ਮਹਿਲ ਕਲਾਂ 20 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਨੇੜਲੇ ਪਿੰਡ ਦੀਵਾਨਾ ਵਿਖੇ ਅਰਮਾਨ ਸਿੰਘ ਪੁੱਤਰ ਸੁਖਜੀਵਨ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ 50 ਹਜ਼ਾਰ ਰੁਪਏ ਵਾਪਸ ਕੀਤੇ| ਮਿਲੀ ਜਾਣਕਾਰੀ ਅਨੁਸਾਰ ਗਿਆਨ ਚੰਦ ਪੁੱਤਰ ਹੁਕਮ ਚੰਦ ਵਾਸੀ ਜਾਮਡੋਲੀ ਜੈਪੁਰ ਰਾਜਸਥਾਨ ਆਰ ਐਸ ਦੇ ਟੈਸਟ ਦੀ ਕੋਚਿੰਗ ਲੈ ਰਿਹਾ ਸੀ| ਜਿਸ ਨੇ 15 ਫਰਵਰੀ 2023 ਨੂੰ ਆਪਣੇ ਮਾਂ ਤੋਂ 50 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਪਵਾਏ ਸੀ| ਜੋ ਕਿ ਗਿਆਨ ਚੰਦ ਦੀ ਮਾਤਾ ਨੇ ਗਲਤੀ ਨਾਲ 50 ਹਜ਼ਾਰ ਰੁਪਏ ਅਰਮਾਨ ਸਿੰਘ ਪੁੱਤਰ ਸੁਖਜੀਵਨ ਸਿੰਘ ਦੇ ਖਾਤੇ ਵਿਚ ਪਾ ਦਿੱਤੇ । ਜਦੋਂ ਇਸ ਗੱਲ ਦਾ ਪਤਾ ਅਰਮਾਨ ਸਿੰਘ ਨੂੰ ਲੱਗਿਆ ਤਾਂ ਉਸ ਨੇ ਆਪਣੇ ਸੱਚੇ ਸਤਿਗੁਰ ਦੇ ਮਾਰਗ ਦਰਸ ਤੇ ਚਲਦੇ ਹੋਏ ਇਮਾਨਦਾਰੀ ਦਾ ਸਬੂਤ ਦਿੰਦਿਆਂ ਆਪਣੇ ਖਾਤੇ ਵਿੱਚ ਗਲਤੀ ਨਾਲ ਆਏ 50000 ਰੁਪਏ ਸਮੂਹ ਸੰਗਤ ਅਤੇ ਪੰਚਾਇਤ ਦੀ ਹਾਜਰੀ ਵਿੱਚ ਗਿਆਨ ਚੰਦ ਪੁੱਤਰ ਹੁਕਮ ਚੰਦ ਨੂੰ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ । ਇਸ ਮੌਕੇ ਗਿਆਨ ਚੰਦ ਨੇ ਅਰਮਾਨ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਬਲਵੀਰ ਸਿੰਘ , ਜੱਗਾ ਸਿੰਘ , ਕਪੂਰ ਚੰਦ , ਜੀਤ ਸਿੰਘ , ਪ੍ਰੀਤਮ ਸਿੰਘ , ਸੁਖਜੀਵਨ ਸਿੰਘ , ਨੰਬਰਦਾਰ ਜਗਸੀਰ ਸਿੰਘ , ਬਿੱਲੂ ਸਿੰਘ , ਕੁਲਦੀਪ ਕੁਮਾਰ ਅਤੇ ਗੁਰਬਚਨ ਸਿੰਘ ਆਦਿ ਹਾਜਰ ਸਨ।