਗ ਦੌਰਾਨ ਜੰਥੇਬੰਦੀ ਦੇ ਸੂਬਾ ਆਗੂ ਰਛਪਾਲ ਸਿੰਘ ਵੜੈਚ, ਸੀਨੀ ਮੀਤ ਪ੍ਰਧਾਨ ਉਂਕਾਰ ਸਿੰਘ ਗੁਰਦਾਸਪੁਰ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਸੂਬਾ ਆਗੂਆਂ ਸ਼ਿਵਰਾਜ ਸਿੰਘ ਜਲੰਧਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਅਨੂਪ ਸ਼ਰਮਾਂ ਪਟਿਆਲਾ, ਗੁਰਪ੍ਰੀਤ ਸਿੰਘ ਮੁਕਤਸਰ, ਵਿਪਨ ਲੋਟਾ ਫਿਰੋਜ਼ਪੁਰ, ਭੁਪਿੰਦਰ ਭਾਟੀਆ ਹੁਸ਼ਿਆਰਪੁਰ, ਕੇਵਲ ਹੁੰਦਲ ਜਲੰਧਰ, ਸਾਹਿਬ ਰਾਜਾ ਕੋਹਲੀ ਫਾਜ਼ਿਲਕਾ, ਮੇਜਰ ਸਿੰਘ ਪਟਿਆਲਾ, ਸ਼ਿਵ ਰਾਣਾ ਮੁਹਾਲੀ, ਗੁਰਿੰਦਰ ਸਿੰਘ ਗੁਰਮ ਫਤਿਹਗੜ੍ਹ ਸਾਹਿਬ, ਜਗਰੂਪ ਸਿੰਘ ਫਿਰੋਜ਼ਪੁਰ, ਇੰਦਰਜੀਤ ਸਿੱਧੂ ਲੁਧਿਆਣਾ, ਬਲਜਿੰਦਰ ਵਿਰਕ ਨਵਾਂ ਸ਼ਹਿਰ, ਨਵਰੂਪ ਸਿੰਘ ਤਰਨਤਾਰਨ, ਧਰਿੰਦਰ ਬੱਧਣ ਨਵਾਂ ਸ਼ਹਿਰ, ਸੋਮ ਨਾਥ ਹੁਸ਼ਿਆਰਪੁਰ, ਸਤਨਾਮ ਸਿੰਘ ਗੁਰਦਾਸਪੁਰ, ਹਰਪ੍ਰੀਤ ਸਿੰਘ ਸੋਢੀ ਮੁਹਾਲੀ ਆਦਿ ਹਾਜ਼ਰ ਸਨ।