ਭਾਸ਼ਾ ਵਿਭਾਗ ਨੇ ਲੁਧਿਆਣਾ ਵਿੱਚ ਕਰਵਾਏ ਰਾਜ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ

ਲੁਧਿਆਣਾ : ਭਾਸ਼ਾ ਵਿਭਾਗ ,ਪੰਜਾਬ ਵੱਲੋਂ ਵਿਦਿਆਰਥੀਆਂ ਅੰਦਰ ਸਾਹਿੱਤਕ ਸੁਹਜ ਭਾਵਨਾ ਵਿਕਸਿਤ ਕਰਨ ਲਈ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਉਣ ਦਾ ਉਪਰਾਲਾ ਕਰਦਾ ਹੈ। ਲੁਧਿਆਣਾ ਵਿਖੇ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦਾ ਰਾਜ ਪੱਧਰੀ ਸਮਾਗਮ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕੀਤੀ । ਮੁੱਖ ਮਹਿਮਾਨ ਵਜੋਂ ਡਾਃ ਵੀਰਪਾਲ ਕੌਰ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਤੇ ਵਿਸ਼ੇਸ਼ ਮਹਿਮਾਨ ਡਾਃ ਸੁਮਨ ਲਤਾ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਵਿਧਾਵਾਂ ਵਿੱਚ ਸੌ ਤੋਂ ਵੱਧ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਹੈ। ਸਮਾਗਮ ਦੇ ਆਰੰਭ ਵਿੱਚ ਡਾ. ਵੀਰਪਾਲ ਕੌਰ ਹੋਰਾਂ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਪ੍ਰਮੁੱਖ ਸਾਹਿਤਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਮੁਕਾਬਲੇ ਵਿੱਚ ਭਾਗ ਲੈਂਦਿਆਂ ਵਧੇਰੇ ਉਤਸ਼ਾਹ ਮਹਿਸੂਸ ਹੋਏਗਾ । ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਕਵਿਤਾ , ਲੇਖ ਅਤੇ ਕਹਾਣੀ ਲੇਖਣ ਦੇ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਦੀ ਨਿਰਣਾਇਕ ਵਜੋਂ ਜੁੰਮੇਵਾਰੀ ਭੂਮਿਕਾ ਡਾ.ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ ,ਡਾ.ਅਜੀਤ ਪਾਲ ਸਿੰਘ ਜਟਾਣਾ , ਡਾ.ਜਸਲੀਨ ਕੌਰ, ਪ੍ਰੋ ਜਸਵਿੰਦਰ ਸਿੰਘ ਧਨਾਨਸੂ, ਡਾ.ਗੁਰਚਰਨ ਕੌਰ ਕੋਚਰ ,ਕਹਾਣੀਕਾਰ ਜਸਵੀਰ ਰਾਣਾ , ਡਾ.ਰਮਨ ਸ਼ਰਮਾ, ਡਾ.ਸੰਦੀਪ ਕੌਰ ਸੇਖੋਂ , ਡਾ. ਰਾਜਪ੍ਰੀਤ ਕੌਰ ,ਡਾ.ਸਤਪਾਲ ਸਿੰਘ ਅਤੇ ਪ੍ਰੋ.ਇੰਦਰਪਾਲ ਸਿੰਘ ਨੇ ਨਿਭਾਈ । ਕਵਿਤਾ ਲੇਖਣ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਹਰਲੀਨ ਕੌਰ ਨੇ ਦੂਜਾ ਅਤੇ ਦਿਵੀਆ ਨੇ ਤੀਜਾ ਸਥਾਨ ਹਾਸਲ ਕੀਤਾ । ਕਹਾਣੀ ਲੇਖਣ ਵਿੱਚ ਗੁਨੀਤ ਕੌਰ ਨੇ ਪਹਿਲਾ, ਪਰਨਾਜ਼ ਕੌਰ ਨੇ ਦੂਜਾ , ਚੰਦਰਕਲਾ ਨੇ ਤੀਜਾ ਸਥਾਨ ਹਾਸਲ ਕੀਤਾ । ਲੇਖ ਵਿੱਚ …ਪਵਿੱਤਰ ਕੌਰ ਨੇ ਪਹਿਲਾ, ਹਰਸ਼ਪ੍ਰੀਤ ਕੌਰ ਨੇ ਦੂਜਾ ਅਤੇ ਨਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਗਾਇਨ ਵਿੱਚ ਨਵਜੋਤ ਕੌਰ ਨੇ ਪਹਿਲਾ ਰਣਜੀਤ ਸਿੰਘ ਨੇ ਦੂਜਾ ਅਤੇ ਚਰਨ ਕੰਵਲ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਹਰ ਵਿਧਾ ਵਿੱਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਕੈਸ਼ ਇਨਾਮ ,ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਸਕੂਲ ਵਿਦਿਆਰਥੀਆਂ ਦੀ ਸਿਰਜਣਾਤਮਕ ਕਲਾ ਦੇਖ ਸੁਣ ਕੇ ਉਹਨਾਂ ਨੂੰ ਸਕੂਨ ਮਿਲਿਆ ਹੈ । ਉਹਨਾਂ ਨੇ ਭਵਿੱਖ ਵਿੱਚ ਇਹਨਾਂ ਮੁਕਾਬਲਿਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਭਾਸ਼ਾ ਵਿਭਾਗ ਨੂੰ ਕੁਝ ਉਸਾਰੂ ਸੁਝਾਅ ਵੀ ਦਿੱਤੇ । ਸਹਾਇਕ ਡਾਇਰੈਕਟਰ ਸ.ਸਤਨਾਮ ਸਿੰਘ ਨੇ ਵੀ ਵਿੱਦਿਆਰਥੀਆਂ ਨੂੰ ਸੰਬੋਧਨ ਕੀਤਾ ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾਃ ਸੁਮਨ ਲਤਾ ਸ਼ਰਮਾ ਨੇ ਅੱਗੋਂ ਤੋਂ ਵੀ ਅਜਿਹੇ ਸਮਾਗਮਾਂ ਲਈ ਕਾਸਿਜ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਵਾਇਆ ।ਪ੍ਰਿੰਸੀਪਲ ਗੁਰੂ ਹਰਗੋਬਿੰਦ ਕਾਲਜ ਆਫ਼ ਐਜੂਕੇਸ਼ਨ ਗੁਰੂ ਸਰ ਸੁਧਾਰ ਡਾ. ਪਰਗਟ ਸਿੰਘ ਗਰਚਾ ,ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ.ਦਵਿੰਦਰ ਸਿੰਘ ਲੋਟੇ, ਪੰਜਾਬੀ ਗੀਤਕਾਰ ਮਨਪ੍ਰੀਤ ਟਿਵਾਣਾ ਬਠਿੰਡਾ ਅਤੇ ਪ੍ਰਿੰਸੀਪਲ ਅਸ਼ੀਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ । ਮੁੱਖ ਦਫਤਰ ਭਾਸ਼ਾ ਵਿਭਾਗ ਪੰਜਾਬ ਤੋਂ ਸਹਾਇਕ ਡਾਇਰੈਕਟਰ ਸ਼੍ਰੀ ਪਰਵੀਨ ਕੁਮਾਰ , ਸ.ਭਗਵਾਨ ਸਿੰਘ ਸਰਾਓਂ ,ਸ. ਸਿਮਰਨ ਸਿੰਘ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ । ਮੰਚ ਸੰਚਾਲਨ ਦੀ ਭੂਮਿਕਾ ਡਾ.ਜਸਲੀਨ ਕੌਰ ਨੇ ਨਿਭਾਈ । ਇਸ ਸਮੇਂ ਸਿੱਖਿਆ ਵਿਭਾਗ ਤੋਂ ਵਿਦਿਆਰਥੀਆਂ ਨਾਲ ਆਏ ਅਧਿਆਪਕਾਂ ਦੇ ਨਾਲ-ਨਾਲ ਸ਼੍ਰੀਮਤੀ ਸੁਪਰਜੀਤ ਕੌਰ , ਹਰਪ੍ਰੀਤ ਕੌਰ,ਪਰਵੀਨ ਕੁਮਾਰੀ , ਜਸਪਾਲ ਸਿੰਘ ,ਸੀਮਾ ਸੈਨੀ ,ਸੁਰਚਨਾ ਪੰਧੇਰ ,ਰਵਨੀਤ ਕੌਰ,ਰਵਿੰਦਰ ਰਵੀ ਆਦਿ ਹਾਜ਼ਰ ਸਨ । ਸਮਾਗਮ ਦੇ ਅੰਤ ਵਿੱਚ ਖੋਜ ਅਫ਼ਸਰ ਸ.ਸੰਦੀਪ ਸਿੰਘ ਨੇ ਆਏ ਸਭ ਮਹਿਮਾਨਾਂ ,ਵਿਦਿਆਰਥੀਆਂ ਅਤੇ ਕਾਲਜ ਪ੍ਰਸ਼ਾਸ਼ਨ ਦਾ ਸ਼ੁਕਰਾਨਾ ਅਦਾ ਕੀਤਾ ।