ਲੁਧਿਆਣਾ, 11 ਜਨਵਰੀ : ਰਾਹੁਲ ਗਾਂਧੀ ਦੀ ਯਾਤਰਾ ਕੱਲ੍ਹ ਸਵੇਰੇ ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਹੋਵੇਗੀ। ਲੁਧਿਆਣਾ ਪੁਲਿਸ ਨੇ ਯਾਤਰਾ ਤੋਂ ਪਹਿਲਾਂ ਟ੍ਰੈਫਿਕ ਰੂਟ ਜਾਰੀ ਕਰ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ। ਇਸ ਟ੍ਰੈਫਿਕ ਰੂਟ ਅਨੂਸਾਰ ਜੀਐਨਈ ਕਾਲਜ ਰੋਡ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਨਾਭਾ, ਮਲੇਰਕੋਟਲਾ ਅਤੇ ਪਟਿਆਲਾ ਰੂਟਾਂ ਦੀ ਵਰਤੋਂ ਕਰਨਗੇ। ਦੂਜੇ ਪਾਸੇ ਜਿਵੇਂ ਹੀ ਯਾਤਰਾ ਦੋਰਾਹਾ ਨੂੰ ਪਾਰ ਕਰੇਗੀ ਤਾਂ ਦੋਰਾਹਾ ਇਲਾਕੇ ਦੀ ਆਵਾਜਾਈ ਦੱਖਣੀ ਬਾਈਪਾਸ ਟਿੱਬਾ ਪੁਲ ਤੋਂ ਹੋ ਕੇ ਲੰਘੇਗੀ। ਟਿੱਬਾ ਪੁਲ ਰਾਹੀਂ ਲੋਕ ਖੰਨਾ ਅਤੇ ਨੀਲੋਂ ਨੂੰ ਜਾ ਸਕਣਗੇ। ਸਮਰਾਲਾ ਬਾਈਪਾਸ ਤੋਂ ਜਾਣ ਵਾਲੇ ਲੋਕਾਂ ਨੂੰ ਪਟਿਆਲਾ, ਦਿੱਲੀ, ਅੰਬਾਲਾ ਵਾਇਆ ਮਾਛੀਵਾੜਾ ਸਾਹਿਬ ਦਾ ਰਸਤਾ ਵਰਤਣਾ ਦੀ ਸਲਾਹ ਦਿੱਤੀ ਗਈ ਹੈ। ਇਹ ਰੂਟ ਮੋਰਿੰਡਾ, ਖਰੜ, ਬਨੂੜ ਅਤੇ ਰਾਜਪੁਰਾ ਨੂੰ ਜਾਵੇਗਾ। ਇਸੇ ਤਰ੍ਹਾਂ ਲੁਧਿਆਣਾ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਸਾਹਨੇਵਾਲ, ਕੋਹਾੜਾ, ਨੀਲੋ ਪੁਲ, ਸਮਰਾਲਾ ਅਤੇ ਖਰੜ ਰਾਹੀਂ ਜਾਵੇਗੀ। ਜਿਸ ਕਿਸੇ ਵੀ ਵਿਅਕਤੀ ਨੂੰ ਕਿਸੇ ਕੰਮ ਲਈ ਘਰ ਤੋਂ ਜਾਣਾ ਹੋਵੇ ਉਸ ਨੂੰ ਅੱਧਾ ਘੰਟਾ ਪਹਿਲਾਂ ਘਰ ਤੋਂ ਤਰਣਾ ਚਾਹੀਦਾ ਹੈ। ਰਾਹੁਲ ਗਾਂਧੀ ਦੀ ਆਮਦ ਨੂੰ ਲੈ ਕੇ ਸ਼ਹਿਰ ’ਚ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕਰ ਦਿੱਤੇ ਗਏ ਹਨ।
ਹੇਠ ਲਿਖੇ ਰਸਤੇ ਬੰਦ ਕਰ ਦਿੱਤੇ ਗਏ ਹਨ-
ਸਮਰਾਲਾ ਤੋਂ ਖੰਨਾ ਅਤੇ ਬੀਜਾ ਸਾਈਡ ਬੰਦ।
ਮਲੇਰਕੋਟਲਾ ਤੋਂ ਪਾਇਲ, ਬੀਜਾ ਅਤੇ ਖੰਨਾ ਪਾਸੇ ਬੰਦ.
- ਦੋਰਾਹਾ ਬੀਜਾ ਤੋਂ ਬੰਦ।
- ਨੀਲੋ ਪੁਲ ਤੋਂ ਦੋਰਾਹਾ ਬੰਦ।
- ਦੱਖਣੀ ਬਾਈਪਾਸ ਲੁਧਿਆਣਾ ਤੋਂ ਦੋਰਾਹਾ ਬੰਦ।