
ਰਾਏਕੋਟ, 15 ਮਾਰਚ (ਰਘਵੀਰ ਸਿੰਘ ਜੱਗਾ) : ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੋਂਦਾ ਦੀ ਬਲਾਕ ਰਾਏਕੋਟ ਇਕਾਈ ਵੱਲੋਂ ਨੇੜਲੇ ਪਿੰਡ ਬੋਪਾਰਾਏ ਖੁਰਦ ਵਿਖੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਤੇ ਸੂਬਾ ਆਗੂ ਤਾਰਾ ਸਿੰਘ ਅੱਚਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆ ਗੋਗੀ ਭੁੱਲਰ ਤੇ ਸਰਬਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਂਣਿਆਂ ਨੂੰ ਫਾਇਦਾ ਦੇਣ ਲਈ ਲੋਕ ਮਾਰੂ ਨੀਤੀਆ ਲੈ ਕੇ ਆ ਰਹੀ ਹੈ, ਜਿਸ ਨੂੰ ਸੰਯੁਕਤ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਨਵੀਂਆਂ ਨੀਤੀਆ ਲਾਗੂ ਹੋ ਗਈਆਂ ਤਾਂ ਕਿਸਾਨ, ਮਜ਼ਦੂਰ ਸਮੇਤ ਹਰ ਵਰਗ ਸੜਕਾਂ ਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਮਾਰੂ ਨੀਤੀਆਂ ਖਿਲਾਫ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਸ਼ਾਮਲ ਹੋਵੋ ਤਾਂ ਕਿ ਸਰਕਾਰਾਂ ਨੂੰ ਸਾਡੀਆਂ ਮੰਗਾਂ ਮੰਨਣ ਲਈ ਮਜ਼ਬੂਰ ਕੀਤਾ ਜਾ ਸਕੇ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਸ਼ੰਕਟ ਦਿਨ ਬ-ਦਿਨ ਵਧਦਾ ਜਾ ਰਿਹਾ ਹੈ, ਕਈ ਜਿਲਿ੍ਹਆ ਵਿੱਚ ਯੂਰੇਨੀਅਮ ਜਿਹੇ ਰੇਡੀਓਐਕਟਿਵ ਤੱਤਾ ਵਾਲਾ ਪਾਣੀ ਹੋਣ ਬਾਰੇ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ, ਇਸ ਵੱਲ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਤਾਰਾ ਸਿੰਘ ਅੱਚਰਵਾਲ ਨੇ ਕਿਹਾ ਕਿ ਇਸ ਸੀਜਨ ਦੌਰਾਨ ਕਣਕ ਦੀ ਫਸਲ ਖ੍ਰੀਦਣ ਲਈ ਕਾਰਪੋਰਟਾਂ ਵੱਲੋਂ ਵੱਧ ਭਾਅ ਦੇਣ ਦਾ ਲਾਲਚ ਦਿੱਤਾ ਜਾਵੇਗਾ, ਪਰ ਕਿਸਾਨ ਸਰਕਾਰੀ ਮੰਡੀਆਂ ਵਿੱਚ ਹੀ ਆਪਣੀਆਂ ਫਸਲਾਂ ਵੇਚਣ। ਇਸ ਮੌਕੇ ਪਿੰਡ ਬੋਪਾਰਾਏ ਖੁਰਦ ਦੀ ਪਿੰਡ ਇਕਾਈ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਰਬਸੰਮਤੀ ਨਾਲ ਲਖਵੀਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਗੁਰਦਰਸ਼ਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਗਦੇਵ ਸਿੰਘ ਨੂੰ ਮੀਤ ਪ੍ਰਧਾਨ, ਜਸਵੰਤ ਸਿੰਘ ਨੂੰ ਸਕੱਤਰ, ਮਨਿੰਦਰਪਾਲ ਸਿੰਘ ਨੂੰ ਖਜਾਨਚੀ, ਸੁਖਵਿੰਦਰ ਸਿੰਘ ਨੂੰ ਪ੍ਰੈਸ ਸਕੱਤਰ, ਗੁਰਜੀਤ ਸਿੰਘ ਨੂੰ ਸਹਾਇਕ ਖਜਾਨਚੀ, ਜਸਕੀਰਤ ਸਿੰਘ ਜੁਆਇੰਟ ਸਕੱਤਰ ਅਤੇ ਬਲਵਿੰਦਰ ਸਿੰਘ ਗਰੇਵਾਲ ਵਰਕਿੰਗ ਮੈਂਬਰ, ਗੁਰਪ੍ਰੀਤ ਸਿੰਘ ਇਕਾਈ ਮੈਂਬਰ, ਜਸਵੀਰ ਸਿੰਘ ਸ਼ੀਰਾ ਇਕਾਈ ਮੈਂਬਰ, ਲਛਮਣ ਸਿੰਘ ਗਰੇਵਾਲ ਇਕਾਈ ਮੈਂਬਰ, ਨਿਰਮਲ ਸਿੰਘ ਝੱਲੀ ਇਕਾਈ ਮੈਂਬਰ, ਹਰਪ੍ਰੀਤ ਸਿੰਘ ਝੱਲੀ ਇਕਾਈ ਮੈਂਬਰ, ਬੇਅੰਤ ਸਿੰਘ ਇਕਾਈ ਮੈਂਬਰ, ਗੁਰਵੀਰ ਸਿੰਘ ਇਕਾਈ ਮੈਂਬਰ, ਅਜਾਇਬ ਸਿੰਘ ਝੱਲੀ ਇਕਾਈ ਮੈਂਬਰ, ਹਰਬੰਸ ਸਿੰਘ ਇਕਾਈ ਮੈਂਬਰ, ਚਮਕੌਰ ਸਿੰਘ ਇਕਾਈ ਮੈਂਬਰ, ਅਮਨਪਰੀਤ ਸਿੰਘ ਇਕਾਈ ਮੈਂਬਰ, ਬਿਧੀ ਚੰਦ ਇਕਾਈ ਮੈਂਬਰ, ਵਿੰਦਰ ਸਿੰਘ ਇਕਾਈ ਮੈਂਬਰ, ਭੋਲੂ ਸਿੰਘ ਇਕਾਈ ਮੈਂਬਰ, ਨੱਥਾ ਸਿੰਘ ਇਕਾਈ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਪਿੰਡ ਬੋਪਰਾਏ ਖੁਰਦ ਦੀ ਨਵੀਂ ਚੁਣੀ ਪਿੰਡ ਇਕਾਈ ਦਾ ਜਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ, ਸਰਬਜੀਤ ਸਿੰਘ ਅਤੇ ਤਾਰਾ ਸਿੰਘ ਅੱਚਰਵਾਲ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੋਨੀ ਧੂਰਕੋਟ, ਵਿੰਦਰ ਔਲਖ, ਜਸਵਿੰਦਰ ਧੂਰਕੋਟ, ਅਮਨਜੀਤ ਇਕਾਈ ਪ੍ਰਧਾਨ ,ਗੁਰਪ੍ਰੀਤ ਇਕਾਈ ਮੀਤ ਪ੍ਰਧਾਨ ਹਾਜਿਰ ਸਨ।