- ਐੱਮ.ਐੱਲ.ਏ ਫਰੀਦਕੋਟ ਅਤੇ ਡੀ.ਸੀ ਵੱਲੋਂ ਬਾਬਾ ਫਰੀਦ ਸਮਾਗਮ ਸਬੰਧੀ ਕੀਤੀ ਗਈ ਮੀਟਿੰਗ
ਫ਼ਰੀਦਕੋਟ 22 ਅਗਸਤ 2024 : ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2024 ਦੀਆਂ ਤਿਆਰੀਆਂ ਸੰਬੰਧੀ ਫਰੀਦਕੋਟ ਦੇ ਐੱਮ.ਐੱਲ.ਏ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਸ਼੍ਰੀ ਵਿਨੀਤ ਕੁਮਾਰ, ਵੱਲੋਂ ਆਗਮਨ ਪੁਰਬ ਦੇ ਸਬੰਧ ਵਿੱਚ ਗਠਿਤ ਵੱਖ-ਵੱਖ ਕਮੇਟੀਆਂ ਦੇ ਇੰਚਾਰਜਾਂ ਅਤੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐੱਮ.ਐੱਲ.ਏ ਸ. ਗੁਰਦਿੱਤ ਸਿੰਘ ਸੇਖੋਂ ਨੇ ਕਲਚਰਲ ਕਮੇਟੀ, ਕੰਪੀਟੀਸ਼ਨ ਕਮੇਟੀ ਅਤੇ ਪਬਲੀਸਿਟੀ ਕਮੇਟੀ ਦੇ ਕੰਮਾਂ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ। ਉਨ੍ਹਾਂ ਕਮੇਟੀਆਂ ਦੇ ਇੰਚਾਰਜਾਂ ਅਤੇ ਮੈਂਬਰਾਂ ਨੂੰ ਕਿਹਾ ਕਿ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2024 ਨਜ਼ਦੀਕ ਆ ਰਿਹਾ ਹੈ ਅਤੇ ਉਸੇ ਹਿਸਾਬ ਨਾਲ ਹੀ ਸਾਨੂੰ ਪੂਰੀ ਜ਼ਿੰਮੇਵਾਰੀ ਨੂੰ ਲਗਨ ਅਤੇ ਮਿਹਨਤ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਜੋ ਮੇਲੇ ਦੌਰਾਨ ਕਿਸੇ ਤਰ੍ਹਾਂ ਦੇ ਪ੍ਰਬੰਧਾਂ ਵਿੱਚ ਕਮੀ ਨਾ ਹੋਵੇ। ਉਨ੍ਹਾਂ ਵੈਨਿਊ ਕਮੇਟੀ, ਸਟੇਜ ਕਮੇਟੀ, ਸਪੋਰਟਸ ਕਮੇਟੀ ਅਤੇ ਧਾਰਮਿਕ ਸਮਾਗਮਾਂ ਸੰਬੰਧੀ ਕਮੇਟੀ ਨਾਲ ਸਬੰਧਤ ਵੱਖ ਵੱਖ ਕਮੇਟੀਆਂ ਦੇ ਇੰਚਾਰਜਾਂ ਤੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਆਗਮਨ ਪੁਰਬ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਤੇ ਹੋਣ ਵਾਲਾ ਸਮਾਗਮ 19 ਤੋਂ 23 ਸਤੰਬਰ ਤੱਕ ਕਰਵਾਇਆ ਜਾਵੇਗਾ।ਜਦੋਂ ਕਿ ਕਰਾਫ਼ਟ ਮੇਲਾ 20 ਸਤੰਬਰ ਤੋਂ 28 ਸਤੰਬਰ ਤੱਕ ਦਾਣਾ ਮੰਡੀ ਫਿਰੋਜੁਪਰ ਰੋਡ ਫਰੀਦਕੋਟ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਬਾ ਫਰੀਦ ਕੌਮੀ ਫੈਸਟੀਵਲ ਦੌਰਾਨ ਹੋਣ ਵਾਲੇ ਪ੍ਰੋਗਰਾਮ, ਪਾਠ ਸ੍ਰੀ ਸੁਖਮਨੀ ਸਾਹਿਬ ਅਤੇ ਅਰਦਾਸ, ਪੇਂਡੂ ਖੇਡ ਮੇਲਾ, ਕਰਾਫਟ ਮੇਲਾ, ਰੰਗੋਲੀ ਕੰਪੀਟੀਸ਼ਨ, ਪੇਟਿੰਗ ਕੰਪੀਟੀਸ਼ਨ, ਪੇਟਿੰਗ ਗੈਲਰੀ, ਫੋਟੋਗਰਾਫੀ ਕੰਪੀਟੀਸ਼ਨ, ਡਰਾਮਾ ਫੈਸਟੀਵਲ, ਹੈਰੀਟੇਜ਼ ਵਾਕ, ਵਿਨਟੇਜ਼ ਕਾਰ ਪ੍ਰਦਰਸ਼ਨੀ, ਇੰਟਰ ਯੂਥ ਫੈਸਟ, ਕੌਮੀ ਲੋਕ ਨਾਚ ਪ੍ਰੋਗਰਾਮ, ਆਰਟਿਲਰੀ ਡਿਸਪਲੇਅ,ਬੇਬੀ ਸ਼ੋਅ, ਸਭਿਆਚਾਰਕ ਪ੍ਰੋਗਰਾਮ, ਸਮੇਤ ਮੇਲੇ ਦੌਰਾਨ ਹੋਣ ਵਾਲੇ ਹੋਰ ਵੱਖ ਵੱਖ ਮੁਕਾਬਲਿਆਂ, ਸਮਾਗਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ। ਮੇਲੇ ਦੌਰਾਨ ਵਿਰਾਸਤੀ ਪ੍ਰਦਰਸ਼ਨੀ ਤੋਂ ਇਲਾਵਾ ਕਰਾਫਟ ਮੇਲਾ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਦਸਤਕਾਰੀ ਨਾਲ ਸਬੰਧਤ ਕਲਾਕਾਰਾਂ ਅਤੇ ਕਾਰੀਗਰਾਂ ਦੀਆਂ ਨੁਮਾਇਸ਼ਾ ਲਗਾਈਆਂ ਜਾਣਗੀਆਂ। ਇਸ ਮੌਕੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਰਭਿੰਦਰ ਸਿੰਘ (ਵਿਕਾਸ) ਫਰੀਦਕੋਟ, ਐਸ.ਡੀ.ਐਮ ਫ਼ਰੀਦਕੋਟ ਸ਼੍ਰੀ ਵਰੁਣ ਕੁਮਾਰ, ਐਸ.ਡੀ.ਐਮ.ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ ਜੈਤੋ ਮੈਡਮ ਪਰਲੀਨ ਬਰਾੜ, ਜਿਲ੍ਹਾ ਭਾਸ਼ਾ ਅਫ਼ਸਰ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਤੁਸ਼ਿਤਾ ਗੁਲਾਟੀ ਸਮੇਤ ਕਮੇਟੀਆਂ ਦੇ ਇੰਚਾਰਜ ਅਤੇ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।