ਜਗਰਾਉਂ 'ਚ ਧੂਮ ਧਾਮ ਨਾਲ ਮਨਾਇਆ ਗਿਆ ਬਾਬਾ ਸ਼ਿਆਮ ਜੀ ਦਾ ਜਨਮ ਦਿਵਸ

ਜਗਰਾਓਂ  (ਰਛਪਾਲ ਸਿੰਘ ਸ਼ੇਰਪੁਰੀ ) : ਜਗਰਾਉਂ ਵਿੱਚ ਪਹਿਲੀ ਵਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਬਾਬਾ ਸ਼ਿਆਮ ਜੀ ਦਾ ਜਨਮ ਦਿਵਸ।ਇਹ ਜਨਮ ਦਿਵਸ ਨਿਊ ਮਾਡਲ ਟਾਊਨ ,ਮੋਤੀ ਬਾਗ ਮਾਤਾ ਚਿੰਤਪੁਰਨੀ ਮੰਦਿਰ ਵਿੱਚ ਅੱਜ  ਬਾਬਾ ਜੀ ਦੇ ਜਨਮ ਦਿਵਸ ਮੌਕੇ ਕੇਕ ਕੱਟਣ ਤੋਂ ਬਾਅਦ 56 ਭੋਗ ਲਗਾਏ ਗਏ ਅਤੇ ਉਸ ਤੋਂ ਬਾਅਦ ਅਟੁੱਟ ਲੰਗਰ ਚੱਲਿਆ ਅਤੇ ਇਸ ਸਾਰੇ ਪ੍ਰੋਗਰਾਮ ਨੂੰ ਭਜਨ ਮੰਡਲੀ ਸ਼੍ਰੀ ਸ਼ਿਆਮ ਦੀਵਾਨੇ ਗਰੁੱਪ ਵਲੋਂ ਆਪਣੇ ਸੁੰਦਰ ਅਤੇ ਮਨਮੋਹਕ ਭਜਨਾ ਨਾਲ ਸਜਇਆ ਗਿਆ।  ਸੰਸਥਾ ਨਿਊ ਮਾਡਲ ਟਾਊਨ ਦੇ ਮੈਂਬਰਾਂ ਵਲੋਂ ਸਾਰੇ ਸ਼ਹਿਰ ਵਾਸੀਆਂ ਦਾ ਹੱਥ ਜੋੜ ਧੰਨਵਾਦ ਕੀਤਾ ਗਿਆ  ਕਿ ਸ਼ਿਆਮ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਉਹਨਾਂ ਦੇ ਇਕ ਸੱਦੇ ਤੇ ਸਾਰੇ ਸ਼ਹਿਰ ਵਾਸੀ ਪਹੁੰਚੇ। ਇਸ ਮੌਕੇ ਭਜਨ ਮੰਡਲੀ ਸ਼੍ਰੀ ਸ਼ਿਆਮ ਦੀਵਾਨੇ ਗਰੁੱਪ ਵਲੋਂ ਆਪਣੇ ਸੁੰਦਰ ਅਤੇ ਮਨਮੋਹਕ ਭਜਨਾ ਨਾਲ ਸਾਰੇ ਖਾਟੂ ਪ੍ਰੇਮੀਆਂ ਦਾ ਪੂਰਾ ਮਨ ਮੋਹਿਆ ਗਿਆ। ਇਸ ਮੌਕੇ ਖਾ ਟੂ ਸ਼ਾਮ ਟ੍ਰਸ੍ਟ ਰਜਿ ਜਗਰਾਓਂ ਦੇ ਪ੍ਰਧਾਨ ਦਵਿੰਦਰ ਜੈਨ ਨੇ ਆਪਣੇ ਸਾਥੀ ਸ਼ਾਮ ਪ੍ਰੇਮੀ ਮਿੰਟੂ ਬਾਂਸਲ, ਰਾਜੇਸ਼ ਕੁਮਾਰ ਬਾਂਸਲ ਟ੍ਰਸ੍ਟ ਦੇ ਜਨਰਲ ਸੇਕ੍ਰੇਟਰੀ ਅਸ਼ਵਨੀ ਸ਼ਰਮਾ,ਟਰੱਸਟੀ ਨਰੇਸ਼ ਵਰਮਾ,ਟਰੱਸਟੀ ਆਸ਼ੀਸ਼ ਕਪੂਰ,  ਟਰੱਸਟੀ ਪ੍ਰਦੀਪ ਜੈਨ, ਮੈਂਬਰ ਸੁਧੀਰ ਝੰਜੀ, ਮੈਂਬਰ ਰਮਨ ਗੌਂਡ,ਗੁਲਸ਼ਨ ਕਾਲੜਾ, ਜਤਿਨ ਵਰਮਾ,ਭਾਰਤ ਭੂਸ਼ਣ ਬਾਂਸਲ, ਮੋਹਿਤ ਗੋਇਲ,ਲਵ, ਗੌਰਵ ਜੈਨ,ਸੰਜੀਵ ਗੋਇਲ, ਕੁਲਦੀਪ ਜੈਨ,ਰਾਜੀਵ ਗੋਇਲ ਆਦਿ ਨਾਲ ਇਸ ਪ੍ਰੋਗਰਾਮ ਵਿੱਚ ਪਹੁੰਚ ਬਾਬਾ ਜੀ ਦਾ ਅਸ਼ੀਰਵਾਦ ਲਿਆ। ਅਤੇ ਇਹਨਾਂ ਦੇ ਨਾਲ ਨਾਲ ਸ਼ਹਿਰ ਦਿਆਂ ਪ੍ਰਮੁੱਖ ਹਸਤੀਆਂ ਜਿਵੇ ਕਿ ਰਾਜੇਸ਼ ਖੰਨਾ,ਗਗਨ ਅਰੋੜਾ,ਰਾਜਾ ਸਿੰਗਲਾ,ਹਰੀ ਓਮ ,ਬੱਲੂ ਜੀ,ਅਸ਼ੋਕ ਕੁਮਾਰ,ਰੋਹਿਤ ਕੁਮਾਰ,ਵਨੀਤ ਜਿੰਦਲ,ਅਮਿਤ ਬਾਂਸਲ, ਜਗਦੀਪ ਬਾਂਸਲ, ਰਾਕੇਸ਼ ਗੁਪਤਾ,ਰਾਜਨ ਰਾਜਾ,ਰਮਨ ਬਜਾਜ,ਰਾਕੇਸ਼ ਗੁਪਤਾ ਮਧੂ ਮੱਖਣ ਫੀਡ ਵਾਲੇ,ਵਿਨੋਦ ਕੁਮਾਰ ,ਪ੍ਰਦੀਪ ਕੁਮਾਰ,ਮਿੰਟੂ ਪ੍ਰਧਾਨ,ਲੰਡੂ ਜੀ ਆਦਿ ਸਾਰਿਆਂ ਨੇ ਮਿਲ ਬਾਬਾ ਜੀ ਦੇ ਜਨਮ ਦਿਵਸ ਮੌਕੇ ਆਪਣੀ ਹਾਜ਼ਰੀ ਲਗਵਾਈ।