ਦੀਵਾਲੀ ਅਤੇ ਗੁਰੂਪੁਰਬ ਮੌਕੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਬਿਨੈ ਪੱਤਰ ਮੰਗੇ

ਸੰਗਰੂਰ, 9 ਅਕਤੂਬਰ 2024 : ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਸੰਦੀਪ ਰਿਸ਼ੀ ਨੇ ਦੱਸਿਆ ਹੈ ਕਿ ਡਾਇਰੈਕਟਰ, ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ ਵੱਲੋਂ ਐਕਸਪਲੋਸਿਵ ਰੂਲਜ਼-2008 ਅਧੀਨ ਜਾਰੀ ਗਾਈਡਲਾਈਨਜ਼ ਅਨੁਸਾਰ ਸਾਲ 2024 ਦੌਰਾਨ ਜ਼ਿਲ੍ਹਾ ਸੰਗਰੂਰ ਵਿੱਚ ਦੀਵਾਲੀ ਅਤੇ ਗੁਰੂਪੁਰਬ ਮੌਕੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ  ਜਾਰੀ ਕੀਤੇ ਜਾਣੇ ਹਨ। ਇਸ ਲਈ ਚਾਹਵਾਨ ਵਿਅਕਤੀ 10 ਅਕਤੂਬਰ ਤੋਂ 17 ਅਕਤੂਬਰ ਤੱਕ ਸ਼ਾਮ 5:00 ਵਜੇ ਤੱਕ ਸਬੰਧਤ ਸੇਵਾ ਕੇਂਦਰ ਵਿਖੇ ਨਿਰਧਾਰਿਤ ਫੀਸ ਅਦਾ ਕਰਕੇ ਆਪਣੀਆਂ ਦਰਖਾਸਤਾਂ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਸ਼ਚਿਤ ਮਿਤੀ ਅਤੇ ਸਮੇਂ ਤੋਂ ਬਾਅਦ ਅਪਲਾਈ ਕੀਤੀ ਗਈ ਦਰਖਾਸਤ ਮੰਨਣਯੋਗ ਨਹੀਂ ਹੋਵੇਗੀ ਅਤੇ ਨਿਸ਼ਚਿਤ ਮਿਤੀ ਤੱਕ ਪ੍ਰਾਪਤ ਹੋਈਆਂ ਦਰਖਾਸਤਾਂ ਵਿੱਚੋਂ 21 ਅਕਤੂਬਰ 2024 ਨੂੰ ਸਵੇਰੇ 11:00 ਵਜੇ ਮੀਟਿੰਗ ਹਾਲ, ਦਫ਼ਤਰ ਡਿਪਟੀ ਕਮਿਸ਼ਨਰ ਸੰਗਰੂਰ ਵਿਖੇ ਹਦਾਇਤਾਂ ਅਨੁਸਾਰ ਡਰਾਅ ਆਫ ਲਾਟਸ ਰਾਹੀਂ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ।