ਸਿਹਤ ਵਿਭਾਗ ਵੱਲੋ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ  ਪਿੰਡਾਂ ਅਤੇ ਸਕੂਲ ਵਿੱਖੇ ਕਰਵਾਇਆ ਜਾਗਰੂਕਤਾ ਸਮਾਗਮ

  • ਘਰਾਂ ਦੇ ਅੰਦਰ ਤੇ ਬਾਹਰ ਸਾਫ—ਸਫਾਈ ਵੱਲ ਬਹੁਤਾ ਧਿਆਨ ਦੇਣ ਦੀ ਲੋੜ— ਡਾ ਏਰਿਕ
  • ਡੇਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਸ਼ੁਕਰਵਾਰ ਮਨਾਇਆ ਜਾ ਰਿਹਾ ਹੈ ਡ੍ਰਾਈ ਡੇ— ਸੁਖਜਿੰਦਰ ਸਿੰਘ

ਫਾਜ਼ਿਲਕਾ, 11 ਅਕਤੂਬਰ 2024 : ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ  ਡਾ ਬਲਵੀਰ ਸਿੰਘ ਵੱਲੋਂ ਚਲਾਈ ਜਾ ਰਹੀ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ ’ ਮੁਹਿੰਮ ਤਹਿਤ ਅੱਜ  ਫ਼ਾਜ਼ਿਲਕਾ ਵਿਖੇ ਸਿਹਤ ਵਿਭਾਗ ਦੀ ਟੀਮਾ ਵੱਲੋਂ  ਜ਼ਿਲੇ ਦੇ ਸਕੂਲਾਂ ਅਤੇ ਪਿੰਡਾਂ  ਵਿਖ਼ੇ ਡੇਗੂ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਐਂਟੀ ਡੇਂਗੂ ਲਾਰਵਾ ਮੁਹਿੰਮ ਚਲਾਈ ਗਈ. ਇਹ ਮੁਹਿੰਮ ਸਵੇਰ 8 ਵਜ਼ੇ ਤੋ 10 ਵਜ਼ੇ ਤੱਕ ਸਾਰੇ ਜ਼ਿਲੇ ਵਿਚ ਚਲੀ ਜਿਸ ਵਿਚ ਸਾਰੇ ਸੀ ਐਚ ਓ, ਹੈਲਥ ਵਰਕਰ ਮੇਲ ਅਤੇ ਫੀਮੇਲ ਦੇ ਨਾਲ-ਨਾਲ ਆਸ਼ਾ ਵਰਕਰ ਦੀ ਡਿਊਟੀ ਲੱਗੀ ਹੋਈ ਸੀ ਇਹਨਾਂ ਟੀਮਾ ਨਾਲ ਨਰਸਿੰਗ ਕਾਲਜ ਦੇ ਵਿਦਿਆਰਥੀ ਨਾਲ ਸੀ. ਟੀਮਾ ਨੇ ਘਰ ਘਰ ਜਾਣਕਾਰੀ ਦਿੱਤੀ. ਸਿਹਤ ਵਿਭਾਗ ਦੀ ਟੀਮ ਵਲੋ ਸਕੂਲ ਵਿਚ ਬੱਚਿਆਂ ਨੂੰ ਕਿਹਾ ਕਿ ਘਰਾਂ ਅੰਦਰ  ਸਾਫ—ਸਫਾਈ ਵੱਲ ਧਿਆਨ ਦੇਣ ਲਈ ਪੇ੍ਰਰਿਤ ਕੀਤਾ ਗਿਆ  ਜਿਸ ਵਿਚ ਸਕੁਲ ਹੈਲਥ ਟੀਮਾ ਵਲੋ ਬੱਚਿਆਂ ਨੂੰ ਲਾਰਵਾ  ਦੀ ਪਹਿਚਾਣ ਬਾਰੇ ਦੱਸਿਆ ਗਿਆ ਜਿਸ ਨਾਲ ਘਰ ਘਰ ਵਿਭਾਗ ਦੀ ਮੁਹਿੰਮ ਬਾਰੇ ਲੋਕ ਜਾਗਰੂਕ ਹੋ ਸਕਣ, ਇਸ ਮੌਕੇ ਡਾਕਟਰ ਏਰਿਕ ਨੇ ਦੱਸਿਆ ਕਿ  ਡੇਂਗੂ ਦੇ ਕਾਰਨਾ, ਲੱਛਣਾਂ ਤੇ ਬਚਾਓ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕੀ ਐਡੀਜ਼ ਨਾਮ ਦੇ ਮੱਛਰ ਨਾਲ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿਚ ਪਨਪਦਾ ਹੈ। ਉਹਨਾਂ ਦੱਸਿਆ ਕਿ ਇਹ ਮੱਛਰ ਦਿਨ ਦੇ 10 ਵਜ਼ੇ ਤੋਂ ਲੈ ਕੇ ਸ਼ਾਮ 4 ਵਜ਼ੇ ਤੱਕ ਕੱਟਦਾ ਹੈ ਜਿਸ ਨਾਲ ਵਿਅਕਤੀ ਦੇ ਪਲੇਟਲੈੱਟ ਘੱਟ ਜਾਂਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋੱ ਵਿਅਕਤੀ ਦੇ ਪਲੇਟਲੈਟ ਘੱਟਦੇ ਹਨ ਤਾਂ ਉਹ ਤੁਰੰਤ ਨੇੜ੍ਹੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਇਲਾਜ਼ ਕਰਵਾਉਣ।ਉਨਾਂ ਕਿਹਾ ਕਿ ਡੇਂਗੂ ਦਾ ਬੁਖਾਰ ਹੋਣ ਤੇ ਸਿਰਫ ਪੈਰਾਸਿਟਮੋਲ ਦੀ ਗੋਲੀ ਹੀ ਖਾਣੀ ਚਾਹੀਦੀ ਹੈ ਅਤੇ ਐਸਪਰੀਨ ਦੀ ਗੋਲੀ ਦੀ ਵਰਤੋਂ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਤਾਂ ਜ਼ੋ ਪਿਸ਼ਾਬ ਵੱਧ ਤੋਂ ਵੱਧ ਆਵੇ ! ਡਾ ਸੁਨੀਤਾ ਕੰਬੋਜ ਜਿਲਾ ਮਹਾਮਾਰੀ ਅਫਸਰ ਨੇ ਕਿਹਾ ਕਿ ਜੇਕਰ ਵਿਅਕਤੀ ਦੇ ਸ਼ਰੀਰ ਤੇ ਲਾਲ ਧੱਬੇ ਨਜ਼ਰ ਆਉਣ ਤਾਂ ਸਰਕਾਰੀ ਹਸਪਤਾਲ ਵਿਚ ਇਲਾਜ਼ ਲਈ ਪਹੁੰਚ ਕੀਤੀ ਜਾਵੇ। ਇਸ ਮੋਕੇ ਉਨ੍ਹਾਂ ਨੇ ਦੱਸਿਆ ਕਿ ਮੱਛਰ ਸਾਫ਼ ਤੇ ਖੜ੍ਹੇ ਪਾਣੀ ਵਿਚ ਪਲਦਾ ਹੈ ਅਤੇ ਹਵਾ ਲਈ ਲਗਾਏ ਕੂਲਰਾਂ ਦਾ ਪਾਣੀ ਵੀ ਦਿਨ ਵਿਚ ਦੋ ਵਾਰ ਬਦਲਣਾ ਚਾਹੀਦਾ ਹੈ, ਕਿਉਂਕਿ ਮਲੇਰੀਏ ਤੇ ਡੇਂਗੂ ਦਾ ਮੱਛਰ ਖੜੇ ਪਾਣੀ ਤੋਂ ਪੈਦਾ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ  ਡੇਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਸ਼ੁਕਰਵਾਰ ਨੂੰ  ਡ੍ਰਾਈ ਡੇ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਹਰ ਇਕ ਵਿਅਕਤੀ ਅਤੇ ਹਰੇਕ ਵਿਭਾਗ ਘਰ ਅਤੇ ਹਰੇਕ ਦਫਤਰ ਦੇ ਕੂਲਰਾਂ ਅਤੇ ਆਲੇ ਦੁਆਲੇ ਖੜੇ ਪਾਣੀ ਦੀ ਸਫਾਈ ਕਰੇ ਜਾ ਜੋ ਮੱਛਰ ਪੈਦਾ ਨਾ ਹੋ ਸਕਣ।ਸਿਵਿਲ ਹਸਪਤਾਲ ਦੇ ਐਂਟੀ ਲਾਰ ਵਾ ਟੀਮਾ ਦੇ ਇਨਚਾਰਜ ਸੁਖਜਿੰਦਰ ਸਿੰਘ ਅਤੇ ਰਾਵਿੰਦਰ ਸ਼ਰਮਾ ਨੇ ਕਿਹਾ ਕਿ ਜਿਆਦਾ ਦਿਨਾਂ ਤੱਕ ਖੜ੍ਹੇ ਪਾਣੀ ਵਿਚ ਸਮੇਂ—ਸਮੇਂ ਤੇ ਮਿੱਟੀ ਦਾ ਤੇਲ ਪਾਇਆ ਜਾਵੇ ਤਾਂ ਜੋ ਮਲੇਰੀਏ ਤੇ ਡੇਂਗੂ ਦਾ ਵਾਰ ਕਰਦੇ ਮੱਛਰਾਂ ਦਾ ਖਾਤਮਾ ਕੀਤਾ ਜਾ ਸਕੇ ਉਨ੍ਹਾਂ ਕਿਹਾ ਕਿ ਜਿਆਦਾਂ ਦਿਨਾਂ ਤੱਕ ਖੁੱਲੀ ਹਵਾ ਵਿਚ ਖੜ੍ਹੇ ਪਾਣੀ ਉਪਰ ਅਜਿਹਾ ਮੱਛਰ ਪਨਪਨ ਲੱਗਦਾ ਹੈ, ਜੋ ਮਨੁੱਖੀ ਸਰੀਰ ਲਈ ਕਈ ਘਾਤਕ ਬਿਮਾਰੀਆਂ ਦਾ ਕਾਰਣ ਬਣ ਗੁਜਰਦਾ ਹੈ ਅਤੇ ਇਨ੍ਹਾਂ ਮੱਛਰਾਂ ਦੇ ਵਾਰ ਹੇਠ ਆਏ ਮਨੁੱਖ ਨੂੰ ਮਲੇਰੀਆ ਤੇ ਡੇਂਗੂ ਜਿਹੀਆਂ ਬਿਮਾਰੀਆਂ ਆਣ ਘੇਰਦਿਆਂ ਹਨ, ਜਿਸ ਕਰਕੇ ਮਨੁੱਖ ਕਈ ਦਿਨਾਂ ਤੱਕ ਬਿਮਾਰੀ ਨਾਲ ਲਿਪਤ ਹੋਣ ਕਰਕੇ ਉਠਣ ਦੇ ਯੋਗ ਨਹੀਂ ਹੋ ਪਾਉਂਦਾ। ਡੇਂਗੂ ਦੀ ਬਿਮਾਰੀ ਨਾਲ ਲਿਪਤ ਹੋਣ ਵਾਲੇ ਮਰੀਜ਼ ਦੀ ਪਹਿਚਾਣ ਦੱਸਦਿਆਂ ਉਨ੍ਹਾਂ ਦੱਸਿਆ ਕਿ ਠੰਡ ਲੱਗਣੀ, ਕਾਂਬਾ ਚੜਣਾ, ਪੇਟ ਵਿਚ ਦਰਦ, ਭੁੱਖ ਘੱਟ ਲੱਗਣੀ ਜਾਂ ਨਾ ਲੱਗਣੀ, ਸਿਰ ਵਿਚ ਦਰਦ ਰਹਿਣਾ ਅਤੇ ਬੁਖਾਰ ਰਹਿਣਾ ਜੋ ਪਸੀਨਾ ਆਉਣ *ਤੇ ਉਤਰ ਜਾਣਾ ਅਹਿਮ ਕਾਰਣ ਹਨ ਅਤੇ ਅਜਿਹਾ ਮਹਿਸੂਸ ਹੋਣ *ਤੇ ਮਰੀਜ਼ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਮਹਿਫੂਜ਼ ਰਹਿ ਸਕੇ।ਉਨ੍ਹਾਂ ਕਿਹਾ ਕਿ ਮੱਛਰ ਦੀ ਮਾਰ ਹੇਠ ਆਇਆ ਮਨੁੱਖ ਬਿਮਾਰੀ ਨਾਲ ਇਸ ਕਦਰ ਜਕੜ ਜਾਂਦਾ ਹੈ ਕਿ ਕਈ ਵਾਰ ਉਸ ਨੂੰ ਖੰਘ ਕਰਨ *ਤੇ ਮੂੰਹ ਵਿਚ ਖੂਨ ਆਉਣ ਲੱਗਦਾ ਹੈ, ਜਿਸ ਤੋਂ ਮਨੁੱਖ ਨੂੰ ਘਬਰਾਉਣ ਦੀ ਬਜਾਏ ਡਾਕਟਰ ਨਾਲ ਸੰਪਰਕ ਕਰਨਾ ਪੈਂਦਾ ਹੈ ਤਾਂ ਜੋ ਸਮਾਂ ਰਹਿੰਦਿਆਂ ਇਲਾਜ ਕੀਤਾ ਜਾ ਸਕੇ। ਇਸ ਮੌਕੇ  ਤੇ ਆਦਿ  ਸਨ।ਇਸ ਮੌਕੇ ਰੀਡਿੰਗ ਚੈਕਰ ਅਤੇ ਮੀਰਾ ਨਰਸਿੰਗ ਕਾਲਜ ਦੇ ਵਿਦਿਆਰਥੀ ਨਾਲ ਸੀ।