ਪੱਤਰਕਾਰ ਭਾਈਚਾਰਾ ਸਾਸਨ ਤੇ ਪ੍ਰਸਾਸਨ ਵਿਚਕਾਰ ਪੁਲ ਦਾ ਕੰਮ ਕਰਦਾ ਹੈ : ਡੀ.ਐਸ.ਪੀ
ਮਹਿਲ ਕਲਾਂ 05 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਗੁਣਤਾਜ ਪ੍ਰੈਸ ਕਲੱਬ ਮਹਿਲ ਦੀ ਅਹਿਮ ਮੀਟਿੰਗ ਕਲੱਬ ਦੇ ਖਜਾਨਚੀ ਸ੍ਰ ਜਗਜੀਤ ਸਿੰਘ ਮਾਹਲ ਦੀ ਅਗਵਾਈ ਹੇਠ ਫਸਟ ਚੁਆਇਸ ਇੰਮੀਗ੍ਰੇਸਨ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਪੱਤਰਕਾਰਾਂ ਨੂੰ ਆਉਂਦੀਆਂ ਦਰਪੇਸ ਮੁਸਕਲਾਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡੀਐਸਪੀ ਮਹਿਲ ਕਲਾਂ ਗਮਦੂਰ ਸਿੰਘ ਚਾਹਲ ਨੇ ਵਿਸੇਸ ਤੌਰ ਤੇ ਪੁੱਜ ਕੇ ਕਲੱਬ ਦਾ ਨਵਾਂ ਕੰਲੇਡਰ ਰਿਲੀਜ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਮਹਿਲ ਕਲਾਂ ਗਮਦੂਰ ਸਿੰਘ ਚਾਹਲ ਨੇ ਕਿਹਾ ਕਿ ਪੱਤਰਕਾਰ ਭਰਾਵਾਂ ਦਾ ਦੇਸ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਹੈ। ਪੱਤਰਕਾਰ ਸਰਕਾਰ ਅਤੇ ਲੋਕਾਂ ਵਿਚਕਾਰ ਪੁਲ ਦਾ ਕੰਮ ਕਰਦੇ ਹਨ ਜਿਸ ਸਦਕਾ ਲੋਕਾਂ ਦੇ ਮਸਲੇ ਸਾਸਨ ਅਤੇ ਪ੍ਰਸਾਸਨ ਤੱਕ ਪੁੱਜਦੇ ਹਨ। ਜਿੰਨਾ ਨੂੰ ਹੱਲ ਕੀਤਾ ਜਾਂਦਾ ਹੈ। ਉਹਨਾਂ ਪੱਤਰਕਾਰ ਭਰਾਵਾਂ ਨੂੰ ਨਵੇ ਸਾਲ ਦਾ ਕਿਲੰਡਰ ਰਿਲੀਜ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਵੀ ਕਿਤੇ ਕਿਸੇ ਤੇ ਜੁਲਮ ਹੁੰਦਾ ਹੈ, ਜਾਂ ਨਸਿਆਂ ਦੇ ਕਾਰੋਬਾਰੀ ਨੌਜਵਾਨਾਂ ਨੂੰ ਬਰਬਾਦ ਕਰਦੇ ਹਨ ਤਾਂ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਕਲੱਬ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਪੱਤਰਕਾਰ ਦੇ ਮਸਲਿਆ ਲਈ ਸਮੁੱਚਾ ਭਾਈਚਾਰਾ ਇਕਜੁੱਟ ਹੈ। ਇਸ ਮੌਕੇ ਆਗੂਆਂ ਨੇ ਕਲੱਬ ਦੀ ਮਹੀਨਾਵਾਰ ਮੀਟਿੰਗ ਕਰਾਉਣ ਤੇ ਵੀ ਵਿਚਾਰ ਦਿੱਤਾ। ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਵੱਲੋਂ ਮਨਾਈ ਜਾ ਰਹੀ ਧੀਆਂ ਦੀ ਲੋਹੜੀ ਸਮਾਗਮ ਵਿੱਚ ਪੁੱਜਣ ਦਾ ਸੱਦਾ ਦਿੱਤਾ।ਇਸ ਮੌਕੇ ਪ੍ਰੇਮ ਕੁਮਾਰ ਪਾਸੀ, ਡਾ ਮਿੱਠੂ ਮੁਹੰਮਦ, ਗੁਰਸੇਵਕ ਸਿੰਘ ਸਹੋਤਾ, ਜਗਜੀਤ ਸਿੰਘ ਕੁਤਬਾ, ਮਨਜੀਤ ਸਿੰਘ ਮਿੱਠੇਵਾ, ਲਕਸਦੀਪ ਗਿੱਲ, ਸੰਦੀਪ ਗਿੱਲ, ਗੁਰਸੇਵਕ ਸਿੰਘ ਸੋਹੀ, ਸੁਖਵਿੰਦਰ ਸਿੰਘ ਬਾਪਲਾ,ਅਜੇ ਟੱਲੇਵਾਲ, ਭੁਪਿੰਦਰ ਸਿੰਘ ਧਨੇਰ ਦੀ ਹਾਜਰੀ ਤੋਂ ਇਲਾਵਾ ਸੇਰ ਸਿੰਘ ਰਵੀ, ਨਿਰਮਲ ਸਿੰਘ ਪੰਡੋਰੀ, ਫਿਰੋਜ ਖਾਨ, ਗੁਰਪ੍ਰੀਤ ਸਿੰਘ ਕੁਤਬਾ, ਨਰਿੰਦਰ ਸਿੰਘ ਢੀਂਡਸਾ, ਮਿੰਟੂ ਖੁਰਮੀਂ ਹਿੰਮਤਪੁਰਾ,ਕੁਲਦੀਪ ਸਿੰਘ ਬਿਲਾਸਪੁਰ, ਜਸਵਿੰਦਰ ਸਿੰਘ ਛਿੰਦਾ, ਡਾ ਜਗਜੀਤ ਸਿੰਘ ਕਾਲਸਾਂ, ਲਵਲੀ ਸਿੰਘ ਤੇ ਬਲਜਿੰਦਰ ਕੌਰ ਨੇ ਵੀਡੀਓ ਕਾਲ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਡੀ ਐਸ ਪੀ ਮਹਿਲ ਕਲਾਂ ਦੇ ਰੀਡਰ ਗੁਰਦੀਪ ਸਿੰਘ ਧਾਲੀਵਾਲ ਹਾਜਰ ਸਨ।